ਟਿਕਟ ਗੁੰਮ ਹੋ ਜਾਣ 'ਤੇ ਵੀ ਯਾਤਰਾ ਕਰਨ ਤੋਂ ਨਹੀਂ ਰੋਕ ਸਕਦਾ ਟੀਟੀਈ, ਜਾਣੋ ਨਿਯਮ
Friday, Jun 19, 2020 - 02:11 PM (IST)
ਨਵੀਂ ਦਿੱਲੀ — ਦੁਨੀਆ ਭਰ ਵਿਚ ਫੈਲੀ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲੰਬੇ ਤੋਂ ਦੇਸ਼-ਵਿਦੇਸ਼ 'ਚ ਆਵਾਜਾਈ ਲਗਭਗ ਠੱਪ ਹੈ। ਇਸੇ ਤਹਿਤ ਦੇਸ਼ 'ਚ ਲਾਗੂ ਤਾਲਾਬੰਦੀ ਤੋਂ ਬਾਅਦ ਰੇਲਵੇ ਨੇ ਸੀਮਤ ਟ੍ਰੇਨਾਂ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਇਲਾਵਾ ਰੇਲਵੇ ਨੂੰ ਕਈ ਰੂਟਾਂ 'ਤੇ ਨਿਯਮਤ ਟ੍ਰੇਨਾਂ ਦਾ ਵੀ ਪ੍ਰਬੰਧ ਕਰਨਾ ਪਿਆ ਹੈ। ਹਾਲਾਂਕਿ ਰੇਲਵੇ ਨੇ ਟ੍ਰੇਨ ਸੇਵਾ ਸ਼ੁਰੂ ਕਰਨ ਤੋਂ ਪਹਿਲਾਂ ਯਾਤਰੀਆਂ ਦੀ ਸੁਰੱਖਿਆ ਦੇ ਮੱਦੇ ਨਜ਼ਰ ਕਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ, ਜਿਸਦੀ ਪਾਲਣ ਕਰਨਾ ਲਾਜ਼ਮੀ ਹੈ। ਉਦਾਹਰਣ ਦੇ ਲਈ ਯਾਤਰਾ ਦੌਰਾਨ ਫੇਸ ਮਾਸਕ ਪਹਿਨਣਾ, ਸਮਾਜਕ ਦੂਰੀ ਨਿਯਮਾਂ ਦੀ ਪਾਲਣਾ ਕਰਨਾ, ਆਦਿ।
ਪਰ ਇਸ ਦੌਰਾਨ ਜੇਕਰ ਕਿਸੇ ਯਾਤਰੀ ਦੀ ਰੇਲ ਟਿਕਟ ਗੁੰਮ ਜਾਂਦੀ ਹੈ, ਤਾਂ ਉਸ ਲਈ ਮੁਸ਼ਕਲÎਾਂ ਵਧ ਸਕਦੀਆਂ ਹਨ। ਅਜਿਹੀ ਸਥਿਤੀ ਵਿਚ ਰੇਲਵੇ ਦੇ ਨਿਯਮਾਂ ਬਾਰੇ ਜਾਣਕਾਰੀ ਹੋਣਾ ਲਾਜ਼ਮੀ ਬਣ ਜਾਂਦਾ ਹੈ। ਜੇਕਰ ਤੁਸੀਂ ਅਚਾਨਕ ਟਿਕਟ ਘਰ ਭੁੱਲ ਗਏ ਹੋ ਜਾਂ ਫਿਰ ਰਿਜ਼ਰਵੇਸ਼ਨ ਦੀ ਟਿਕਟ ਗੁੰਮ ਹੋ ਗਈ ਹੈ ਤਾਂ ਅਜਿਹੀ ਸਥਿਤੀ ਕਿਸੇ ਵੀ ਵਿਅਕਤੀ ਲਈ ਚਿੰਤਾਜਨਕ ਹੋ ਸਕਦੀ ਹੈ। ਪਰੇਸ਼ਾਨੀ ਦੇ ਨਾਲ-ਨਾਲ ਪੈਸਿਆਂ ਦਾ ਨੁਕਸਾਨ ਹੋਣ ਦਾ ਖਤਰਾ ਵੀ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਜਿਸ ਸਟੇਸ਼ਨ ਤੱਕ ਤੁਹਾਡੀ ਟਿਕਟ ਸੀ ਅਤੇ ਅਚਾਨਕ ਤੁਹਾਡੀ ਯਾਤਰਾ 'ਚ ਕੋਈ ਬਦਲਾਅ ਹੋ ਜਾਂਦਾ ਹੈ ਜਾਂ ਤੁਸੀਂ ਆਪਣੀ ਯਾਤਰਾ ਅੱਗੇ ਵਧਾਉਣਾ ਚਾਹੁੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਹੀ ਫ਼ਾਇਦੇਮੰਦ ਹੋ ਸਕਦੀ ਹੈ। ਆਓ ਜਾਣਦੇ ਹਾਂ ਕਿ ਅਜਿਹੀ ਸਥਿਤੀ ਵਿਚ ਤੁਸੀਂ ਕੀ ਕਰ ਸਕਦੇ ਹੋ।
ਇਹ ਵੀ ਪੜ੍ਹੋ: ਚੀਨ ਦੀ ਨਵੀਂ ਚਾਲ: ਆਪਣੇ ਉਤਪਾਦਾਂ ਨੂੰ ਭਾਰਤ 'ਚ ਵੇਚਣ ਲਈ ਅਪਣਾ ਰਿਹੈ ਕਈ ਹੱਥਕੰਡੇ
1. ਜੇਕਰ ਯਾਤਰੀ ਕੋਲ ਪਲੇਟਫਾਰਮ ਟਿਕਟ ਹੈ, ਤਾਂ ਉਹ ਇਸ ਤੋਂ ਰੇਲ ਯਾਤਰਾ ਕਰ ਸਕਦਾ ਹੈ। ਯਾਤਰੀ ਐਮਰਜੈਂਸੀ ਵੇਲੇ ਰੇਲ ਗੱਡੀ ਵਿਚ ਚੜ੍ਹਿਆ ਹੈ ਤਾਂ ਉਸਨੂੰ ਤੁਰੰਤ ਟੀਟੀਈ ਨਾਲ ਸੰਪਰਕ ਕਰਨਾ ਚਾਹੀਦਾ ਹੈ ਅਤੇ ਟਿਕਟ ਲਈ ਬੇਨਤੀ ਕਰਨੀ ਚਾਹੀਦੀ ਹੈ। ਉਸ ਸਥਿਤੀ ਵਿਚ ਯਾਤਰੀ ਨੂੰ 250 ਰੁਪਏ ਜੁਰਮਾਨਾ ਅਤੇ ਯਾਤਰਾ ਦਾ ਕਿਰਾਇਆ ਵਸੂਲਿਆ ਜਾਵੇਗਾ। ਪਲੇਟਫਾਰਮ ਟਿਕਟ ਦਾ ਫਾਇਦਾ ਇਹ ਹੋਏਗਾ ਕਿ ਯਾਤਰੀ ਤੋਂ ਕਿਰਾਇਆ ਇਕੱਠਾ ਕਰਦੇ ਸਮੇਂ ਰਵਾਨਗੀ ਸਟੇਸ਼ਨ ਉਸੇ ਸਟੇਸ਼ਨ ਨੂੰ ਮੰਨਿਆ ਜਾਵੇਗਾ ਜਿੱਥੋਂ ਪਲੇਟਫਾਰਮ ਟਿਕਟ ਖਰੀਦੀ ਗਈ ਸੀ ਅਤੇ ਕਿਰਾਇਆ ਵੀ ਉਸੇ ਸ਼੍ਰੇਣੀ ਲਈ ਲਿਆ ਜਾਵੇਗਾ ਜਿਸ ਵਿਚ ਯਾਤਰੀ ਯਾਤਰਾ ਕਰ ਰਿਹਾ ਹੈ।
2. ਜੇ ਤੁਸੀਂ ਰੇਲ ਯਾਤਰਾ ਲਈ ਈ-ਟਿਕਟ ਲਈ ਹੈ ਅਤੇ ਟ੍ਰੇਨ ਵਿਚ ਬੈਠਣ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਟਿਕਟ ਗੁੰਮ ਗਈ ਹੈ, ਤਾਂ ਅਜਿਹੀ ਸਥਿਤੀ ਵਿਚ ਟੀਟੀਈ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ। ਤੁਸੀਂ ਟਿਕਟ ਚੈਕਰ (ਟੀਟੀਈ) ਨੂੰ 50 ਰੁਪਏ ਦਾ ਜ਼ੁਰਮਾਨਾ ਦੇ ਕੇ ਆਪਣੀ ਟਿਕਟ ਹਾਸਲ ਕਰ ਸਕਦੇ ਹੋ।
3. ਜੇ ਤੁਹਾਡੀ ਟ੍ਰੇਨ ਖੁੰਝ(ਛੁੱਟ) ਜਾਂਦੀ ਹੈ, ਤਾਂ ਟੀਟੀਈ ਅਗਲੇ ਦੋ ਸਟੇਸ਼ਨਾਂ ਤੱਕ ਤੁਹਾਡੀ ਸੀਟ ਕਿਸੇ ਨੂੰ ਅਲਾਟ ਨਹੀਂ ਕਰ ਸਕਦਾ। ਤੁਸੀਂ ਅਗਲੇ ਦੋ ਸਟੇਸ਼ਨਾਂ 'ਤੇ ਰੇਲ ਤੋਂ ਪਹਿਲਾਂ ਪਹੁੰਚ ਕੇ ਆਪਣੀ ਯਾਤਰਾ ਨੂੰ ਪੂਰਾ ਕਰ ਸਕਦੇ ਹੋ। ਪਰ ਦੋ ਸਟੇਸ਼ਨਾਂ ਤੋਂ ਬਾਅਦ ਟੀਟੀਈ ਆਰਏਸੀ ਟਿਕਟਾਂ ਵਾਲੇ ਯਾਤਰੀਆਂ ਨੂੰ ਇਹ ਸੀਟ ਨੂੰ ਅਲਾਟ ਕਰ ਸਕਦੇ ਹਨ। ਟ੍ਰੇਨ ਖੁੰਝਣ ਤੋਂ ਬਾਅਦ ਵੀ ਤੁਸੀਂ ਰਿਫੰਡ ਦੇ ਹੱਕਦਾਰ ਹੋ - ਜੇ ਤੁਹਾਡੀ ਟ੍ਰੇਨ ਛੁੱਟ ਗਈ ਹੈ ਤਾਂ ਤੁਸੀਂ ਟੀਡੀਆਰ ਭਰ ਕੇ ਆਪਣੇ ਟਿਕਟ ਦੇ ਬੇਸ ਫੇਅਰ(ਕਿਰਾਏ) ਦੀ 50 ਫੀਸਦੀ ਰਾਸ਼ੀ ਰੀਫੰਡ ਵਜੋਂ ਪ੍ਰਾਪਤ ਕਰ ਸਕਦੇ ਹੋ। ਪਰ ਇਸ ਲਈ ਵਿਭਾਗ ਨੇ ਸਮਾਂ ਸੀਮਾ ਨਿਰਧਾਰਤ ਕੀਤੀ ਹੋਈ ਹੈ।
ਇਹ ਵੀ ਪੜ੍ਹੋ : ਫਿਚ ਰੇਟਿੰਗਸ ਨੇ ਭਾਰਤ ਦੇ ਆਰਥਿਕ ਖਾਕੇ ਨੂੰ ਸਥਿਰ ਤੋਂ ਬਦਲ ਕੇ ਕੀਤਾ ਨਕਾਰਾਤਮਕ
ਤਾਲਾਬੰਦੀ ਤੋਂ ਬਾਅਦ ਬਦਲਿਆ ਸਿਸਟਮ
ਜ਼ਿਕਰਯੋਗ ਹੈ ਕਿ ਤਾਲਾਬੰਦੀ ਤੋਂ ਬਾਅਦ ਰੇਲਵੇ ਨੇ ਰਿਜ਼ਰਵੇਸ਼ਨ ਸਿਸਟਮ ਵਿਚ ਤਬਦੀਲੀਆਂ ਕੀਤੀਆਂ ਹਨ। ਰੇਲਵੇ ਨੇ ਸਟੇਸ਼ਨਾਂ 'ਤੇ ਰਿਜ਼ਰਵੇਸ਼ਨ ਕਾਊਂਟਰ (ਪੀਆਰਐਸ) ਨਾਲ ਜੁੜੇ ਸਾੱਫਟਵੇਅਰ ਵਿਚ ਤਬਦੀਲੀਆਂ ਕੀਤੀਆਂ ਹਨ। ਇਸ ਨਾਲ ਰਿਜ਼ਰਵੇਸ਼ਨ ਲਈ ਸਟੇਸ਼ਨਾਂ 'ਤੇ ਆਉਣ ਵਾਲੇ ਲੋਕਾਂ 'ਤੇ ਅਸਰ ਪਏਗਾ। ਪ੍ਰੋਫੋਰਮਾ ਵਿਚ ਯਾਤਰੀ ਨੂੰ ਆਪਣਾ ਪੂਰਾ ਪਤਾ, ਮਕਾਨ ਨੰਬਰ, ਗਲੀ ਕਲੋਨੀ, ਤਹਿਸੀਲ ਦਾ ਪੂਰਾ ਵੇਰਵਾ ਦੇਣਾ ਹੋਵੇਗਾ।
ਆਈਆਰਸੀਟੀਸੀ ਰੱਦ ਅਤੇ ਵਾਪਸੀ ਦੇ ਨਿਯਮ
ਰੇਲਵੇ ਯਾਤਰੀਆਂ ਲਈ ਟਿਕਟ ਰੱਦ ਕਰਨ ਅਤੇ ਕਿਰਾਏ ਦੇ ਰਿਫੰਡ ਦਾ ਨਿਯਮ 2015 ਲਾਗੂ ਹੈ। ਕੰਨਫਰਮ ਟਿਕਟ ਲਈ ਰਵਾਨਗੀ ਤੋਂ 4 ਘੰਟੇ ਪਹਿਲਾਂ ਟਿਕਟ ਰੱਦ ਨਾ ਕਰਵਾਉਣ 'ਤੇ ਰੇਲੇਵ ਤੁਹਾਨੂੰ ਕੋਈ ਰਿਫੰਡ ਨਹੀਂ ਦਿੰਦਾ। ਰਵਾਨਗੀ ਤੋਂ 4 ਘੰਟੇ ਪਹਿਲਾਂ ਟਿਕਟ ਰੱਦ ਕਰਵਾਉਣ 'ਤੇ ਰਿਫੰਡ ਮਿਲ ਜਾਂਦਾ ਹੈ। ਇਸ ਦੇ ਨਾਲ ਹੀ ਜੇਕਰ ਪੂਰੀ ਟ੍ਰੇਨ ਹੀ ਰੱਦ ਹੋ ਜਾਂਦੀ ਹੈ ਤਾਂ ਤੁਸੀਂ ਤਿੰਨ ਦਿਨਾਂ ਅੰਦਰ ਆਪਣਾ ਰਿਫੰਡ ਲੈ ਸਕਦੇ ਹੋ।
ਇਹ ਵੀ ਪੜ੍ਹੋ: ਹੁਣ ਨਹੀਂ ਮਿਲਣਗੇ ਸ਼ਰਾਬ ਦੇ ਇਹ 'ਟਾਪ ਬ੍ਰਾਂਡ'! ਆਯਾਤ 'ਤੇ ਲੱਗੀ ਰੋਕ