TVS ਮੋਟਰ ਦੀ ਵਿਕਰੀ ਜੁਲਾਈ 'ਚ 10 ਫੀਸਦੀ ਵੱਧ ਕੇ 2,78,855 ਯੂਨਿਟ ਹੋਈ

08/02/2021 2:19:31 PM

ਨਵੀਂ ਦਿੱਲੀ- ਟੀ. ਵੀ. ਐੱਸ. ਮੋਟਰ ਕੰਪਨੀ ਨੇ ਸੋਮਵਾਰ ਨੂੰ ਕਿਹਾ ਕਿ ਜੁਲਾਈ 2021 ਵਿਚ ਉਸ ਦੀ ਕੁੱਲ ਵਿਕਰੀ 10 ਫ਼ੀਸਦੀ ਵੱਧ ਕੇ 2,78,855 ਯੂਨਿਟ ਹੋ ਗਈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਵਿਚ 2,52,744 ਯੂਨਿਟ ਸੀ। ਤਕਰੀਬਨ ਸਵਾ ਦੋ ਵਜੇ ਕੰਪਨੀ ਦੇ ਸ਼ੇਅਰ ਵਿਚ ਐੱਨ. ਐੱਸ. ਈ. 'ਤੇ 1 ਫ਼ੀਸਦੀ ਗਿਰਾਵਟ ਦੇਖਣ ਨੂੰ ਮਿਲੀ।

ਟੀ. ਵੀ. ਐੱਸ. ਮੋਟਰ ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਜੁਲਾਈ 2021 ਵਿਚ ਕੁੱਲ ਦੋਪਹੀਆ ਵਾਹਨਾਂ ਦੀ ਵਿਕਰੀ 2,62,728 ਯੂਨਿਟ ਰਹੀ, ਜੋ ਜੁਲਾਈ 2020 ਵਿਚ 2,43,788 ਯੂਨਿਟ ਰਹੀ ਸੀ।
ਕੰਪਨੀ ਨੇ ਕਿਹਾ ਕਿ ਸਮੀਖਿਆ ਅਧੀਨ ਮਿਆਦ ਦੇ ਦੌਰਾਨ ਮੋਟਰਸਾਈਕਲਾਂ ਦੀ ਵਿਕਰੀ 1,38,772 ਯੂਨਿਟ ਰਹੀ, ਜੋ ਪਿਛਲੇ ਸਾਲ ਜੁਲਾਈ ਵਿਚ 1,06,06 ਯੂਨਿਟ ਸੀ। 

ਟੀ. ਵੀ. ਐੱਸ. ਮੋਟਰ ਦੇ ਸਕੂਟਰਾਂ ਦੀ ਵਿਕਰੀ ਪਿਛਲੇ ਮਹੀਨੇ 74,351 ਯੂਨਿਟ ਰਹੀ, ਜਦੋਂ ਕਿ ਜੁਲਾਈ 2020 ਵਿਚ 78,603 ਯੂਨਿਟ ਸੀ। ਪਿਛਲੇ ਮਹੀਨੇ ਤਿੰਨ ਪਹੀਆ ਵਾਹਨਾਂ ਦੀ ਵਿਕਰੀ 16,127 ਯੂਨਿਟ ਰਹੀ, ਜੋ ਜੁਲਾਈ 2020 ਵਿਚ 8,956 ਯੂਨਿਟ ਸੀ। ਉੱਥੇ ਹੀ, ਪਿਛਲੇ ਮਹੀਨੇ ਕੁੱਲ ਬਰਾਮਦ 1,03,133 ਯੂਨਿਟ 'ਤੇ ਪਹੁੰਚ ਗਈ, ਜੋ ਇਕ ਸਾਲ ਪਹਿਲਾਂ 62,389 ਯੂਨਿਟ ਸੀ।


Sanjeev

Content Editor

Related News