ਟਰੰਪ ਨੇ ਕੈਨੇਡਾ ''ਤੇ ਵਾਹਨ ਡਿਊਟੀ ਲਾਉਣ ਦੀ ਦਿੱਤੀ ਧਮਕੀ
Sunday, Aug 12, 2018 - 12:06 PM (IST)
ਬਰਿਜਵਾਟਰ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਮੈਕਸੀਕੋ ਦੇ ਨਾਲ ਵਪਾਰ ਸਮਝੌਤੇ 'ਤੇ ਚੰਗੀ ਤਰੱਕੀ ਹੋ ਰਹੀ ਹੈ। ਨਾਲ ਹੀ ਉਨ੍ਹਾਂ ਅਮਰੀਕਾ ਅਤੇ ਕੈਨੇਡਾ ਵਿਚਾਲੇ ਸੌਦਾ ਨਾ ਹੋਣ 'ਤੇ ਕੈਨੇਡਾ ਦੇ ਵਾਹਨਾਂ 'ਤੇ ਡਿਊਟੀ ਲਾਉਣ ਦੀ ਧਮਕੀ ਵੀ ਦਿੱਤੀ ਹੈ। ਨਿਊਜਰਸੀ ਦੇ ਬੇਡਮਿੰਸਟਰ 'ਚ ਆਪਣੇ ਗੋਲਫ ਕਲੱਬ ਤੋਂ ਟਰੰਪ ਨੇ ਇਸ ਟਵੀਟ ਰਾਹੀਂ ਅਮਰੀਕਾ, ਮੈਕਸੀਕੋ ਅਤੇ ਕੈਨੇਡਾ ਵਿਚਾਲੇ 'ਨਾਰਥ ਅਮਰੀਕਨ ਫ੍ਰੀ ਟ੍ਰੇਡ ਐਗਰੀਮੈਂਟ' (ਨਾਫਟਾ) 'ਤੇ ਦੁਬਾਰਾ ਗੱਲਬਾਤ ਦੀਆਂ ਕੋਸ਼ਿਸ਼ਾਂ ਦਾ ਜ਼ਿਕਰ ਕੀਤਾ।
ਉਨ੍ਹਾਂ ਕਿਹਾ ਕਿ ਮੈਕਸੀਕੋ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਸੌਦੇ 'ਚ ਅਮਰੀਕੀ ਆਟੋਵਰਕਰਸ ਅਤੇ ਕਿਸਾਨਾਂ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਨਾਲ ਹੀ ਉਨ੍ਹਾਂ ਮੈਕਸੀਕੋ ਦੇ ਨਵੇਂ ਚੁਣੇ ਰਾਸ਼ਟਰਪਤੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ 'ਬੇਹੱਦ ਸੱਜਣ ਵਿਅਕਤੀ' ਦੱਸਿਆ।
