ਰੇਲਵੇ ਨੂੰ ਖੁਦ ਦੀ ਵਰਤੋਂ ਲਈ ਦਿੱਤਾ ਜਾਵੇ 5 ਮੈਗਾਹਰਟਜ਼ ਸਪੈਕਟ੍ਰਮ : ਟਰਾਈ

10/25/2019 11:18:04 PM

ਨਵੀਂ ਦਿੱਲੀ (ਭਾਸ਼ਾ)-ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਚਾਹੁੰਦੀ ਹੈ ਕਿ ਰੇਲਵੇ ਨੂੰ ਖੁਦ ਦੀ ਵਰਤੋਂ ਲਈ ਪ੍ਰੀਮੀਅਮ 700 ਮੈਗਾਹਰਟਜ਼ ਬੈਂਡ 'ਚ 5 ਮੈਗਾਹਰਟਜ਼ ਸਪੈਕਟ੍ਰਮ ਦਿੱਤਾ ਜਾਵੇ। ਰੈਗੂਲੇਟਰੀ ਨੇ ਸੁਝਾਅ ਦਿੱਤਾ ਹੈ ਕਿ ਰੇਲਵੇ ਨੂੰ ਯਾਤਰੀ ਸੂਚਨਾ ਡਿਸਪਲੇਅ ਪ੍ਰਣਾਲੀ ਤੇ ਵੀਡੀਓ ਨਿਗਰਾਨੀ ਦੀ ਲਾਈਵ ਫੀਡ ਅਤੇ ਹੋਰ ਲੋਕ ਸੁਰੱਖਿਆ ਤੇ ਸੇਵਾਵਾਂ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਇਹ ਸਪੈਕਟ੍ਰਮ ਦਿੱਤਾ ਜਾਣਾ ਚਾਹੀਦਾ ਹੈ।

ਟਰਾਈ ਨੇ ਸੁਝਾਅ ਦਿੱਤਾ ਹੈ ਕਿ ਇਸ ਸਪੈਕਟ੍ਰਮ ਦੀ ਫੀਸ ਦੂਰਸੰਚਾਰ ਵਿਭਾਗ ਵੱਲੋਂ ਰਾਇਲਟੀ ਚਾਰਜ ਜਾਂ ਖੁਦ ਦੀ ਵਰਤੋਂ ਲਈ ਲਾਇਸੈਂਸ ਫੀਸ ਲਈ ਨਿਸ਼ਚਿਤ ਫਾਰਮੂਲੇ ਦੇ ਆਧਾਰ 'ਤੇ ਕੀਤੀ ਜਾਣੀ ਚਾਹੀਦੀ ਹੈ। ਰੈਗੂਲੇਟਰੀ ਨੇ ਕਿਹਾ ਕਿ 700 ਮੈਗਾਹਰਟਜ਼ ਬੈਂਡ 'ਚ ਉਪਲੱਬਧ 35 ਮੈਗਾਹਰਟਜ਼ ਸਪੈਕਟ੍ਰਮ 'ਚ 5 ਮੈਗਾਹਰਟਜ਼ ਰੇਲਵੇ ਨੂੰ (ਮਿਸ਼ਨ ਕ੍ਰਿਟੀਕਲ ਪੁਸ਼ ਟੁ ਟਾਕ) ਐੱਮ. ਸੀ. ਪੀ. ਟੀ. ਟੀ. ਯਾਨੀ ਵਾਇਸ, ਇੰਟਰਨੈੱਟ ਆਫ ਥਿੰਗਸ ਆਧਾਰਿਤ ਨਿਗਰਾਨੀ ਸੇਵਾਵਾਂ, ਯਾਤਰੀ ਸੂਚਨਾ ਪ੍ਰਣਾਲੀ ਅਤੇ ਇਕ ਹੀ ਸਮੇਂ 'ਚ ਕਈ ਕੋਚਾਂ ਦੀ ਵੀਡੀਓ ਨਿਗਰਾਨੀ ਦੀ ਲਾਈਵ ਫੀਡ ਵਰਗੀਆਂ ਸਹੂਲਤਾਂ ਲਈ ਵਰਤੋਂ ਕੀਤੀ ਜਾ ਸਕਦੀ ਹੈ। ਟਰਾਈ ਨੇ ਕਿਹਾ ਕਿ 700 ਮੈਗਾਹਰਟਜ਼ ਬੈਂਡ 'ਚ ਬਾਕੀ 30 ਮੈਗਾਹਰਟਜ਼ ਸਪੈਕਟ੍ਰਮ ਨੂੰ ਅਗਲੀ ਨੀਲਾਮੀ 'ਚ ਵਿਕਰੀ ਲਈ ਰੱਖਿਆ ਜਾਣਾ ਚਾਹੀਦਾ ਹੈ।


Karan Kumar

Content Editor

Related News