ਕਿਸਾਨਾਂ ਦੇ ਸਮਰਥਨ 'ਚ ਟਰਾਂਸਪੋਰਟਰਾਂ ਦੀ 8 ਨੂੰ ਸਪਲਾਈ ਰੋਕਣ ਦੀ ਧਮਕੀ

Wednesday, Dec 02, 2020 - 10:48 PM (IST)

ਕਿਸਾਨਾਂ ਦੇ ਸਮਰਥਨ 'ਚ ਟਰਾਂਸਪੋਰਟਰਾਂ ਦੀ 8 ਨੂੰ ਸਪਲਾਈ ਰੋਕਣ ਦੀ ਧਮਕੀ

ਨਵੀਂ ਦਿੱਲੀ— ਟਰਾਂਸਪੋਰਟਰਾਂ ਦੇ ਸੰਗਠਨ ਸਰਬ ਭਾਰਤੀ ਮੋਟਰ ਟਰਾਂਸਪੋਰਟ ਕਾਂਗਰਸ (ਏ. ਆਈ. ਐੱਮ. ਟੀ. ਸੀ.) ਨੇ ਅੰਦੋਲਨਕਾਰੀ ਕਿਸਾਨਾਂ ਦਾ ਸਮਰਥਨ ਕਰਦੇ ਹੋਏ ਉੱਤਰ ਭਾਰਤ 'ਚ 8 ਦਸੰਬਰ ਤੋਂ ਸੰਚਾਲਨ ਬੰਦ ਕਰਨ ਦੀ ਧਮਕੀ ਦਿੱਤੀ ਹੈ।

ਸੰਗਠਨ ਨੇ ਕਿਹਾ ਕਿ ਜੇਕਰ ਸਰਕਾਰ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ 'ਚ ਫੇਲ ਰਹੀ ਤਾਂ ਉੱਤਰ ਭਾਰਤ 'ਚ ਟਰਾਂਸਪੋਰਟਰ ਆਪਣੀ ਆਵਾਜਾਈ ਬੰਦ ਕਰ ਦੇਣਗੇ।

ਏ. ਆਈ. ਐੱਮ. ਟੀ. ਸੀ. ਲਗਭਗ 95 ਲੱਖ ਟਰੱਕ ਡਰਾਈਵਰਾਂ ਅਤੇ ਹੋਰ ਸੰਸਥਾਵਾਂ ਦੀ ਅਗਵਾਈ ਕਰਨ ਦਾ ਦਾਅਵਾ ਕਰਦਾ ਹੈ। ਏ. ਆਈ. ਐੱਮ. ਟੀ. ਸੀ. ਦੇ ਮੁਖੀ ਕੁਲਤਾਰਨ ਸਿੰਘ ਅਟਵਾਲ ਨੇ ਕਿਹਾ, ''ਏ. ਆਈ. ਐੱਮ. ਟੀ. ਸੀ. ਨੇ ਪਹਿਲੇ ਹੀ ਦਿਨ ਤੋਂ ਕਿਸਾਨ ਅੰਦੋਲਨ ਨੂੰ ਆਪਣਾ ਸਮਰਥਨ ਦਿੱਤਾ ਹੈ। ਅਸੀਂ ਉੱਤਰ ਭਾਰਤ ਤੋਂ ਸ਼ੁਰੂ ਹੋਣ ਵਾਲੀਆਂ ਰਣਨੀਤਕ ਮੁਹਿੰਮਾਂ ਰੋਕਣ ਦਾ ਫ਼ੈਸਲਾ ਕੀਤਾ ਹੈ।''

ਇਹ ਵੀ ਪੜ੍ਹੋ- ਮਿੱਲਾਂ ਵੱਲੋਂ ਛੇਤੀ ਪਿੜਾਈ ਸ਼ੁਰੂ ਹੋਣ ਨਾਲ ਉਤਪਾਦਨ ਦੁੱਗਣਾ, ਸਸਤੀ ਹੋਈ ਖੰਡ

ਏ. ਆਈ. ਐੱਮ. ਟੀ. ਸੀ. ਦੀ ਕੋਰ ਕਮੇਟੀ ਦੇ ਚੇਅਰਮੈਨ ਮਲਕੀਤ ਸਿੰਘ ਨੇ ਕਿਹਾ, ''8 ਦਸੰਬਰ ਤੋਂ ਅਸੀਂ ਦਿੱਲੀ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਸਮੇਤ ਪੂਰੇ ਉੱਤਰ ਭਾਰਤ 'ਚ ਸਪਲਾਈ ਰੋਕ ਦੇਵਾਂਗੇ। ਜੇਕਰ ਸਰਕਾਰ ਫੇਲ ਰਹੀ ਤਾਂ ਅਸੀਂ ਪੂਰੇ ਦੇਸ਼ 'ਚ ਸਪਲਾਈ ਬੰਦ ਕਰ ਦੇਵਾਂਗੇ।'' ਸੰਗਠਨ ਨੇ ਕਿਹਾ ਕਿ ਕਿਸਾਨ ਜਾਇਜ਼ ਅਧਿਕਾਰਾਂ ਲਈ ਲੜ ਰਹੇ ਹਨ ਅਤੇ 70 ਫ਼ੀਸਦੀ ਤੋਂ ਵੱਧ ਗ੍ਰਾਮੀਣ ਪਰਿਵਾਰ ਖੇਤੀ 'ਤੇ ਨਿਰਭਰ ਹਨ।

ਇਹ ਵੀ ਪੜ੍ਹੋ- ਵੱਡੀ ਖ਼ਬਰ! ਜੈੱਟ ਏਅਰਵੇਜ਼ ਫਿਰ ਤੋਂ ਸ਼ੁਰੂ ਕਰ ਸਕਦੀ ਹੈ ਕੌਮਾਂਤਰੀ ਉਡਾਣਾਂ


author

Sanjeev

Content Editor

Related News