TRAI ਮੁਖੀ ਨੇ 5ਜੀ ਸਪੈਕਟ੍ਰਮ ਨੀਲਾਮੀ ਸਲਾਹ ਪੱਤਰ ਨੂੰ ਫੈਸਲਾਕੁੰਨ ਮੋੜ ਕਰਾਰ ਦਿੱਤਾ

02/08/2022 7:20:13 PM

ਨਵੀਂ ਦਿੱਲੀ (ਭਾਸ਼ਾ) – ਦੂਰਸੰਚਾਰ ਰੈਗੂਲੇਟਰ ਟ੍ਰਈ ਦੇ ਪ੍ਰਧਾਨ ਪੀ. ਡੀ. ਵਾਘੇਲਾ ਨੇ 5ਜੀ ਸਪੈਕਟ੍ਰਮ ਨੀਲਾਮੀ ’ਤੇ ਸਲਾਹ ਪੱਤਰ ਨੂੰ ‘ਦੂਰਸੰਚਾਰ ਦੇ ਇਤਿਹਾਸ ’ਚ ਇਕ ਫੈਸਲਾਕੁੰਨ ਮੋੜ’ ਕਰਾਰ ਦਿੱਤਾ ਅਤੇ ਇਸ ’ਤੇ ਖੁੱਲ੍ਹੀ ਚਰਚਾ ਦੇ ਆਖਰੀ ਪੜਾਅ ਦੀ ਸ਼ੁਰੂਆਤ ਕੀਤੀ। ਇਸ ਚਰਚਾ ਦੇ ਆਧਾਰ ’ਤੇ ਹੀ ਰੇਡੀਓ ਤਰੰਗਾਂ ਦੀ ਕੀਮਤ ਵਰਗੇ ਅਹਿਮ ਪਹਿਲੂਆਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਸਰਕਾਰ ਨੂੰ ਉਮੀਦ ਹੈ ਕਿ ਭਾਰਤੀ ਦੂਰਸੰਚਾਰ ਰੈਗੂਲੇਟਰ ਅਥਾਰਿਟੀ (ਟ੍ਰਾਈ) ਮਾਰਚ ਤੱਕ 5ਜੀ ਸਪੈਕਟ੍ਰਮ ’ਤੇ ਆਪਣੀਆਂ ਸਿਫਾਰਿਸ਼ਾਂ ਦੇ ਦੇਵੇਗਾ।

ਨਿੱਜੀ ਦੂਰਸੰਚਾਰ ਪ੍ਰੋਵਾਈਡਰਸ ਵਲੋਂ 2022-23 ’ਚ 5ਜੀ ਮੋਬਾਇਲ ਸੇਵਾਵਾਂ ਦੀ ਸ਼ੁਰੂਆਤ ਲਈ 2022 ’ਚ ਸਪੈਕਟ੍ਰਮ ਨੀਲਾਮੀ ਕੀਤੀ ਜਾਣੀ ਹੈ। ਇਕ ਪਾਸੇ ਜਿੱਥੇ ਦੇਸ਼ ਇਸ ਵੱਡੀ ਨੀਲਾਮੀ ਲਈ ਤਿਆਰ ਹੈ, ਉੱਥੇ ਹੀ ਦੂਜੇ ਪਾਸੇ ਉਦਯੋਗ ਸਪੈਕਟ੍ਰਮ ਦੀ ਕੀਮਤ ਘੱਟ ਤੈਅ ਕਰਨ ਲਈ ਭਰਪੂਰ ਪੈਰੋਕਾਰੀ ਕਰ ਰਿਹਾ ਹੈ। ਵਾਘੇਲਾ ਨੇ ਵੀਡੀਓ ਕਾਨਫਰੰਸ ਰਾਹੀਂ ਆਯੋਜਿਤ ਖੁੱਲ੍ਹੀ ਚਰਚਾ ਦੌਰਾਨ ਕਿਹਾ ਕਿ ਇਹ ਸਲਾਹ ਪੱਤਰ ਦੂਰਸੰਚਾਰ ਦੇ ਇਤਿਹਾਸ ’ਚ ਇਤਿਹਾਸਿਕ ਹੈ ਅਤੇ ਅਸੀਂ ਇਸ ਤੱਥ ਤੋਂ ਜਾਣੂ ਹਾਂ। ਉਨ੍ਹਾਂ ਨੇ ਚਰਚਾ ’ਚ ਹਿੱਸਾ ਲੈਣ ਵਾਲੇ ਹਿੱਤਧਾਰਕਾਂ ਤੋਂ ਸਬੂਤ ਅਤੇ ਸਰਬੋਤਮ ਪ੍ਰਥਾਵਾਂ ਦੇ ਆਧਾਰ ’ਤੇ ਆਪਣੇ ਸੁਝਾਅ ਦੇਣ ਦੀ ਅਪੀਲ ਕੀਤੀ।


Harinder Kaur

Content Editor

Related News