ਟਰਾਈ ਨੇ SMS ’ਤੇ 50 ਪੈਸੇ ਚਾਰਜ ਹਟਾਉਣ ਦਾ ਦਿੱਤਾ ਪ੍ਰਸਤਾਵ

02/19/2020 1:47:19 PM

ਗੈਜੇਟ ਡੈਸਕ– ਟਰਾਈ ਨੇ ਮੰਗਲਵਾਰ ਨੂੰ ਦੈਨਿਕ 100 ਮੈਸੇਜ ਤੋਂ ਜ਼ਿਆਦਾ ਭੇਜੇ ਜਾਣ ਵਾਲੇ ਹਰੇਕ ਮੈਸੇਜ ’ਤੇ 50 ਪੈਸੇ ਦੀ ਤੈਅ ਦਰ ਨਾਲ ਲਈ ਜਾਣ ਵਾਲੀ ਫੀਸ ਨੂੰ ਵਾਪਸ ਲੈਣ ਦਾ ਪ੍ਰਸਤਾਵ ਦਿੱਤਾ ਹੈ। ਟਰਾਈ ਦਾ ਮੰਨਣਾ ਹੈ ਕਿ 100 ਮੈਸੇਜ ਦੀ ਡੇਲੀ ਲਿਮਟ ਤੋਂ ਬਾਅਦ ਲੱਗਣ ਵਾਲੇ 50 ਪੈਸੇ ਚਾਰਜ ਨੂੰ ਰੱਖਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਸਪੈਮ ਮੈਸੇਜ ਦਾ ਪਤਾ ਲਗਾਉਣ ਲਈ ਲੋੜੀਂਦੀ ਟੈਕਨਾਲੋਜੀ ਹੈ। ਦਰਅਸਲ ਟਰਾਈ ਨੇ ਸਪੈਮ ਮੈਸੇਜ ’ਤੇ ਰੋਕ ਲਗਾਉਣ ਲਈ 50 ਪੈਸੇ ਦਾ ਚਾਰਜ ਲਗਾਇਆ ਹੈ। ਇਹ ਚਾਰਜ TCCCPR (ਟੈਲੀਕਾਮ ਕਮਰਸ਼ਲ ਕਮਿਊਨੀਕੇਸ਼ੰਸ ਕਸਟਮ ਪ੍ਰੈਫਰੈਂਸ ਰੈਗੁਲੇਸ਼ੰਸ) ਦੇ ਹਿੱਸੇ ਦੇ ਰੂਪ ’ਚ ਲਾਗੂ ਹੋਇਆ ਹੈ। ਹਾਲਾਂਕਿ, ਹੁਣ ਟਰਾਈ ਦਾ ਕਹਿਣਾ ਹੈ ਕਿ TCCCPR 2018 ਟੈਕਨਾਲੋਜੀ ਆਧਾਰਿਤ ਹੈ ਅਤੇ ਇਹ ਸਪੈਮ ਐੱਸ.ਐੱਮ.ਐੱਸ. ’ਤੇ ਰੋਕ ਲਗਾ ਸਕਦਾ ਹੈ। 

2012 ’ਚ ਲਾਗੂ ਹੋਇਆ ਨਿਯਮ
ਅਜੇ ਟੈਲੀਕਾਮ ਆਪਰੇਟਰ ਰੋਜ਼ 100 ਮੈਸੇਜ ਦੀ ਲਿਮਟ ਤੋਂ ਬਾਅਦ ਪ੍ਰਤੀ ਮੈਸੇਜ ਘੱਟੋ-ਘੱਟ 50 ਪੈਸੇ ਚਾਰਜ ਲੈਂਦੇ ਹਨ। ਇਹ ਨਿਯਮ ਸਾਲ 2012 ’ਚ ਲਾਗੂ ਹੋਇਆ ਸੀ। ਟਰਾਈ ਨੇ ਟੈਲੀਕਾਮ ਸਬਸਕ੍ਰਾਈਬਰਾਂ ਨੂੰ UCC (ਅਨਸੋਲੀਸੀਟਿਡ ਕਮਰਸ਼ਲ ਕਮਿਊਨੀਕੇਸ਼ੰਸ) ਤੋਂ ਬਚਾਉਣ ਲਈ ਰੋਜ਼ 100 ਮੈਸੇਜ ਦੀ ਲਿਮਟ ਤੈਅ ਕੀਤੀ ਸੀ। 

ਟੈਕਨਲੋਜੀਕਲ ਹੱਲ ’ਤੇ ਜ਼ੋਰ
ਪਿਛਲੇ ਕੁਝ ਸਾਲਾਂ ਤੋਂ ਟਰਾਈ ਸਪੈਮ ਮੈਸੇਜ ’ਤੇ ਰੋਕ ਲਗਾਉਣ ਲਈ ਟੈਲੀਕਾਮ ਕੰਪਨੀਆਂ ਨੂੰ ਨਵੇਂ ਤਰੀਕੇ ਪੇਸ਼ ਕਰਨ ’ਤੇ ਜ਼ੋਰ ਦੇ ਰਹੀ ਹੈ। ਸਾਲ 2017 ’ਚ ਟਰਾਈ ਨੇ ਯੂ.ਸੀ.ਸੀ. ’ਤੇ ਰੋਕ ਲਈ TCCCPR ਪੇਸ਼ ਕੀਤਾ। ਟਰਾਈ ਨੇ ਕਿਹਾ ਹੈ, ‘TCCCPR  2018 ਤਹਿਤ ਤੈਅ ਨਵਾਂ ਰੈਗੁਲੇਟਰੀ ਫਰੇਮਵਰਕ ਟੈਕਨਾਲੋਜੀ ਆਧਾਰਿਤ ਹੈ। ਇਹ UCC ਦਾ ਪਤਾ ਲਗਾਉਣ ਲਈ ਟੈਕਨਾਲੋਜੀਕਲ ਹੱਲ ਦੱਸਦਾ ਹੈ, ਜਿਨ੍ਹਾਂ ’ਚ ਐਡਵਾਂਸਡ ਸਿਗਨੇਚਰ ਹੱਲ ਅਤੇ DCC ਡਿਟੈਕਟ ਸਿਸਟਮ ਆਦਿ ਸ਼ਾਮਲ ਹਨ. 

17 ਮਾਰਚ ਤਕ ਜਵਾਬ ਦੇਣ ਦਾ ਸਮਾਂ
ਇਸ ਫੈਸਲੇ ਨੂੰ ਲਾਗੂ ਕਰਨ ਲਈ ਟਰਾਈ ਨੇ ਹੁਣ ਟੈਲੀਕਮਿਊਨੀਕੇਸ਼ੰਸ ਟੈਰਿਫ (65ਵਾਂ ਸੰਸ਼ੋਧਨ) ਆਰਡਰ, 2020 ਦਾ ਡ੍ਰਾਫਟ ਤਿਆਰ ਕੀਤਾ ਹੈ। ਇਸ ਵਿਚ ਸਾਲ 2012 ’ਚ ਐੱਸ.ਐੱਮ.ਐੱਸ. ਨਾਲ ਸੰਬੰਧਿਤ ਲਾਗੂ ਨਿਯਮਾਂ ਨੂੰ ਵਾਪਸ ਲੈਣ ਦਾ ਪ੍ਰਸਤਾਵ ਹੈ। ਇਸ ਦਾ ਸਿੱਧਾ ਮਤਲਬ ਹੈ ਕਿ ਟਰਾਈ ਨੇ ਰੋਜ਼ 100 ਮੈਸੇਜ ਤੋਂ ਬਾਅਦ ਪ੍ਰਤੀ ਮੈਸੇਜ 50 ਪੈਸੇ ਚਾਰਜ ਨੂੰ ਹਟਾਉਣ ਦਾ ਪ੍ਰਸਤਾਵ ਦਿੱਤਾ ਹੈ। ਇਸ ਲਈ ਟਰਾਈ ਨੇ ਸਟੇਕਹੋਲਡਰਾਂ ਨੂੰ 3 ਮਾਰਚ ਤਕ ਲਿਖਤ ਟਿੱਪਣੀ ਅਤੇ 17 ਮਾਰਚ ਤਕ ਜਵਾਬੀ ਟਿੱਪਣੀ ਦੇਣ ਲਈ ਕਿਹਾ ਹੈ।


Related News