ਕਾਲ ਡਰਾਪ ਦੀ ਸਮੱਸਿਆ ਤੋਂ ਜਲਦ ਮਿਲੇਗਾ ਛੁਟਕਾਰਾ, TRAI ਨੇ ਕਰ ਲਈ ਪੂਰੀ ਤਿਆਰੀ
Friday, Feb 02, 2024 - 08:41 PM (IST)
ਗੈਜੇਟ ਡੈਸਕ- ਜੇਕਰ ਤੁਸੀਂ ਵੀ ਕਿਸੇ ਹਾਈ ਉੱਚੀ ਬਿਲਡਿੰਗ 'ਚ ਰਹਿੰਦੇ ਹੋ ਅਤੇ ਤੁਹਾਨੂੰ ਨੈੱਟਵਰਕ ਦੀ ਸਮੱਸਿਆ ਆਉਂਦੀ ਹੈ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਨੇ ਕਾਲ ਡਰਾਪ ਦੀ ਸਮੱਸਿਆ ਨੂੰ ਹੱਲ ਕਰਨ ਦੀ ਤਿਆਰੀ ਕਰ ਲਈ ਹੈ। ਟਰਾਈ ਦੇ ਨਵੇਂ ਚੇਅਰਮੈਨ ਅਨਿਲ ਕੁਮਾਰ ਲੋਹੋਟੀ ਨੇ ਕਿਹਾ ਹੈ ਕਿ ਕਾਲ ਡਰਾਪ ਦੀ ਸਮੱਸਿਆ ਨੂੰ ਹਰ ਕੀਮਤ 'ਤੇ ਹੱਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਬੜੇ ਕੰਮ ਦਾ ਹੈ ਇਹ ਸਰਕਾਰੀ ਐਪ, ਬੰਦ ਹੋ ਜਾਣਗੀਆਂ ਅਣਜਾਣ ਨੰਬਰ ਤੋਂ ਆਉਣ ਵਾਲੀਆਂ ਕਾਲਾਂ
ਉਨ੍ਹਾਂ ਅੱਗੇ ਕਿਹਾ ਕਿ ਟਰਾਈ ਦਾ ਪੂਰਾ ਧਿਆਨ ਹੁਣ ਗੁਣਵੱਤਾ ਸੁਧਾਰਨ 'ਤੇ ਹੈ। ਟਰਾਈ ਫਿਲਹਾਲ ਕਾਲ ਡਰਾਪ ਨੂੰ ਖਤਮ ਕਰਨ 'ਤੇ ਕੰਮ ਕਰ ਰਿਹਾ ਹੈ। ਟਰਾਈ ਨੇ ਕਿਹਾ ਹੈ ਕਿ ਟੈਲੀਕਾਮ ਕੰਪਨੀਆਂ ਨੂੰ ਘਰਾਂ ਦੇ ਅੰਦਰ ਨੈੱਟਵਰਕ ਨੂੰ ਬਿਹਤਰ ਬਣਾਉਣ 'ਤੇ ਕੰਮ ਕਰਨਾ ਚਾਹੀਦਾ ਹੈ। ਬੂਸਟਰ ਉਨ੍ਹਾਂ ਥਾਵਾਂ 'ਤੇ ਲਗਾਏ ਜਾਣੇ ਚਾਹੀਦੇ ਹਨ ਜਿੱਥੇ ਬੂਸਟਰਾਂ ਦੀ ਲੋੜ ਹੋਵੇ। ਤੁਹਾਨੂੰ ਦੱਸ ਦੇਈਏ ਕਿ ਦੇਸ਼ ਦੀਆਂ ਦੋ ਵੱਡੀਆਂ ਟੈਲੀਕਾਮ ਕੰਪਨੀਆਂ ਨਿੱਜੀ ਤੌਰ 'ਤੇ ਲੋਕਾਂ ਵਿਚਕਾਰ ਸਰਵੇਖਣ ਕਰ ਰਹੀਆਂ ਹਨ ਅਤੇ ਨੈੱਟਵਰਕ ਨੂੰ ਬਿਹਤਰ ਬਣਾਉਣ 'ਤੇ ਕੰਮ ਕਰ ਰਹੀਆਂ ਹਨ।
ਦੱਸ ਦੇਈਏ ਕਿ ਉਨ੍ਹਾਂ ਕੰਪਨੀਆਂ ਲਈ ਸਪੈਕਟਰਮ ਦੀ ਵੰਡ ਵੀ ਜਲਦੀ ਹੀ ਹੋਣ ਵਾਲੀ ਹੈ ਜੋ ਦੇਸ਼ ਵਿਚ ਸੈਟੇਲਾਈਟ ਕਨੈਕਟੀਵਿਟੀ ਪ੍ਰਦਾਨ ਕਰਨਾ ਚਾਹੁੰਦੀਆਂ ਹਨ, ਜਿਨ੍ਹਾਂ ਵਿਚ ਰਿਲਾਇੰਸ ਜੀਓ, ਸਟਾਰਲਿੰਕ, ਐਮਾਜ਼ਾਨ ਦਾ ਪ੍ਰੋਜੈਕਟ ਕੁਇਪਰ ਅਤੇ ਹੋਰ ਸ਼ਾਮਲ ਹਨ।
ਇਹ ਵੀ ਪੜ੍ਹੋ- ਸਲੋ ਇੰਟਰਨੈੱਟ ਤੋਂ ਪਰੇਸ਼ਾਨ ਹੋ ਤਾਂ ਫੋਨ 'ਚ ਕਰੋ ਇਹ ਸੈਟਿੰਗ, ਮਿਲੇਗੀ ਹਾਈ ਸਪੀਡ