ਟ੍ਰਾਈਡੈਂਟ ਰੀਅਲਟੀ ਨੇ ਪੰਚਕੂਲਾ ’ਚ ਇੰਟੀਗ੍ਰੇਟੇਡ ਲਗਜ਼ਰੀ ਟਾਊਨਸ਼ਿਪ ਟ੍ਰਾਈਡੈਂਟ ਹਿਲਸ ਕੀਤਾ ਲਾਂਚ
Wednesday, Nov 23, 2022 - 04:27 PM (IST)
ਚੰਡੀਗੜ (ਦੀਪੇਂਦਰ ਠਾਕੁਰ)– ਭਾਰਤ ’ਚ ਮੋਹਰੀ ਰੀਅਲ ਅਸਟੇਟ ਡਿਵੈੱਲਪਰ ਟ੍ਰਾਈਡੈਡ ਰੀਅਲਟੀ ਨੇ ਪੰਚਕੂਲਾ ’ਚ ਆਪਣੀ ਨਵੀਂ ਲਗਜ਼ਰੀ ਰਿਹਾਇਸ਼ੀ ਯੋਜਨਾ ਟ੍ਰਾਈਡੈਂਢ ਹਿਲਸ ਲਾਂਚ ਕੀਤੀ ਹੈ। ਕੰਪਨੀ ਨੇ ਪੰਚਕੂਲਾ ’ਚ 200 ਏਕੜ ਜ਼ਮੀਨ ਨੂੰ ਐਕਵਾਇਰ ਕੀਤਾ ਹੈ ਅਤੇ ਇਕ ਏਕੀਕ੍ਰਿਤ (ਇੰਟੀਗ੍ਰੇਟੇਡ) ਲਗਜ਼ਰੀ ਟਾਊਨਸ਼ਿਪ ਵਿਕਸਿਤ ਕਰਨ ਲਈ 3,000 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ ਹੈ। ਐੱਨ. ਸੀ. ਆਰ. ਅਤੇ ਐੱਮ. ਐੱਮ. ਆਰ. ’ਚ ਆਪਣੀ ਵੱਡੀ ਹਾਜ਼ਰੀ ਨਾਲ ਕੰਪਨੀ ਟ੍ਰਾਈਡੈਂਠ ਹਿਲਸ ਦੇ ਲਾਂਚ ਨਾਲ ਟੀਅਰ-2 ਰੀਅਲ ਅਸਟੇਟ ਮਾਰਕੀਟ ’ਚ ਐਂਟਰੀ ਕਰਨ ਦੀ ਯੋਜਨਾ ਬਣਾ ਰਹੀ ਹੈ। 125 ਏਕੜ ਜ਼ਮੀਨ ਪਾਰਸਲ ਦੇ ਮੁੱਢਲੇ ਵਿਕਾਸ ’ਚ ਪਲਾਟ ਅਤੇ ਲੋ-ਰਾਈਜ਼ ਫਲੋਰ ਸ਼ਾਮਲ ਹੋਣਗੇ।
ਇਸ ਨਵੀਂ ਯੋਜਨਾ ਬਾਰੇ ਬੋਲਦੇ ਹੋਏ ਟ੍ਰਾਈਡੈਂਟ ਰੀਅਲਟੀ ਦੇ ਚੇਅਰਮੈਨ ਐੱਸ. ਕੇ. ਨਰਵਰ ਨੇ ਕਿਹਾ ਕਿ ਅਸੀਂ ਪੰਚਕੂਲਾ ਦੇ ਕੁਦਰਤੀ ਮਾਹੌਲ ਦਰਮਿਆਨ ਟ੍ਰਾਈਡੈਂਟ ਹਿਲਸ ਨੂੰ ਲਾਂਚ ਕਰਨ ਲਈ ਉਤਸ਼ਾਹਿਤ ਹਾਂ। ਕੰਪਨੀ ਵਿਸਤਾਰ ਮੋਡ ’ਚ ਹੈ ਅਤੇ ਪਿਛਲੇ 2-3 ਸਾਲਾਂ ’ਚ ਰੀਅਲਟੀ ਖੇਤਰ ਦੀ ਜ਼ਿਕਰਯੋਗ ਵਿਕਾਸ ਦੀ ਰਫਤਾਰ ਨੂੰ ਦੇਖਦੇ ਹੋਏ ਅਸੀਂ ਆਸਵੰਦ ਹਾਂ ਕਿ ਟ੍ਰਾਈ ਸਿਟੀ (ਚੰਡੀਗੜ੍ਹ), ਉਤਰਾਖੰਡ, ਹਰਿਆਣਾ, ਹਿਮਾਚਲ, ਪੰਜਾਬ, ਅਹਿਮਦਾਬਾਦ, ਬੜੌਦਾ, ਗੋਆ ਅਤੇ ਪੁਣੇ ਵਰਗੇ ਟੀਅਰ-2 ਮਾਰਕੀਟ ’ਚ ਐਂਟਰੀ ਕਰਨ ਦਾ ਇਹ ਬਿਲਕੁਲ ਸਹੀ ਸਮਾਂ ਹੈ ਕਿਉਂਕਿ ਇਨ੍ਹਾਂ ਸਥਾਨਾਂ ’ਚ ਤੇਜ਼ੀ ਨਾਲ ਇੰਫਰਾਸਟ੍ਰਕਚਰ ਦਾ ਵਿਕਾਸ ਹੋ ਰਿਹਾ ਹੈ।
ਸ਼ਿਵਾਲਿਕ ਦੀ ਤਲਹਟੀ ’ਚ ਸਥਿਤ ਟ੍ਰਾਈਡੈਂਟ ਹਿਲਸ ਇਕ ਅਰਬਨ ਲਿਵਿੰਗ ਸਪੇਸ ਹੈ ਜੋ ਇਕ ਪ੍ਰਦੂਸ਼ਣ ਰਹਿਤ ਵਾਤਾਵਰਣ ’ਚ ਹਰਿਆ-ਭਰਿਆ ਮਾਹੌਲ ਪੇਸ਼ ਕਰਦੀ ਹੈ। ਜੀਰਕਪੁਰ-ਪੰਚਕੂਲਾ-ਕਾਲਕਾ ਰਾਜਮਾਰਗ ਦੇ ਨਾਲ-ਨਾਲ ਹੀ ਇਹ ਪ੍ਰਾਜੈਕਟ ਕੌਸ਼ਲਯਾ ਡੈਮ ਤੋਂ ਇਲਾਵਾ ਬੀਰ ਸ਼ਿਕਾਰਗੜ੍ਹ, ਰਾਇਤਾਨ ਅਤੇ ਸੁਖਨਾ ਜੰਗਲੀ ਜੀਵ ਪਾਰਕ ਵਰਗੇ ਕੁਦਰਤੀ ਨਿਵਾਸ ਨਾਲ ਘਰਿਆ ਹੋਇਆ ਹੈ। ਇਸ ਤੋਂ ਇਲਾਵਾ ਟ੍ਰਾਈਡੈਂਟ ਹਿਲਸ ਤੋਂ 26 ਕਿਲੋਮੀਟਰ ਦੀ ਡ੍ਰਾਈਵ ਤੁਹਾਨੂੰ ਇਕ ਹੋਰ ਲੋਕਪ੍ਰਿਯ ਟੂਰਿਸਟ ਪਲੇਸ ਮੋਰਨੀ ਹਿਲਸ ਤੱਕ ਲੈ ਜਾਂਦੀ ਹੈ। ਇਸ ਤੋਂ ਇਲਾਵਾ ਇਹ ਰੈਜੀਡੈਂਸ਼ੀਅਲ ਡਿਵੈੱਲਪਮੈਂਟ ਸੁਖਨਾ ਝੀਲ ਤੋਂ ਸਿਰਫ 20 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ।
ਟ੍ਰਾਈਡੈਂਟ ਰੀਅਲਟੀ ਦੇ ਸੀ. ਈ. ਓ. ਪਰਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਕਮਿਊਨਿਟੀ ਲਿਵਿੰਗ ਅਤੇ ਹਾਂਪੱਖੀ ਖਰੀਦਦਾਰ ਭਾਵਨਾਵਾਂ ਨੂੰ ਧਿਆਨ ’ਚ ਰੱਖਦੇ ਹੋਏ ਪੰਚਕੂਲਾ ਵਰਗੇ ਟੀਅਰ-2 ਸ਼ਹਿਰਾਂ ’ਚ ਯੋਜਨਾਬੱਧ ਵਿਕਾਸ ’ਤੇ ਧਿਆਨ ਕੇਂਦਰਿਤ ਕਰ ਰਹੇ ਹਨ। ਟ੍ਰਾਈਡੈਂਟ ਹਿਲਸ ਉਨ੍ਹਾਂ ਲੋਕਾਂ ਲਈ ਇਕ ਆਦਰਸ਼ ਸਥਾਨ ਹੈ, ਜੋ ਆਪਣੇ ਰੁਝੇਵਿਆਂ ਭਰੇ ਜੀਵਨ ਦੇ ਕੰਮਾਂ ਤੋਂ ਤੁਰੰਤ ਰਾਹਤ ਦੀ ਭਾਲ ’ਚ ਹਨ।
ਇਕ ਆਲੀਸ਼ਨ ਜੀਵਨ ਸ਼ੈਲੀ ਦੀ ਪੇਸ਼ਕਸ਼ ਕਰਦੇ ਹੋਏ ਇਸ ਵਾਤਾਵਰਣ ਦੇ ਅਨੁਕੂਲ ਰਿਹਾਇਸ਼ੀ ਵਿਕਾਸ ’ਚ ਟੈਨਿਸ ਕੋਰਟ, ਬਾਸਕੇਟਬਾਲ ਕੋਰਟ, ਕ੍ਰਿਕਟ ਪਿਚ, ਸਕਵੈਸ਼ ਕੋਰਟ, ਬੈਡਮਿੰਟਨ ਕੋਰਟ, ਏਅਰ ਹਾਕੀ ਟੇਬਲ, ਵਰਚੁਅਲ ਗੋਲਡ, ਇਕ ਜਿੰਮ, ਇਕ ਧਿਆਨ ਕੇਂਦਰ, ਪਿਲੇਟਸ ਸਟੂਡੀਓ ਅਤੇ ਇਨਡੋਰ ਗੇਮ ਰੂਮ ਵਰਗੀਆਂ ਖੇਡ ਗਤੀਵਿਧੀਆਂ ਲਈ ਇਕ ਸਹੂਲਤਾਂ ਅਤੇ ਵਿਸ਼ੇਸ਼ਤਾਵਾਂ ਹੋਣਗੀਆਂ। ਬੱਚਿਆਂ ਲਈ ਸੈਂਡਪਿਟ ਦੇ ਨਾਲ ਇਕ ਆਊਟਡੋਰ ਪਲੇਅ ਏਰੀਆ, ਇਕ ਆਰਟਸ ਅਤੇ ਕ੍ਰਾਫਟਸ ਸਟੂਡੀਓ, ਮਿਊਜ਼ਿਕ ਐਂਡ ਡਾਂਸ ਸਟੂਡੀਓ ਵੀ ਹੋਵੇਗਾ। ਪ੍ਰਾਪਰਟੀ ’ਚ ਨਰਸਰੀ ਅਤੇ ਪ੍ਰਾਇਮਰੀ ਸਕੂਲਾਂ ਦੇ ਨਾਲ-ਨਾਲ ਡੇਕੇਅਰ ਵੀ ਹੋਵੇਗਾ।