ਭਾਰਤ ਨੂੰ ਹਰ ਸਾਲ ਹੋ ਰਿਹਾ ਕਰੋੜਾਂ ਦਾ ਨੁਕਸਾਨ; ਘਰੇਲੂ ਇਸਪਾਤ ਉਤਪਾਦਨ ਨੂੰ ਵੀ ਭਾਰੀ ਖ਼ਤਰਾ

Thursday, Oct 23, 2025 - 04:58 PM (IST)

ਭਾਰਤ ਨੂੰ ਹਰ ਸਾਲ ਹੋ ਰਿਹਾ ਕਰੋੜਾਂ ਦਾ ਨੁਕਸਾਨ; ਘਰੇਲੂ ਇਸਪਾਤ ਉਤਪਾਦਨ ਨੂੰ ਵੀ ਭਾਰੀ ਖ਼ਤਰਾ

ਮੁੰਬਈ (ਭਾਸ਼ਾ) - ਰਿਜ਼ਰਵ ਬੈਂਕ ਨੇ ਆਪਣੇ ਇਕ ਹਾਲੀਆ ਲੇਖ ’ਚ ਦੱਸਿਆ ਹੈ ਕਿ ਦੁਨੀਆ ਦੇ 5 ਦੇਸ਼ਾਂ ਤੋਂ ਸ‍ਟੀਲ ਦੀ ਦਰਾਮਦ ਵਧਣ ਦੀ ਵਜ੍ਹਾ ਨਾਲ ਭਾਰਤ ਨੂੰ ਹਰ ਸਾਲ ਕਰੋੜਾਂ ਰੁਪਏ ਦਾ ਨੁਕਸਾਨ ਹੁੰਦਾ ਹੈ।

ਇਹ ਵੀ ਪੜ੍ਹੋ :     ਮੂਧੇ ਮੂੰਹ ਡਿੱਗੇ ਸੋਨੇ ਦੇ ਭਾਅ, ਆਈ 12 ਸਾਲ ਦੀ ਸਭ ਤੋਂ ਵੱਡੀ ਗਿਰਾਵਟ

ਆਰ. ਬੀ. ਆਈ. ਨੇ ਆਪਣੇ ਬੁਲੇਟਿਨ ’ਚ ਕਿਹਾ ਹੈ ਕਿ ਦੇਸ਼ ਦੇ ਇਸਪਾਤ ਖੇਤਰ ਨੂੰ 2023-24 ਅਤੇ 2024-25 ਦੌਰਾਨ ਪ੍ਰਮੁੱਖ ਗਲੋਬਲ ਇਸਪਾਤ ਉਤਪਾਦਕਾਂ ਦੇ ਸਸਤੀ ਦਰਾਮਦ ਅਤੇ ਡੰਪਿੰਗ ਕਾਰਨ ਭਾਰੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਨਾਲ ਘਰੇਲੂ ਉਤ‍ਪਾਦਕਾਂ ਨੂੰ ਤਾਂ ਨੁਕਸਾਨ ਹੁੰਦਾ ਹੀ ਹੈ, ਦੇਸ਼ ਦੇ ਬਰਾਮਦ ਖੇਤਰ ਨੂੰ ਵੀ ਵੱਡਾ ਨੁਕਸਾਨ ਚੁੱਕਣਾ ਪੈਂਦਾ ਹੈ।

ਕੇਂਦਰੀ ਬੈਂਕ ਦੇ ਅਕਤੂਬਰ ਬੁਲੇਟਿਨ ’ਚ ਪ੍ਰਕਾਸ਼ਿਤ ਇਕ ਲੇਖ ’ਚ ਕਿਹਾ ਗਿਆ ਕਿ ਇਸਪਾਤ ਦਰਾਮਦ ’ਚ ਵਾਧਾ ਵੇਖਿਆ ਗਿਆ ਹੈ, ਜਿਸ ਦਾ ਮੁੱਖ ਕਾਰਨ ਦਰਾਮਦ ਕੀਮਤਾਂ ਘੱਟ ਹੋਣਾ ਹੈ। ਇਸ ਨਾਲ ਘਰੇਲੂ ਇਸਪਾਤ ਉਤਪਾਦਨ ’ਤੇ ਉਲਟ ਅਸਰ ਪਿਆ ਹੈ। ਨਾਲ ਹੀ ਇਸ ’ਚ ਘਰੇਲੂ ਇਸਪਾਤ ਉਤਪਾਦਨ ਦੀ ਮੁਕਾਬਲੇਬਾਜ਼ੀ ਨੂੰ ਉਤਸ਼ਾਹ ਦੇਣ ਲਈ ਨੀਤੀਗਤ ਸਮਰਥਨ ਦੀ ਜ਼ਰੂਰਤ ਵੀ ਦੱਸੀ ਗਈ ਹੈ।

ਇਹ ਵੀ ਪੜ੍ਹੋ :    ਤੁਹਾਡੀ ਇਕ ਛੋਟੀ ਜਿਹੀ ਗਲਤੀ ਨਾਲ ਰੁਕ ਸਕਦੀ ਹੈ ਦੌੜਦੀ ਹੋਈ Train, ਰੇਲਵੇ ਵਿਭਾਗ ਨੇ ਦਿੱਤਾ ਗੰਭੀਰ ਸੰਦੇਸ਼

ਆਰ. ਬੀ. ਆਈ. ਨੇ ‘ਸਟੀਲ ਅੰਡਰ ਸੀਜ਼ : ਅੰਡਰਸਟੈਂਡਿੰਗ ਦਿ ਇੰਪੈਕਟ ਆਫ ਡੰਪਿੰਗ ਆਨ ਇੰਡੀਆ’ ਸਿਰਲੇਖ ਵਾਲੇ ਲੇਖ ’ਚ ਕਿਹਾ ਹੈ ਕਿ ਗਲੋਬਲ ਉਤਪਾਦਕਾਂ ਦੇ ਸਸਤੇ ਇਸਪਾਤ ਦੀ ਡੰਪਿੰਗ ਨਾਲ ਘਰੇਲੂ ਇਸਪਾਤ ਉਤਪਾਦਨ ਨੂੰ ਖਤਰਾ ਹੋ ਸਕਦਾ ਹੈ।

ਕ‍ੀ ਹੈ ਇਸ ਤੋਂ ਬਚਣ ਦਾ ਉਪਾਅ

ਆਰ. ਬੀ. ਆਈ. ਨੇ ਇਸ ਤੋਂ ਬਚਣ ਦਾ ਵੀ ਉਪਾਅ ਦੱਸਿਆ ਹੈ। ਰਿਜ਼ਰਵ ਬੈਂਕ ਨੇ ਆਪਣੀ ਬੁਲੇਟਿਨ ’ਚ ਲਿਖਿਆ ਕਿ ਇਸ ਨੁਕਸਾਨ ਨੂੰ ਯੋਗ ਨੀਤੀਗਤ ਉਪਰਾਲਿਆਂ ਰਾਹੀਂ ਘੱਟ ਕੀਤਾ ਜਾ ਸਕਦਾ ਹੈ। ਹਾਲ ਹੀ ’ਚ ਲਾਏ ਸੁਰੱਖਿਆ ਡਿਊਟੀ ਤੋਂ ਦਰਾਮਦ ਡੰਪਿੰਗ ਖਿਲਾਫ ਸੁਰੱਖਿਆ ਮਿਲੀ ਹੈ ਅਤੇ ਦਰਾਮਦ ’ਚ ਗਿਰਾਵਟ ਆਈ ਹੈ।

ਇਹ ਵੀ ਪੜ੍ਹੋ :     ਅਗਲੇ 2 ਦਹਾਕਿਆਂ 'ਚ ਕਿੰਨੇ ਰੁਪਏ ਮਿਲੇਗਾ 10 ਗ੍ਰਾਮ ਸੋਨਾ , ਹੈਰਾਨ ਕਰ ਦੇਵੇਗੀ ਕੀਮਤ

ਭਾਰਤ ਨੇ ਆਪਣੀ ਖਪਤ ਦੀ ਮੰਗ ਨੂੰ ਪੂਰਾ ਕਰਨ ਲਈ ਇਸਪਾਤ ਉਤਪਾਦਾਂ ਦੀ ਜੰਮ ਕੇ ਦਰਾਮਦ ਕੀਤਾ। ਦੇਸ਼ ਦੇ ਅਲੋਹ ਅਤੇ ਇਸਪਾਤ ਦਰਾਮਦ ’ਚ 2024-25 ਦੀ ਪਹਿਲੀ ਛਿਮਾਹੀ ’ਚ 10.7 ਫੀਸਦੀ ਦਾ ਵਾਧਾ ਹੋਇਆ, ਜਦੋਂਕਿ 2024-25 ਦੀ ਦੂਜੀ ਛਿਮਾਹੀ ’ਚ ਇਸ ’ਚ ਕਮੀ ਦਰਜ ਕੀਤੀ ਗਈ, ਜਿਸ ਦਾ ਮੁੱਖ ਕਾਰਨ ਸੇਫਗਾਰਡ ਡਿਊਟੀ ਸੀ।

ਕਿਹੜੇ ਦੇਸ਼ਾਂ ਤੋਂ ਆਉਂਦੈ ਇਸ‍ਪਾਤ

ਅੰਤਰਰਾਸ਼ਟਰੀ ਬਾਜ਼ਾਰ ’ਚ ਇਸਪਾਤ ਦੀਆਂ ਘੱਟ ਕੀਮਤਾਂ ਨਾਲ ਭਾਰਤ ਨੇ 2023-24 ’ਚ ਆਪਣੀ ਇਸਪਾਤ ਦਰਾਮਦ ’ਚ 22 ਫੀਸਦੀ ਦਾ ਵਾਧਾ ਦਰਜ ਕੀਤੀ । ਭਾਰਤ ਆਪਣੀ ਕੁਲ ਦਰਾਮਦ ਦਾ ਲੱਗਭਗ 45 ਫੀਸਦੀ ਇਸਪਾਤ ਦੀ ਦਰਾਮਦ ਦੱਖਣੀ ਕੋਰੀਆ (ਦਰਾਮਦ ਹਿੱਸੇਦਾਰੀ 14.6 ਫੀਸਦੀ), ਚੀਨ (9.8 ਫੀਸਦੀ), ਅਮਰੀਕਾ (7.8 ਫੀਸਦੀ), ਜਾਪਾਨ (7.1 ਫੀਸਦੀ) ਅਤੇ ਬ੍ਰਿਟੇਨ (6.2 ਫੀਸਦੀ) ਤੋਂ ਮੰਗਵਾਉਂਦਾ ਹੈ। ਲੇਖ ’ਚ ਕਿਹਾ ਗਿਆ ਕਿ 2024-25 ਦੌਰਾਨ ਚੀਨ, ਜਾਪਾਨ, ਦੱਖਣੀ ਕੋਰੀਆ, ਇੰਡੋਨੇਸ਼ੀਆ ਅਤੇ ਵਿਅਤਨਾਮ ਤੋਂ ਇਸਪਾਤ ਦਰਾਮਦ ’ਚ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ :     ਦੀਵਾਲੀ ਤੋਂ ਬਾਅਦ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਜਾਣੋ 24K-22K Gold ਦੇ ਭਾਅ

ਸਾਲ 2022 ਤੋਂ ਸ਼ੁਰੂ ਹੋ ਗਈ ਸਮੱਸ‍ਿਆ

ਆਰ. ਬੀ. ਆਈ. ਨੇ ਕਿਹਾ ਹੈ ਕਿ ਅਪ੍ਰੈਲ, 2022 ਤੋਂ ਨਵੰਬਰ, 2024 ਤਕ ਭਾਰਤ ਦੀ ਇਸਪਾਤ ਖਪਤ ਔਸਤਨ 12.9 ਫੀਸਦੀ (ਮਹੀਨਾਵਾਰ ਵਾਧਾ ਦਰ ਦਾ ਔਸਤ) ਵਧਿਆ ਹੈ। ਸਾਲ 2022 ਤੋਂ ਘਰੇਲੂ ਖਪਤ ਅਤੇ ਉਤਪਾਦਨ ’ਚ ਦਾ ਫਰਕ ਵੱਧ ਗਿਆ ਹੈ। ਅਪ੍ਰੈਲ, 2022 ਤੋਂ ਘਰੇਲੂ ਅਤੇ ਗਲੋਬਲ ਦੋਵਾਂ ਮੋਰਚਿਆਂ ’ਤੇ ਇਸਪਾਤ ਦੀਆਂ ਕੀਮਤਾਂ ’ਚ ਕਮੀ ਆਈ ਹੈ।

ਇਸ ਤੋਂ ਬਾਅਦ ਹੀ ਭਾਰਤ ਦੇ ਇਸਪਾਤ ਖੇਤਰ ਨੂੰ ਪ੍ਰਮੁੱਖ ਇਸਪਾਤ ਉਤਪਾਦਕ ਦੇਸ਼ਾਂ ਵੱਲੋਂ ਵੱਧਦੀ ਦਰਾਮਦ ਅਤੇ ਮੁਕਾਬਲੇਬਾਜ਼ ਕੀਮਤ ਨਿਰਧਾਰਨ ਕਾਰਨ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ। ਦਰਾਮਦ ’ਚ ਵਾਧਾ ਮੁੱਖ ਤੌਰ ’ਤੇ ਇਸਪਾਤ ਦੀ ਘੱਟ ਦਰਾਮਦ ਕੀਮਤਾਂ ਹਨ, ਜਿਸ ਦਾ ਘਰੇਲੂ ਇਸਪਾਤ ਉਤਪਾਦਨ ’ਤੇ ਉਲਟ ਅਸਰ ਪਿਆ ਹੈ। ਇਹ ਲੇਖ ਅਪ੍ਰੈਲ, 2013 ਤੋਂ ਮਾਰਚ, 2025 ਤੱਕ ਦੇ ਮਹੀਨਾਵਾਰ ਅੰਕੜਿਆਂ ’ਤੇ ਆਧਾਰਿਤ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News