TVS ਨੇ SEMG ’ਚ 75 ਫੀਸਦੀ ਹਿੱਸੇਦਾਰੀ ਦੀ ਕੀਤੀ ਪ੍ਰਾਪਤੀ
Friday, Jan 28, 2022 - 10:02 AM (IST)
ਚੇਨਈ–ਦੋਪਹੀਆ ਅਤੇ ਤਿੰਨ ਪਹੀਆ ਵਾਹਨ ਨਿਰਮਾਤਾ ਕੰਪਨੀ ਟੀ. ਵੀ. ਐੱਸ. ਮੋਟਰ ਨੇ ਯੂਰਪੀ ਬਾਜ਼ਾਰ ’ਚ ਆਪਣੀ ਮਜ਼ਬੂਤ ਹਾਜ਼ਰੀ ਦਰਜ ਕਰਵਾਉਣ ਦੇ ਟੀਚੇ ਨਾਲ ਈ-ਬਾਈਕ ਬਣਾਉਣ ਵਾਲੀ ਸਵਿਟਜ਼ਰਲੈਂਡ ਦੀ ਕੰਪਨੀ ਸਵਿਸ ਈ-ਮੋਬਿਲਿਟੀ ਗਰੁੱਪ (ਐੱਸ. ਈ. ਐੱਮ. ਜੀ) ’ਚ 75 ਫੀਸਦੀ ਹਿੱਸੇਦਾਰੀ ਪ੍ਰਾਪਤ ਕੀਤੀ ਹੈ। ਕੰਪਨੀ ਨੇ ਦੱਸਿਆ ਕਿ ਇਹ ਪ੍ਰਾਪਤੀ ਉਸ ਦੀ ਸਿੰਗਾਪੁਰ ਦੀ ਸਹਾਇਕ ਇਕਾਈ ਟੀ. ਵੀ. ਐੱਸ. ਮੋਟਰ (ਸਿੰਗਾਪੁਰ) ਪੀ. ਟੀ. ਈ. ਲਿਮਟਿਡ ਦੇ ਮਾਧਿਅਮ ਰਾਹੀਂ ਪੂਰੇ ਨਕਦ ਸੌਦੇ ’ਚ ਕੀਤੀ ਗਈ ਹੈ।
ਟੀ. ਵੀ. ਐੱਸ. ਦੇ ਪ੍ਰਧਾਨ ਵੇਣੁ ਸ਼੍ਰੀਨਿਵਾਸਨ ਨੇ ਪ੍ਰਾਪਤੀ ਦਾ ਐਲਾਨ ਕਰਦੇ ਹੋਏ ਕਿਹਾ ਕਿ ਕੰਪਨੀ ਹਮੇਸ਼ਾ ਸਥਿਰਤਾ ਲਈ ਵਚਨਬੱਧ ਰਹੀ ਹੈ ਅਤੇ 10 ਤੋਂ ਵੱਧ ਸਾਲਾਂ ਤੋਂ ਈ-ਵਾਹਨਾਂ ’ਚ ਨਿਵੇਸ਼ ਕਰ ਰਹੀ ਹੈ। ਵਾਤਾਵਰਣ ਅਤੇ ਨਿੱਜੀ ਕਲਿਆਣ ’ਤੇ ਵਧਦਾ ਕੌਮਾਂਤਰੀ ਫੋਕਸ ਨਵੇਂ ਗਤੀਸ਼ੀਲ ਸਲਿਊਸ਼ਨਸ ਦੀ ਮੰਗ ’ਚ ਤੇਜ਼ੀ ਲਿਆ ਰਿਹਾ ਹੈ ਅਤੇ ਟੀ. ਵੀ. ਐੱਸ. ਮੋਟਰ ਇਸ ਬਦਲਾਅ ਦਾ ਭਾਈਵਾਲ ਬਣਨ ਲਈ ਨਿਵੇਸ਼ ਕਰ ਰਹੀ ਹੈ।