ਛੋਟੇ ਕੇਬਲ ਆਪ੍ਰੇਟਰਾਂ ਨੂੰ ਰਾਹਤ; ਘੱਟੋ-ਘੱਟ ਨੈੱਟਵਰਥ ਨਿਯਮ ਦੀ ਲੋੜ ਨਹੀਂ

07/23/2019 1:13:40 AM

ਨਵੀਂ ਦਿੱਲੀ— ਦੂਰਸੰਚਾਰ ਰੈਗੂਲੇਟਰੀ ਟਰਾਈ ਨੇ ਛੋਟੇ ਕੇਬਲ ਆਪ੍ਰੇਟਰਾਂ ਨੂੰ ਰਾਹਤ ਦਿੰਦੇ ਹੋਏ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੂੰ ਕਿਹਾ ਹੈ ਕਿ ਕੇਬਲ ਟੀ. ਵੀ. ਸੇਵਾ ’ਚ ਮਲਟੀ-ਸਿਸਟਮ ਆਪ੍ਰੇਟਰਾਂ ਦੇ ਰਜਿਸਟ੍ਰੇਸ਼ਨ ਲਈ ਕਿਸੇ ਹੇਠਲੇ ਨੈੱਟਵਰਥ (ਹੇਠਲੀ ਸ਼ੁੱਧ ਪੂੰਜੀ) ਦੀ ਸ਼ਰਤ ਰੱਖਣ ਦੀ ਲੋੜ ਨਹੀਂ ਹੈ। ਟਰਾਈ ਨੇ ਮੰਤਰਾਲਾ ਨੂੰ ਇਸ ਬਾਰੇ ਆਪਣੀ ਸਿਫਾਰਿਸ਼ ਦਿੱਤੀ।

ਕੇਬਲ ਟੈਲੀਵਿਜ਼ਨ ਨੈੱਟਵਰਕ ਨਿਯਮ 1994 ’ਚ ਮਲਟੀ-ਸਿਸਟਮ ਆਪ੍ਰੇਟਰਾਂ (ਐੱਮ. ਐੱਸ. ਓ . ) ਦੇ ਰਜਿਸਟ੍ਰੇਸ਼ਨ ਨੂੰ ਮਨਜ਼ੂਰੀ ਦੇਣ ਲਈ ਕੁੱਝ ਪੈਮਾਨੇ ਨਿਰਧਾਰਿਤ ਕਰਨ ਦੇ ਪ੍ਰਬੰਧ ਹਨ। ਐੱਮ. ਐੱਸ. ਓ. ਗਾਹਕਾਂ ਨੂੰ ਕੇਬਲ ਟੀ. ਵੀ. ਸੇਵਾਵਾਂ ਦਿੰਦੇ ਹਨ। ਸੂਚਨਾ ਪ੍ਰਸਾਰਣ ਮੰਤਰਾਲਾ ਨੇ ਪਿਛਲੇ ਸਾਲ 16 ਮਈ ਨੂੰ ਟਰਾਈ ਨੂੰ ਪੱਤਰ ਲਿਖ ਕੇ ਕੇਬਲ ਟੀ. ਵੀ. ਸੇਵਾਵਾਂ ’ਚ ਐੱਮ. ਐੱਸ. ਓ. ਦੇ ਪ੍ਰਵੇਸ਼ ਲਈ ਹੇਠਲੇ ਨੈੱਟਵਰਥ ਦੀ ਉੱਚਿਤ ਹੱਦ ਸੁਝਾਉਣ ਲਈ ਕਿਹਾ ਸੀ। ਆਧਿਕਾਰਿਕ ਬਿਆਨ ’ਚ ਕਿਹਾ ਗਿਆ ਹੈ ਕਿ ਟਰਾਈ ਨੇ ਇਸ ਮਾਮਲੇ ’ਚ ਵਿਆਪਕ ਚਰਚਾ ਲਈ 9 ਅਪ੍ਰੈਲ 2019 ਨੂੰ ਵਿਸਤ੍ਰਿਤ ਸੁਝਾਅ ਪੱਤਰ ਜਾਰੀ ਕੀਤਾ। ਬਿਆਨ ’ਚ ਕਿਹਾ ਗਿਆ ਹੈ ਕਿ ‘ਸਾਵਧਾਨੀ ਨਾਲ ਵਿਚਾਰ ਕਰਨ ਤੋਂ ਬਾਅਦ, ਅਥਾਰਟੀ ਨੇ ਸਿਫਾਰਿਸ਼ ਕੀਤੀ ਹੈ ਕਿ ਐੱਮ. ਐੱਸ. ਓ. ਦੇ ਰਜਿਸਟ੍ਰੇਸ਼ਨ ਲਈ ਨੈੱਟਵਰਥ ਦੇ ਨਿਰਧਾਰਨ ਦੀ ਲੋੜ ਨਹੀਂ ਹੈ।


Inder Prajapati

Content Editor

Related News