ਅਮਰੀਕਾ ਦੇ ਰੁਖ਼ ਹੋਏ ਨਰਮ, ਏਸ਼ੀਆਈ ਦੇਸ਼ਾਂ ਨਾਲ ਟ੍ਰੇਡ ਡੀਲ ਨਾਲ ਬਰਾਮਦਕਾਰਾਂ ਨੂੰ ਵੱਡੀ ਰਾਹਤ : ਫਿੱਚ

Tuesday, Nov 04, 2025 - 11:36 AM (IST)

ਅਮਰੀਕਾ ਦੇ ਰੁਖ਼ ਹੋਏ ਨਰਮ, ਏਸ਼ੀਆਈ ਦੇਸ਼ਾਂ ਨਾਲ ਟ੍ਰੇਡ ਡੀਲ ਨਾਲ ਬਰਾਮਦਕਾਰਾਂ ਨੂੰ ਵੱਡੀ ਰਾਹਤ : ਫਿੱਚ

ਨਵੀਂ ਦਿੱਲੀ (ਭਾਸ਼ਾ) - ਗਲੋਬਲ ਰੇਟਿੰਗ ਏਜੰਸੀ ਫਿੱਚ ਨੇ ਕਿਹਾ ਹੈ ਕਿ ਅਮਰੀਕਾ ਅਤੇ ਏਸ਼ੀਆ-ਪ੍ਰਸ਼ਾਂਤ ਖੇਤਰ ਦੇ ਕਈ ਦੇਸ਼ਾਂ ਵਿਚਾਲੇ ਹਾਲ ’ਚ ਦੋ-ਪੱਖੀ ਵਪਾਰ ਸਮਝੌਤੇ ਹੋਣ ਨਾਲ ਬਰਾਮਦਕਾਰਾਂ ਲਈ ਬੇਭਰੋਸਗੀ ਘੱਟ ਹੋਵੇਗੀ ਅਤੇ ਆਉਣ ਵਾਲੇ ਸਾਲਾਂ ’ਚ ਇਨ੍ਹਾਂ ਦੇਸ਼ਾਂ ਦੀ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਵਾਧਾ ਦਰ ’ਚ ਮਾਮੂਲੀ ਵਾਧਾ ਹੋ ਸਕਦਾ ਹੈ।

ਇਹ ਵੀ ਪੜ੍ਹੋ :   ਭਾਰਤ ਦੇ 4 ਸਭ ਤੋਂ ਵੱਡੇ ਬੈਂਕ ਹੋਣ ਵਾਲੇ ਹਨ ਬੰਦ, ਬਚਣਗੇ ਸਿਰਫ਼ ਇਹ ਸਰਕਾਰੀ Bank

ਭਾਰਤ ਦੇ ਸੰਦਰਭ ’ਚ ਫਿੱਚ ਨੇ ਕਿਹਾ ਕਿ ਅਮਰੀਕਾ ਨਾਲ ਭਾਵੇਂ ਵਪਾਰ ਸਮਝੌਤਾ ਅਜੇ ਨਹੀਂ ਹੋਇਆ ਹੈ ਪਰ ਭਾਰਤ ’ਤੇ ਲਾਇਆ ਗਿਆ 50 ਫੀਸਦੀ ਟੈਰਿਫ ਜ਼ਿਆਦਾਤਰ ਏਸ਼ੀਆਈ ਬਰਾਮਦਕਾਰਾਂ ਦੇ ਮੁਕਾਬਲੇ ਕਾਫ਼ੀ ਵੱਧ ਹੈ। ਫਿਰ ਵੀ ਦੋਵਾਂ ਦੇਸ਼ਾਂ ਵਿਚਾਲੇ ਨੇੜ ਭਵਿੱਖ ’ਚ ਸਮਝੌਤਾ ਹੋਣ ਦੀ ਸੰਭਾਵਨਾ ਬਣੀ ਹੋਈ ਹੈ।

ਅਮਰੀਕਾ ਨੇ ਕਈ ਦੇਸ਼ਾਂ ਨਾਲ ਵਪਾਰ ਸਮਝੌਤਾ ਕੀਤਾ

ਫਿੱਚ ਰੇਟਿੰਗਸ ਨੇ ਕਿਹਾ ਕਿ 20-30 ਅਕਤੂਬਰ ਦੇ ਦਰਮਿਆਨ ਅਮਰੀਕਾ ਨੇ ਚੀਨ, ਜਾਪਾਨ, ਦੱਖਣ ਕੋਰੀਆ, ਵੀਅਤਨਾਮ, ਮਲੇਸ਼ੀਆ, ਥਾਈਲੈਂਡ, ਆਸਟ੍ਰੇਲੀਆ ਅਤੇ ਕੰਬੋਡੀਆ ਨਾਲ ਸਮਝੌਤਿਆਂ ਦਾ ਐਲਾਨ ਕੀਤਾ ਹੈ। ਇਨ੍ਹਾਂ ’ਚ ਸਭ ਤੋਂ ਜ਼ਿਆਦਾ ਆਰਥਕ ਪ੍ਰਭਾਵ ਚੀਨ ’ਤੇ ਲਾਏ ਗਏ 20 ਫੀਸਦੀ ਫੈਂਟਾਨਿਲ-ਸਬੰਧਤ ਅਮਰੀਕੀ ਟੈਰਿਫ ਨੂੰ ਅੱਧਾ ਕਰਨ ਨਾਲ ਆਵੇਗਾ। ਇਸ ਨਾਲ ਚੀਨ ’ਤੇ ਲਾਗੂ ਟੈਰਿਫ ਦਰ ਲੱਗਭਗ 10 ਫ਼ੀਸਦੀ ਅੰਕ ਤੱਕ ਘਟ ਸਕਦੀ ਹੈ।

ਇਹ ਵੀ ਪੜ੍ਹੋ :    ਵੱਡਾ ਝਟਕਾ! ਹੁਣ Gold 'ਤੇ ਨਹੀਂ ਮਿਲੇਗੀ ਇਹ ਟੈਕਸ ਛੋਟ, ਅੱਜ ਤੋਂ ਲਾਗੂ ਹੋਏ ਨਵੇਂ ਨਿਯਮ

ਰੇਟਿੰਗ ਏਜੰਸੀ ਨੇ ਕਿਹਾ ਕਿ ਅਮਰੀਕਾ ਅਤੇ ਚੀਨ ਨੇ ਇਕ ਸਾਲ ਲਈ ਆਪਣੇ ਹਾਲੀਆ ਵਪਾਰ ਪਾਬੰਦੀਆਂ ਨੂੰ ਰੋਕਣ ’ਤੇ ਸਹਿਮਤੀ ਪ੍ਰਗਟਾਈ ਹੈ, ਜਿਨ੍ਹਾਂ ’ਚ ਚੀਨ ਵੱਲੋਂ ਰੇਅਰ ਅਰਥ ਐਲੀਮੈਂਟਸ ਦੀ ਬਰਾਮਦ ’ਤੇ ਲਾਈਆਂ ਗਈਆਂ ਪਾਬੰਦੀਆਂ ਅਤੇ ਅਮਰੀਕਾ ਵੱਲੋਂ ਆਪਣੀਆਂ ਪਾਬੰਦੀਸ਼ੁਦਾ ਇਕਾਈਆਂ ਨਾਲ ਜੁਡ਼ੀਆਂ ਕੰਪਨੀਆਂ ’ਤੇ ਬਰਾਮਦ ਲਾਇਸੈਂਸਿੰਗ ਸ਼ਰਤਾਂ ਦਾ ਵਿਸਥਾਰ ਸ਼ਾਮਲ ਹੈ।

ਇਹ ਵੀ ਪੜ੍ਹੋ :    ICICI, HDFC, SBI, PNB ਤੇ Axis Bank ਖ਼ਾਤਾਧਾਰਕਾਂ ਲਈ ਮਹੱਤਵਪੂਰਨ ਖ਼ਬਰ, ਹੋਇਆ ਵੱਡਾ ਬਦਲਾਅ

ਫਿੱਚ ਨੇ ਕਿਹਾ, ‘‘ਸਾਨੂੰ ਉਮੀਦ ਹੈ ਕਿ ਇਨ੍ਹਾਂ ਘਟਨਾਚੱਕਰਾਂ ਦਾ 2026-27 ’ਚ ਚੀਨ ਅਤੇ ਅਮਰੀਕਾ ਦੀ ਆਰਥਕ ਵਾਧੇ ’ਤੇ ਹਲਕਾ ਹਾਂ-ਪੱਖੀ ਅਸਰ ਪਵੇਗਾ। ਹੋਰ ਏਸ਼ੀਆਈ ਦੇਸ਼ਾਂ, ਖਾਸ ਕਰ ਕੇ ਦੱਖਣ ਕੋਰੀਆ ਅਤੇ ਵੀਅਤਨਾਮ ਨੂੰ ਵੀ ਅਸਿੱਧੇ ਤੌਰ ’ਤੇ ਲਾਭ ਹੋਵੇਗਾ।’’

ਚੀਨ ’ਤੇ ਟੈਰਿਫ ਹੋਰ ਦੇਸ਼ਾਂ ਨਾਲੋਂ ਅਜੇ ਵੀ ਵੱਧ

ਹਾਲਾਂਕਿ, ਏਜੰਸੀ ਨੇ ਇਹ ਵੀ ਕਿਹਾ ਕਿ ਅਮਰੀਕਾ ਦੇ ਚੀਨ ’ਤੇ ਲਾਏ ਗਏ ਟੈਰਿਫ ਹੋਰ ਦੇਸ਼ਾਂ ਦੇ ਮੁਕਾਬਲੇ ਅਜੇ ਵੀ ਵੱਧ ਹਨ। ਫਿੱਚ ਨੇ ਕਿਹਾ, ‘‘ਟੈਰਿਫ ਦੀਆਂ ਦਰਾਂ ’ਚ ਸਪੱਸ਼ਟਤਾ ਨਾਲ ਬਰਾਮਦਕਾਰਾਂ ਦਾ ਭਰੋਸਾ ਵਧੇਗਾ ਅਤੇ ਉਹ ਆਪਣੀਆਂ ਸਪਲਾਈ ਲੜੀਆਂ ਦੇ ਲੰਮੀ ਮਿਆਦ ਦੇ ਮੁੜ-ਗਠਨ ਦੀ ਯੋਜਨਾ ਬਿਹਤਰ ਤਰੀਕੇ ਨਾਲ ਬਣਾ ਸਕਣਗੇ। ਇਸ ਨਾਲ ਮਲੇਸ਼ੀਆ, ਥਾਈਲੈਂਡ ਅਤੇ ਵੀਅਤਨਾਮ ਵਰਗੇ ਦੇਸ਼ਾਂ ’ਚ ਨਿਵੇਸ਼ ਵਾਧੇ ਨੂੰ ਸਹਾਰਾ ਮਿਲ ਸਕਦਾ ਹੈ।’’

ਫਿੱਚ ਨੇ ਇਹ ਵੀ ਜ਼ਿਕਰ ਕੀਤਾ ਕਿ ਇਹ ਵਪਾਰ ਸਮਝੌਤੇ ਅਮਰੀਕਾ ਦੀ ਉਸ ਨੀਤੀ ਨੂੰ ਦਰਸਾਉਂਦੇ ਹਨ ਜਿਸ ਦੇ ਤਹਿਤ ਉਹ ਚੀਨ ਤੋਂ ਬਾਹਰ ਦੁਰਲੱਭ ਧਾਤਾਂ ਦੀ ਮਾਈਨਿੰਗ ਅਤੇ ਉਤਪਾਦਨ ਨੂੰ ਉਤਸ਼ਾਹ ਦੇਣਾ ਚਾਹੁੰਦਾ ਹੈ। ਦੱਖਣ-ਪੂਰਬ ਏਸ਼ੀਆ ਅਤੇ ਆਸਟ੍ਰੇਲੀਆ ’ਚ ਇਸ ਖੇਤਰ ’ਚ ਨਿਵੇਸ਼ ਨੂੰ ਉਤਸ਼ਾਹ ਮਿਲ ਸਕਦਾ ਹੈ ਪਰ ਇਸ ਦਾ ਵਿਆਪਕ ਆਰਥਕ ਪ੍ਰਭਾਵ ਫਿਲਹਾਲ ਸੀਮਤ ਰਹੇਗਾ।

ਇਹ ਵੀ ਪੜ੍ਹੋ :     ਸਾਲ 2026 'ਚ ਸੋਨਾ ਬਣਾਏਗਾ ਕਈ ਨਵੇਂ ਰਿਕਾਰਡ, ਇਸ ਪੱਧਰ 'ਤੇ ਪਹੁੰਚ ਜਾਣਗੀਆਂ ਕੀਮਤਾਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News