ਟ੍ਰੇਨ ਯਾਤਰੀਆਂ ਨੂੰ ਹੁਣ ਨਹੀਂ ਚੁੱਕਣਾ ਪਏਗਾ ਭਾਰੀ ਸਮਾਨ, ਰੇਲਵੇ ਵਿਭਾਗ ਕਰੇਗਾ ਇਸ ਦਾ ਪ੍ਰਬੰਧ

Saturday, Jan 23, 2021 - 05:58 PM (IST)

ਟ੍ਰੇਨ ਯਾਤਰੀਆਂ ਨੂੰ ਹੁਣ ਨਹੀਂ ਚੁੱਕਣਾ ਪਏਗਾ ਭਾਰੀ ਸਮਾਨ, ਰੇਲਵੇ ਵਿਭਾਗ ਕਰੇਗਾ ਇਸ ਦਾ ਪ੍ਰਬੰਧ

ਨਵੀਂ ਦਿੱਲੀ — ਰੇਲ ਯਾਤਰਾ ਕਰਨ ਵਾਲਿਆਂ ਲਈ ਖੁਸ਼ਖਬਰੀ ਹੈ। ਰੇਲਵੇ ਯਾਤਰੀਆਂ ਨੂੰ ਹੁਣ ਘਰ ਤੋਂ ਰੇਲਵੇ ਸਟੇਸ਼ਨ ਤਕ ਸਮਾਨ ਚੁੱਕ ਕੇ ਲਿਆਉਣ ਦੀ ਜ਼ਰੂਰਤ ਨਹੀਂ ਹੈ। ਰੇਲਵੇ ਵਿਭਾਗ ਖੁਦ ਇਸ ਦਾ ਪ੍ਰਬੰਧ ਕਰਨ ਜਾ ਰਿਹਾ ਹੈ। ਦੇਸ਼ ਭਰ ’ਚ ਇਸ ਸਹੂਲਤ ਨੂੰ ਸਭ ਤੋਂ ਪਹਿਲਾਂ ਅਹਿਮਦਾਬਾਦ ਰੇਲਵੇ ਸਟੇਸ਼ਨ ਤੋਂ 23 ਤੋਂ 26 ਜਨਵਰੀ ਵਿਚਕਾਰ ਸ਼ੁਰੂ ਕਰਨ ਦੀ ਯੋਜਨਾ ਹੈ। ਇਸ ਤੋਂ ਬਾਅਦ ਬੰਗਲੁਰੂ ਅਤੇ ਨਾਗਪੁਰ ਵਿਚ ਇਸ ਦੀ ਸ਼ੁਰੂਆਤ ਕੀਤੀ ਜਾਏਗੀ। ਪੂਰਬੀ ਭਾਰਤ ਵਿਚ ਪਟਨਾ ਪਹਿਲਾ ਜੰਕਸ਼ਨ ਹੋਵੇਗਾ ਜਿੱਥੋਂ ਇਹ ਸੇਵਾ ਆਰੰਭ ਹੋਵੇਗੀ।

ਇਸ ਸਹੂਲਤ ਨਾਲ ਰੇਲ ਜ਼ਰੀਏ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਘਰ ਤੋਂ ਸਾਮਾਨ ਲੈ ਕੇ ਜਾਣ ਜਾਂ ਸਟੇਸ਼ਨ ਤੋਂ ਘਰ ਤੱਕ ਸਮਾਨ ਪਹੁੰਚਾਉਣ ਦੀ ਚਿੰਤਾ ਤੋਂ ਛੁਟਕਾਰਾ ਮਿਲੇਗਾ। ਇਸ ਦੇ ਨਾਲ ਹੀ ਰੇਲਵੇ ਕੂਲੀਆਂ ਨਾਲ ਰੇਟ ਨੂੰ ਲੈ ਕੇ ਕੋਈ ਮੁਸ਼ਕਲ ਨਹੀਂ ਆਵੇਗੀ। ਹੁਣ ਰੇਲਵੇ ਤੁਹਾਡੇ ਮਾਲ ਨੂੰ ਘਰ ਤੋਂ ਬਰਥ ਅਤੇ ਹੋਰ ਸ਼ਹਿਰਾਂ ਵਿਚ ਲੈ ਜਾਇਆ ਜਾਏਗਾ। ਪੂਰਬੀ ਕੇਂਦਰੀ ਰੇਲਵੇ ਦੇ ਦਾਨਪੁਰ ਰੇਲਵੇ ਵਿਭਾਗ ਨੇ ਇਸ ਨਵੀਂ ਸਹੂਲਤ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇੱਕ ਰਾਸ਼ਟਰੀ ਅਖਬਾਰ ਦੇ ਅਨੁਸਾਰ, ਬੁੱਕ ਐਂਡ ਬੈਗੇਜ ਡਾਟ ਕਾਮ ਨੂੰ ਦਾਨਾਪੁਰ ਡਵੀਜ਼ਨ ਤੋਂ ਇਸ ਦੀ ਸ਼ੁਰੂਆਤ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਹ ਫਰਵਰੀ ਦੇ ਆਖਰੀ ਹਫ਼ਤੇ ਤੱਕ ਪਟਨਾ ਵਿਚ ਸ਼ੁਰੂ ਹੋ ਜਾਵੇਗਾ।

ਇਹ ਵੀ ਪੜ੍ਹੋ : ਸਾਲ 2020 ’ਚ ਸਭ ਤੋਂ ਵੱਧ ਵਿਕੀ ਮਾਰੂਤੀ ਸੁਜ਼ੂਕੀ ਦੀ ਇਹ ਕਾਰ, 15 ਸਾਲਾਂ ਤੋਂ ਕੋਈ ਨਹੀਂ ਦੇ ਸਕਿਆ ਟੱਕਰ

ਪਟਨਾ ਰੇਲਵੇ ਸਟੇਸ਼ਨ ਦੇ ਡਾਇਰੈਕਟਰ ਡਾ: ਨੀਲੇਸ਼ ਕੁਮਾਰ ਨੇ ਦੱਸਿਆ ਕਿ ਇਸ ਯੋਜਨਾ ਦੀ ਖੁਦ ਬੋਰਡ ਦੇ ਸੀਨੀਅਰ ਅਧਿਕਾਰੀ ਨਿਗਰਾਨੀ ਕਰ ਰਹੇ ਹਨ। ਪਟਨਾ ਜੰਕਸ਼ਨ ਵਿਖੇ, ਏਜੰਸੀ ਨੂੰ ਰੇਲਵੇ ਦੁਆਰਾ ਕਲਾਕ ਰੂਮ ਵਿਚ 300 ਵਰਗ ਫੁੱਟ ਜਗ੍ਹਾ ਦਿੱਤੀ ਗਈ ਹੈ। ਏਜੰਸੀ ਨੇ ਸੈਟਅਪ ਲਈ ਕੰਮ ਸ਼ੁਰੂ ਕਰ ਦਿੱਤਾ ਹੈ। ਏਜੰਸੀ ਮਾਲ ਬੁੱਕ ਕਰਨ ਲਈ ਐਪਸ ਅਤੇ ਵੈਬਸਾਈਟਸ ਤਿਆਰ ਕਰ ਰਹੀ ਹੈ।

ਇਹ ਵੀ ਪੜ੍ਹੋ : ਭਾਰਤ ਆਉਣ ਤੋਂ ਪਹਿਲਾਂ ਟੈਸਲਾ ਨੂੰ ਝਟਕਾ, ਇੰਜੀਨੀਅਰ ਨੇ ਚੋਰੀ ਕੀਤੇ ਕੰਪਨੀ ਦੇ ਰਾਜ਼

ਇਸ ਤਰ੍ਹਾਂ ਕਰਨੀ ਹੋਵੇਗੀ ਸਮਾਨ ਦੀ ਬੁਕਿੰਗ

ਯਾਤਰੀਆਂ ਕੋਲ ਏਜੰਸੀ ਦੀ ਐਪ ਅਤੇ ਵੈਬਸਾਈਟ ’ਤੇ ਬੁਕਿੰਗ ਦਾ ਵਿਕਲਪ ਹੋਵੇਗਾ। ਐਪ ਨੂੰ ਐਂਡਰਾਇਡ ਮੋਬਾਈਲ ’ਤੇ ਡਾੳੂਨਲੋਡ ਕਰਨਾ ਹੈ। ਬੈਗ ਦਾ ਆਕਾਰ, ਭਾਰ ਅਤੇ ਹੋਰ ਜਾਣਕਾਰੀ ਦੇਣੀ ਪਵੇਗੀ। ਇਸ ਦੇ ਨਾਲ ਹੀ ਸਟੇਸ਼ਨ ਤੋਂ ਦੂਰੀ ਅਤੇ ਭਾਰ ਦੇ ਅਨੁਸਾਰ ਕਿਰਾਇਆ ਨਿਰਧਾਰਤ ਕੀਤਾ ਜਾਵੇਗਾ। ਇਸ ਦੀ ਵੱਧ ਤੋਂ ਵੱਧ ਦੂਰੀ 50 ਕਿਲੋਮੀਟਰ ਅਤੇ ਸਭ ਤੋਂ ਘੱਟ ਰੇਟ 125 ਰੁਪਏ ਹੋਵੇਗਾ। 10 ਕਿਲੋਮੀਟਰ ਦੀ ਦੂਰੀ ਅਤੇ ਘੱਟੋ ਘੱਟ 10 ਕਿਲੋ ਵਾਲਾ ਬੈਗ ਦਾ ਇਕ ਪਾਸੇ ਦਾ ਕਿਰਾਇਆ 125 ਰੁਪਏ ਹੋਵੇਗਾ।

ਇਹ ਵੀ ਪੜ੍ਹੋ : ਕੀ ਬੰਦ ਹੋਣਗੇ 5,10 ਅਤੇ 100 ਰੁਪਏ ਦੇ ਪੁਰਾਣੇ ਨੋਟ? ਜਾਣੋ RBI ਦੀ ਯੋਜਨਾ

ਸਮਾਨ ਨੂੰ ਬਰਥ ਤੱਕ ਲਿਜਾਣ ਲਈ ਕੁਲੀ ਦੀ ਇੱਕ ਨਿਰਧਾਰਤ ਫੀਸ ਵੀ ਦੇਣੀ ਹੋਵੇਗੀ। ਇਕ ਤੋਂ ਵੱਧ ਨਗ ਹੋਣਗੇ ਤਾਂ ਫਿਰ ਪਹਿਲੇ ਨਗ(ਸਮਾਨ) ਦੀ ਫੀਸ 125 ਰੁਪਏ ਹੋਵੇਗੀ ਅਤੇ ਬਾਕੀ 50-50 ਰੁਪਏ ਦੇ ਹਿਸਾਬ ਨਾਲ ਚਾਰਜ ਕੀਤੇ ਜਾਣਗੇ। ਸਮਾਨ ਨੂੰ ਰੈਪਿੰਗ ਕਰਨ ਅਤੇ ਰੋਗਾਣੂ-ਮੁਕਤ ਕਰਨ ਦੀ ਸਹੂਲਤ ਵੀ ਏਜੰਸੀ ਦੇਵੇਗੀ। ਜੀਪੀਐਸ ਸਿਸਟਮ ਨਾਲ ਤੁਸੀਂ ਆਪਣੇ ਸਮਾਨ ਨੂੰ ਟਰੈਕ ਕਰਨ ਦੇ ਯੋਗ ਹੋਵੋਗੇ। ਇਸਦੇ ਨਾਲ ਮਾਲ ਦਾ ਬੀਮਾ ਵੀ ਹੋਵੇਗਾ।

ਇਹ ਵੀ ਪੜ੍ਹੋ : ਵਿਜੇ ਮਾਲਿਆ ਨੇ ਭਾਰਤ ਸਰਕਾਰ ਤੋਂ ਬਚਣ ਲਈ ਲੱਭਿਆ ਨਵਾਂ ਤਰੀਕਾ, ਬ੍ਰਿਟੇਨ 'ਚ ਰਹਿਣ ਲਈ ਚੱਲੀ ਇਹ ਚਾਲ!

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


author

Harinder Kaur

Content Editor

Related News