TVS ਮੋਟਰ ਦੇ ਅਪਾਚੇ ਮੋਟਰਸਾਈਕਲ ਦੀ ਵਿਕਰੀ ਦਾ ਅੰਕੜਾ 40 ਲੱਖ ਤੋਂ ਪਾਰ

10/12/2020 9:12:39 PM

ਨਵੀਂ ਦਿੱਲੀ–ਟੀ. ਵੀ. ਐੱਸ. ਮੋਟਰ ਕੰਪਨੀ ਦੇ ਪ੍ਰੀਮੀਅਮ ਮੋਟਰਸਾਈਕਲ ਬ੍ਰਾਂਡ ਅਪਾਚੇ ਦੀ ਘਰੇਲੂ ਅਤੇ ਕੌਮਾਂਤਰੀ ਬਾਜ਼ਾਰ ’ਚ ਵਿਕਰੀ ਦਾ ਅੰਕੜਾ 40 ਲੱਖ ਇਕਾਈਆਂ ਨੂੰ ਪਾਰ ਕਰ ਗਿਆ।

ਕੰਪਨੀ ਨੇ ਸੋਮਵਾਰ ਨੂੰ ਬਿਆਨ ’ਚ ਕਿਹਾ ਕਿ 2005 ’ਚ ਪੇਸ਼ ਟੀ. ਵੀ. ਐੱਸ. ਅਪਾਚੇ ਲੜੀ ਦੇਸ਼ ’ਚ ਸਭ ਤੋਂ ਤੇਜ਼ੀ ਨਾਲ ਵਧਦੇ ਪ੍ਰੀਮੀਅਮ ਮੋਟਰਸਾਈਕਲ ਬ੍ਰਾਂਡ ’ਚ ਹੈ। ਕੌਮਾਂਤਰੀ ਬਾਜ਼ਾਰਾਂ ’ਚ ਵੀ ਇਸ ਬਾਈਕ ਨੇ ਆਪਣੀ ਮਜ਼ਬੂਤ ਹਾਜ਼ਰੀ ਦਰਜ ਕਰਵਾਈ ਹੈ। 

ਟੀ. ਵੀ. ਐੱਸ. ਮੋਟਰ ਕੰਪਨੀ ਦੇ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਐੱਨ. ਰਾਧਾਕ੍ਰਿਸ਼ਨਨ ਨੇ ਕਿਹਾ ਕਿ ਸਾਲਾਂ ਤੋਂ ਨੌਜਵਾਨ ਅਤੇ ਉਤਸ਼ਾਹੀ ਬਾਈਕ ਪ੍ਰੇਮੀਆਂ ਨੇ ਬਿਹਤਰ ਪ੍ਰਦਰਸ਼ਨ ਕਰਨ ਵਾਲੀਆਂ ਪ੍ਰੀਮੀਅਮ ਮੋਟਰਸਾਈਕਲਾਂ ’ਚ ਕਾਫੀ ਰੁਚੀ ਦਿਖਾਈ ਹੈ। ਇਸੇ ਕਾਰਨ ਟੀ. ਵੀ. ਐੱਸ. ਅਪਾਚੇ ਬ੍ਰਾਂਡ ਕੌਮਾਂਤਰੀ ਪੱਧਰ ’ਤੇ ਕਾਫੀ ਲੋਕਪ੍ਰਿਯ ਹੋ ਚੁੱਕਾ ਹੈ। ਟੀ. ਵੀ. ਐੱਸ. ਅਪਾਚੇ ਆਰ. ਟੀ. ਆਰ. 200 4ਵੀ ਅਤੇ ਆਰ. ਆਰ. 310 ਸ਼ਾਮਲ ਹਨ। ਇਸ ਦੀ ਲੰਬਾਈ 957 ਫੁੱਟ ਹੈ। 


Sanjeev

Content Editor

Related News