ਦੌਰੇ ਤੋਂ ਪਹਿਲਾਂ ਟਰੰਪ ਨੇ ਭਾਰਤ ਨੂੰ ਦਿੱਤਾ ਝਟਕਾ, ਲਗਾਇਆ 265 ਮਿਲੀਅਨ ਡਾਲਰ ਦਾ ਜੁਰਮਾਨਾ
Monday, Feb 17, 2020 - 11:21 PM (IST)

ਨਵੀਂ ਦਿੱਲੀ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 24 ਫਰਵਰੀ ਨੂੰ ਆਪਣੇ ਭਾਰਤ ਦੌਰੇ 'ਤੋਂ ਪਹਿਲਾਂ ਵੱਡਾ ਝਟਕਾ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਨੇ ਭਾਰਤ ਦੇ ਸਾਮਾਨਾਂ 'ਤੇ ਲੱਗਣ ਵਾਲੇ ਟੈਕਸ 'ਤੇ 265 ਮਿਲੀਅਨ ਡਾਲਰ ਦਾ ਜੁਰਮਾਨਾ ਲਗਾਇਆ ਹੈ। ਇਸ ਤੋਂ ਪਹਿਲਾਂ ਅਮਰੀਕਾ ਨੇ ਭਾਰਤ ਨੂੰ ਵਿਕਾਸਸ਼ੀਲ ਦੇਸ਼ਾਂ ਦੀ ਸੂਚੀ ਤੋਂ ਬਾਹਰ ਕਰ ਦਿੱਤਾ ਸੀ।
ਅਮਰੀਕਾ ਦੇ ਵਪਾਰ ਪ੍ਰਤੀਨਿਧੀ (ਯੂ.ਐੱਸ.ਟੀ.ਆਰ.) ਨੇ ਇਸ ਹਫਤੇ ਸੋਮਵਾਰ ਨੂੰ ਵਿਕਾਸਸ਼ੀਲ ਦੇਸ਼ਾਂ ਦੀ ਸੂਚੀ ਤੋਂ ਬਾਹਰ ਕਰ ਦਿੱਤਾ ਹੈ। ਇਸ ਦਾ ਮਤਲਬ ਇਹ ਹੈ ਕਿ ਭਾਰਤ ਹੁਣ ਉਨ੍ਹਾਂ ਖਾਸ ਦੇਸ਼ਾਂ 'ਚ ਨਹੀਂ ਰਹੇਗਾ, ਜਿਨ੍ਹਾਂ ਦੇ ਨਿਰਯਾਤ ਨੂੰ ਇਸ ਜਾਂਚ ਤੋਂ ਛੋਟ ਮਿਲਦੀ ਹੈ ਕਿ ਉਹ ਅਨੁਚਿਤ ਸਬਸਿਡੀ ਵਾਲੇ ਨਿਰਯਾਤ ਨਾਲ ਅਮਰੀਕੀ ਉਦਯੋਗ ਨੂੰ ਨੁਕਸਾਨ ਤਾਂ ਨਹੀਂ ਪਹੁੰਚਾ ਰਹੇ। ਇਸ ਨੂੰ ਕਾਊਂਟਰਵਲਿੰਗ ਡਿਊਟੀ ਜਾਂਚ ਤੋਂ ਰਾਹਤ ਕਿਹਾ ਜਾਂਦਾ ਹੈ। ਇਸ ਸੂਚੀ 'ਚ ਬ੍ਰਾਜ਼ੀ