ਟੀ. ਵੀ. ਐੱਸ. ਮੋਟਰ ਦੀ ਵਿਕਰੀ ਦਸੰਬਰ ’ਚ 17.5 ਫ਼ੀਸਦੀ ਵਧੀ

01/02/2021 3:28:30 PM

ਨਵੀਂ ਦਿੱਲੀ (ਭਾਸ਼ਾ) : ਟੀ. ਵੀ. ਐੱਸ. ਮੋਟਰ ਕੰਪਨੀ ਦੀ ਕੁੱਲ ਵਿਕਰੀ ਦਸੰਬਰ 2020 ’ਚ 17.5 ਫ਼ੀਸਦੀ ਵੱਧ ਕੇ 2,72,084 ਇਕਾਈ ’ਤੇ ਪਹੁੰਚ ਗਈ। ਕੰਪਨੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਦਸੰਬਰ 2019 ’ਚ ਦੋ ਪਹੀਆ ਅਤੇ ਤਿੰਨ ਪਹੀਆ ਕੰਪਨੀ ਨੇ 2,31,571 ਵਾਹਨ ਵੇਚੇ ਸਨ।

ਕੰਪਨੀ ਨੇ ਬਿਆਨ ’ਚ ਕਿਹਾ ਕਿ ਦਸੰਬਰ ’ਚ ਉਸ ਦੀ ਦੋ ਪਹੀਆ ਵਾਹਨਾਂ ਦੀ ਵਿਕਰੀ 20 ਫ਼ੀਸਦੀ ਵੱਧ ਕੇ 2,58,239 ਇਕਾਈ ’ਤੇ ਪਹੁੰਚ ਗਈ। ਦਸੰਬਰ 2019 ’ਚ ਇਹ ਅੰਕੜਾ 2,15,619 ਇਕਾਈ ਰਿਹਾ ਸੀ। ਘਰੇਲੂ ਬਾਜ਼ਾਰ ’ਚ ਕੰਪਨੀ ਦੀ ਦੋ ਪਹੀਆ ਵਿਕਰੀ 13 ਫ਼ੀਸਦੀ ਵੱਧ ਕੇ 1,76,912 ਇਕਾਈ ’ਤੇ ਪਹੁੰਚ ਗਈ। ਦਸੰਬਰ 2019 ’ਚ ਕੰਪਨੀ ਨੇ ਘਰੇਲੂ ਬਾਜ਼ਰ ’ਚ 1,57,244 ਦੋ ਪਹੀਆ ਵਾਹਨ ਵੇਚੇ ਸਨ। ਸਮੀਖਿਆ ਅਧੀਨ ਮਹੀਨੇ ’ਚ ਕੰਪਨੀ ਦੀ ਬਰਾਮਦ 28 ਫ਼ੀਸਦੀ ਵੱਧ ਕੇ 94,269 ਇਕਾਈ ਰਹੀ। ਇਕ ਸਾਲ ਪਹਿਲਾਂ ਸਮਾਨ ਮਹੀਨੇ ’ਚ ਕੰਪਨੀ ਨੇ 73,512 ਵਾਹਨਾਂ ਦੀ ਬਰਾਮਦ ਕੀਤੀ ਸੀ।


cherry

Content Editor

Related News