ਜਨਤਕ ਖੇਤਰ ਦੇ ਬੈਂਕਾਂ ਦਾ ਕੁੱਲ NPA 3.16 ਲੱਖ ਕਰੋੜ ਰੁਪਏ : ਸਰਕਾਰ

Tuesday, Dec 10, 2024 - 06:41 PM (IST)

ਨਵੀਂ ਦਿੱਲੀ (ਭਾਸ਼ਾ) - ਸਰਕਾਰ ਨੇ ਮੰਗਲਵਾਰ ਸੰਸਦ ਨੂੰ ਦੱਸਿਆ ਕਿ 30 ਸਤੰਬਰ ਤੱਕ ਜਨਤਕ ਖੇਤਰ ਭਾਵ ਸਰਕਾਰੀ ਬੈਂਕਾਂ ਦੀ ਕੁੱਲ ਗੈਰ-ਕਾਰਗੁਜ਼ਾਰੀ ਸੰਪੱਤੀ (ਐੱਨ.ਪੀ. ਏ.) 3.16 ਲੱਖ ਕਰੋੜ ਰੁਪਏ ਸੀ, ਜੋ ਬਕਾਇਆ ਕਰਜ਼ਿਆਂ ਦਾ 3.09 ਫੀਸਦੀ ਹੈ।

ਇਹ ਵੀ ਪੜ੍ਹੋ :     ਬੈਂਕ 'ਚ ਲੱਗੀ ਅੱਖ, ਹੋਰ ਖਾਤੇ ਵਿੱਚ ਟਰਾਂਸਫਰ ਹੋਏ 1990 ਕਰੋੜ

ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਰਾਜ ਸਭਾ ’ਚ ਇਕ ਸਵਾਲ ਦੇ ਲਿਖਤੀ ਜਵਾਬ ’ਚ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਦੇ ਆਰਜ਼ੀ ਅੰਕੜਿਆਂ ਅਨੁਸਾਰ 30 ਸਤੰਬਰ, 2024 ਤੱਕ ਸਰਕਾਰੀ ਬੈਂਕਾਂ ਦਾ ਕੁੱਲ ਐੱਨ. ਪੀ. ਏ. 3,16,331 ਕਰੋੜ ਰੁਪਏ ਤੇ ਨਿੱਜੀ ਖੇਤਰ ਦੇ ਬੈਂਕਾਂ ਦਾ 1, 34,339 ਕਰੋੜ ਰੁਪਏ ਸੀ।

ਇਹ ਵੀ ਪੜ੍ਹੋ :     Gpay ਦਾ Blue Tick ਤੁਹਾਨੂੰ ਕਰ ਸਕਦਾ ਹੈ ਕੰਗਾਲ, ਹੈਰਾਨ ਕਰ ਦੇਵੇਗੀ ਤੁਹਾਨੂੰ ਇਹ ਖ਼ਬਰ

ਚੌਧਰੀ ਨੇ ਕਿਹਾ ਕਿ ਇਸ ਤੋਂ ਇਲਾਵਾ ਬਕਾਇਆ ਕਰਜ਼ਿਆਂ ਦੀ ਫੀਸਦੀ ਮੁਤਾਬਕ ਕੁੱਲ ਐੱਨ. ਪੀ. ਏ. ਜਨਤਕ ਖੇਤਰ ਦੇ ਬੈਂਕਾਂ ਦਾ 3.09 ਤੇ ਨਿੱਜੀ ਖੇਤਰ ਦੇ ਬੈਂਕਾਂ ਦਾ 1.86 ਫੀਸਦੀ ਸੀ। 31 ਮਾਰਚ, 2024 ਤੱਕ ਅਨੁਸੂਚਿਤ ਵਪਾਰਕ ਬੈਂਕਾਂ ਵੱਲੋਂ 580 ਕਰਜ਼ਦਾਰਾਂ ਨੂੰ ਛੱਡ ਕੇ ਜਿਨ੍ਹਾਂ ’ਚੋਂ ਹਰੇਕ ਵੱਲ 50 ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਬਕਾਇਆ ਹੈ, ਬਾਕੀਆਂ ਦੀ ਪਛਾਣ ਜਾਣ ਬੁੱਝ ਕੇ ਅਦਾਇਗੀ ਨਾ ਕਰਨ ਵਾਲਿਆਂ ਵਜੋਂ ਕੀਤੀ ਗਈ ਹੈ।

ਇਹ ਵੀ ਪੜ੍ਹੋ :     ਬੈਂਕ ਖਾਤੇ 'ਚ ਕੈਸ਼ ਜਮ੍ਹਾਂ ਕਰਵਾਉਣ 'ਤੇ ਲੱਗੇਗਾ ਟੈਕਸ, ਲਾਗੂ ਹੋਇਆ ਨਿਯਮ

ਚੌਧਰੀ ਨੇ ਕਿਹਾ ਕਿ ਅੰਕੜਿਆਂ ਅਨੁਸਾਰ 30 ਸਤੰਬਰ, 2024 ਤੱਕ 1,068 ਕਾਰਪੋਰੇਟ ਦੀਵਾਲੀਆਪਨ ਹੱਲ ਪ੍ਰਕਿਰਿਆਵਾਂ ਅਧੀਨ ਹੱਲ ਹੋ ਸਕਣ ਵਾਲੀਆਂ ਯੋਜਨਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਤਜਵੀਜ਼ਾਂ ਰਾਹੀਂ ਬੈਂਕਾਂ ਸਮੇਤ ਕਰਜ਼ਾ ਲੈਣ ਵਾਲਿਆਂ ਕੋਲੋਂ 3.55 ਲੱਖ ਕਰੋੜ ਰੁਪਏ ਦੀ ਵਸੂਲੀ ਕੀਤੀ ਗਈ ਹੈ।

ਇਹ ਵੀ ਪੜ੍ਹੋ :      ਰੇਲ ਯਾਤਰੀਆਂ ਲਈ ਅਹਿਮ ਖ਼ਬਰ, IRCTC ਦੀ ਵੈੱਬਸਾਈਟ 'ਤੇ ਟਿਕਟਾਂ ਦੀ ਬੁਕਿੰਗ ਹੋਈ ਬੰਦ

ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਇਨ੍ਹਾਂ ਮਾਮਲਿਆਂ ’ਚ ਬੈਂਕਾਂ ਸਮੇਤ ਲੈਣਦਾਰਾਂ ਦਾ ਕੁੱਲ ਦਾਅਵਾ 11.45 ਲੱਖ ਕਰੋੜ ਰੁਪਏ ਸੀ, ਜਦੋਂ ਕਿ ਕੁੱਲ ਲਿਕਵੀਡੇਸ਼ਨ ਮੁੱਲ 2.21 ਲੱਖ ਕਰੋੜ ਰੁਪਏ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News