Toyota ਨੇ ਖੋਲ੍ਹਿਆ ਟੈਕਨੀਕਲ ਟ੍ਰੇਨਿੰਗ ਇੰਸਟੀਚਿਊਟ, ਨੌਜਵਾਨਾਂ ਨੂੰ ਦਿੱਤੀ ਜਾ ਰਹੀ ਵਿਸ਼ਵ ਪੱਧਰੀ ਸਿਖਲਾਈ

Monday, Sep 02, 2024 - 01:15 PM (IST)

ਮੁੰਬਈ - ਜਾਪਾਨ ਆਪਣੇ ਉੱਚ-ਗੁਣਵੱਤਾ ਵਾਲੇ ਮਨੁੱਖੀ ਸਰੋਤਾਂ ਲਈ ਜਾਣਿਆ ਜਾਂਦਾ ਹੈ ਅਤੇ ਅਜਿਹੇ ਹੁਨਰਮੰਦ ਮਨੁੱਖੀ ਸਰੋਤ ਪੈਦਾ ਕਰਨ ਲਈ, ਟੋਇਟਾ ਨੇ ਬੈਂਗਲੁਰੂ ਵਿੱਚ ਇੱਕ ਵਿਸ਼ੇਸ਼ ਸਿਖਲਾਈ ਸੰਸਥਾ ਦੀ ਸਥਾਪਨਾ ਕੀਤੀ ਹੈ। ਟੋਇਟਾ ਟੈਕਨੀਕਲ ਟਰੇਨਿੰਗ ਇੰਸਟੀਚਿਊਟ ਕਰਨਾਟਕ ਦੇ ਪਿੰਡਾਂ ਦੇ ਬੱਚਿਆਂ ਨੂੰ ਸਕੂਲੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਸਿਖਲਾਈ ਪ੍ਰਦਾਨ ਕਰਦਾ ਹੈ।

ਇਹ ਵੀ ਪੜ੍ਹੋ :     ਨਗਰ ਨਿਗਮ ਦੇ 100 ਕਰੋੜ ਦੇ ਰੈਵੇਨਿਊ ਦਾ ਨੁਕਸਾਨ, ਅਜੇ ਵੀ ਫਿਕਸ ਨਹੀਂ ਹੋਏ ਟੈਂਡਰ ਦੀ ਰਿਜ਼ਰਵ ਪ੍ਰਾਈਸ

ਇਸ ਸੰਸਥਾ ਵਿੱਚ ਦਾਖ਼ਲਾ ਲੈਣ ਲਈ ਵਿਦਿਆਰਥੀਆਂ ਨੂੰ ਚਾਰ ਤਰ੍ਹਾਂ ਦੇ ਟੈਸਟ ਦੇਣੇ ਪੈਂਦੇ ਹਨ। ਇਹ ਟੈਸਟ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਇੱਥੇ ਦਾਖ਼ਲਾ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਤਿੰਨ ਸਾਲ ਦੀ ਮੁਫ਼ਤ ਸਿਖਲਾਈ ਦਿੱਤੀ ਜਾਂਦੀ ਹੈ। ਕਰਨਾਟਕ ਦੇ ਵੱਖ-ਵੱਖ ਹਿੱਸਿਆਂ ਤੋਂ ਆਉਣ ਵਾਲੇ ਵਿਦਿਆਰਥੀਆਂ ਲਈ ਇੱਥੇ ਹੋਸਟਲ ਦੀਆਂ ਸਹੂਲਤਾਂ ਵੀ ਉਪਲਬਧ ਹਨ।

ਪਹਿਲੇ ਸਾਲ ਵਿੱਚ ਵਿਦਿਆਰਥੀਆਂ ਨੂੰ ਅੰਗਰੇਜ਼ੀ, ਗਣਿਤ ਅਤੇ ਹੋਰ ਵਿਸ਼ੇ ਪੜ੍ਹਾਏ ਜਾਂਦੇ ਹਨ। ਸਿਖਲਾਈ ਦੇ ਤਿੰਨ ਸਾਲਾਂ ਵਿੱਚ, 50 ਪ੍ਰਤੀਸ਼ਤ ਸਮਾਂ ਸਰੀਰਕ ਅਤੇ ਮਾਨਸਿਕ ਤੰਦਰੁਸਤੀ 'ਤੇ ਕੇਂਦਰਿਤ ਹੁੰਦਾ ਹੈ, 16 ਪ੍ਰਤੀਸ਼ਤ ਸਮਾਂ ਅਕਾਦਮਿਕ ਅਧਿਐਨ 'ਤੇ ਅਤੇ 34 ਪ੍ਰਤੀਸ਼ਤ ਸਮਾਂ ਹੁਨਰ ਸਿਖਲਾਈ 'ਤੇ ਹੁੰਦਾ ਹੈ।

ਇਹ ਵੀ ਪੜ੍ਹੋ :    CM ਮਾਨ ਨੇ ਨਿਭਾਇਆ ਵਾਅਦਾ, NOC ਤੋਂ ਬਿਨਾਂ ਹੋਵੇਗੀ ਇਨ੍ਹਾਂ ਪਲਾਟਾਂ ਦੀ ਰਜਿਸਟਰੀ

2007 ਤੋਂ ਚੱਲ ਰਹੀ ਇਸ ਸੰਸਥਾ ਵਿੱਚ ਪਹਿਲਾਂ 600 ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾਂਦੀ ਸੀ ਪਰ ਹੁਣ ਇਸ ਦੀ ਗਿਣਤੀ ਵਧਾ ਕੇ 1200 ਕਰ ਦਿੱਤੀ ਗਈ ਹੈ, ਜਿਸ ਵਿੱਚ 50 ਫੀਸਦੀ ਲੜਕੀਆਂ ਹਨ। ਹੁਣ ਤੱਕ 1020 ਵਿਦਿਆਰਥੀ ਇਹ ਸਿਖਲਾਈ ਪੂਰੀ ਕਰ ਚੁੱਕੇ ਹਨ। ਟੋਇਟਾ ਅਤੇ ਇਸ ਦੀਆਂ ਸਹਾਇਕ ਕੰਪਨੀਆਂ ਵਿੱਚ ਸਾਰਿਆਂ ਨੂੰ  ਚੰਗੀ ਨੌਕਰੀ ਮਿਲ ਚੁੱਕੀ ਹੈ। ਬਹੁਤ ਸਾਰੇ ਸਿਖਿਅਤ ਵਿਦਿਆਰਥੀਆਂ ਨੇ ਗਲੋਬਲ ਹੁਨਰ ਮੁਕਾਬਲਿਆਂ ਵਿੱਚ ਵੀ ਭਾਰਤ ਦਾ ਮਾਣ ਵਧਾਇਆ ਹੈ।

ਇਹ ਵੀ ਪੜ੍ਹੋ :      ਅੱਜ ਤੋਂ ਬਦਲ ਗਏ ਹਨ ਕਈ ਨਿਯਮ, ਜਾਣੋ ਆਮ ਆਦਮੀ ’ਤੇ ਕੀ ਪਵੇਗਾ ਅਸਰ!

ਟੋਇਟਾ ਕਿਰਲੋਸਕਰ ਮੋਟਰ ਦੇ ਕੰਟਰੀ ਹੈੱਡ ਅਤੇ ਐਗਜ਼ੀਕਿਊਟਿਵ ਵਾਈਸ ਪ੍ਰੈਜ਼ੀਡੈਂਟ ਵਿਕਰਮ ਗੁਲਾਟੀ ਨੇ ਕਿਹਾ, 'ਟੋਇਟਾ ਟੈਕਨੀਕਲ ਟਰੇਨਿੰਗ ਇੰਸਟੀਚਿਊਟ ਦਾ ਉਦੇਸ਼ ਕਰਨਾਟਕ ਦੇ ਨੌਜਵਾਨਾਂ ਦੇ ਹੁਨਰ ਦੀ ਘਾਟ ਨੂੰ ਪੂਰਾ ਕਰਨਾ ਅਤੇ ਉਨ੍ਹਾਂ ਨੂੰ ਤਕਨੀਕੀ ਤੌਰ 'ਤੇ ਸਮਰੱਥ ਬਣਾਉਣਾ ਹੈ, ਤਾਂ ਜੋ ਉਹ ਦੁਨਿਆ ਦੇ ਕਿਸੇ ਵੀ ਕੋਨੇ ਵਿੱਚ ਜਾ ਕੇ ਕੰਮ ਕਰ ਸਕਣ।  ਇੱਥੋਂ ਸਿਖਲਾਈ ਪ੍ਰਾਪਤ ਕਰ ਰਹੇ ਬੱਚੇ ਆਪਣੇ ਹੁਨਰ ਦੇ ਦਮ 'ਤੇ ਵਿਸ਼ਵ ਪੱਧਰ 'ਤੇ ਭਾਰਤ ਦਾ ਨਾਂ ਰੌਸ਼ਨ ਕਰ ਰਹੇ ਹਨ।

ਇਹ ਵੀ ਪੜ੍ਹੋ :    ਦੀਵਾਲੀ ’ਤੇ ਡਰਾਈ ਫਰੂਟਸ ਤੋਹਫ਼ੇ ’ਚ ਦੇਣਾ ਪਵੇਗਾ ਮਹਿੰਗਾ, 80 ਫ਼ੀਸਦੀ ਮਹਿੰਗਾ ਹੋਇਆ ਕਾਜੂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News