ਸੈਂਸੈਕਸ ਦੀਆਂ ਟਾਪ 10 ''ਚੋਂ ਪੰਜ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ ਚੜ੍ਹਿਆ, TCS ਟਾਪ ''ਤੇ

12/08/2019 12:21:26 PM

ਨਵੀਂ ਦਿੱਲੀ—ਸੈਂਸੈਕਸ ਦੀਆਂ ਟਾਪ 10 'ਚੋਂ ਪੰਜ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ ਪਿਛਲੇ ਹਫਤੇ 56,877.12 ਕਰੋੜ ਰੁਪਏ ਵਧ ਗਿਆ। ਇਸ ਦੌਰਾਨ ਟਾਟਾ ਕੰਸਲਟੈਂਸੀ ਸਰਵਿਸੇਜ਼ (ਟੀ.ਸੀ.ਐੱਸ.) ਸਭ ਤੋਂ ਜ਼ਿਆਦਾ ਸਭ 'ਚ ਰਹੀ। ਰਿਲਾਇੰਸ ਇੰਡਸਟਰੀਜ਼, ਆਈ.ਸੀ.ਆਈ.ਸੀ.ਆਈ. ਬੈਂਕ, ਕੋਟਕ ਮਹਿੰਦਰਾ ਬੈਂਕ ਅਤੇ ਇੰਫੋਸਿਸ ਦੇ ਵੀ ਬਾਜ਼ਾਰ ਪੂੰਜੀਕਰਨ 'ਚ ਤੇਜ਼ੀ ਆਈ। ਹਾਲਾਂਕਿ ਐੱਚ.ਡੀ.ਐੱਫ.ਸੀ. ਬੈਂਕ, ਹਿੰਦੁਸਤਾਨ ਯੂਨੀਲੀਵਰ, ਐੱਚ.ਡੀ.ਐੱਫ.ਸੀ., ਆਈ.ਟੀ.ਸੀ. ਅਤੇ ਭਾਰਤੀ ਸਟੇਟ ਬੈਂਕ ਨੂੰ ਬਾਜ਼ਾਰ ਪੂੰਜੀਕਰਨ 'ਚ ਨੁਕਸਾਨ ਉਠਾਉਣਾ ਪਿਆ।
ਪਿਛਲੇ ਹਫਤੇ ਦੌਰਾਨ ਟੀ.ਸੀ.ਐੱਸ. ਦਾ ਬਾਜ਼ਾਰ ਪੂੰਜੀਕਰਨ 26,3505 ਕਰੋੜ ਰੁਪਏ ਵਧ ਕੇ 7,96.612.51 ਕਰੋੜ ਰੁਪਏ 'ਤੇ ਪਹੁੰਚ ਗਿਆ। ਕੋਟਕ ਮਹਿੰਦਰਾ ਬੈਂਕ ਦਾ ਬਾਜ਼ਾਰ ਪੂੰਜੀਕਰਨ 11,443.51 ਕਰੋੜ ਰੁਪਏ ਵਧ ਕੇ 3,19,864.26 ਕਰੋੜ ਰੁਪਏ, ਆਈ.ਸੀ.ਆਈ.ਸੀ.ਆਈ. ਬੈਂਕ ਦਾ ਬਾਜ਼ਾਰ ਪੂੰਜੀਕਰਨ 8,329.51 ਕਰੋੜ ਰੁਪਏ ਦੇ ਵਾਧੇ ਨਾਲ 3,39,341.06 ਕਰੋੜ ਰੁਪਏ, ਇੰਫੋਸਿਸ ਦਾ ਬਾਜ਼ਾਰ ਪੂੰਜੀਕਰਨ 8,176.24 ਕਰੋੜ ਰੁਪਏ ਚੜ੍ਹ ਕੇ 3,04,543.53 ਕਰੋੜ ਰੁਪਏ ਅਤੇ ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਨ 2,567.36 ਕਰੋੜ ਰੁਪਏ ਜ਼ਿਆਦਾ ਹੋ ਕੇ 9,85,707.52 ਕਰੋੜ ਰੁਪਏ 'ਤੇ ਪਹੁੰਚ ਗਿਆ।
ਐੱਸ.ਬੀ.ਆਈ. ਦੇ ਬਾਜ਼ਾਰ ਪੂੰਜੀਕਰਨ 'ਚ ਹੋਰ 19,678.8 ਕਰੋੜ ਰੁਪਏ ਦੀ ਗਿਰਾਵਟ ਆਈ ਹੈ ਅਤੇ ਇਹ 2,85,409.08 ਕਰੋੜ ਰੁਪਏ 'ਤੇ ਆ ਗਿਆ ਹੈ। ਇਸ ਦੇ ਇਲਾਵਾ ਐੱਚ.ਡੀ.ਐੱਫ.ਸੀ. ਬੈਂਕ ਦਾ ਬਾਜ਼ਾਰ ਪੂੰਜੀਕਰਨ 15,359 ਕਰੋੜ ਰੁਪਏ ਡਿੱਗ ਕੇ 6,82,367.73 ਕਰੋੜ ਰੁਪਏ, ਐੱਚ.ਡੀ.ਐੱਫ.ਸੀ. ਦਾ ਬਾਜ਼ਾਰ ਪੂੰਜੀਕਰਨ 5,521.67 ਕਰੋੜ ਰੁਪਏ ਘੱਟ ਕੇ 3,91,269.72 ਕਰੋੜ ਰੁਪਏ, ਆਈ.ਟੀ.ਸੀ. ਦਾ ਬਾਜ਼ਾਰ ਪੂੰਜੀਕਰਨ 3,748.24 ਕਰੋੜ ਰੁਪਏ ਫਿਸਲ ਕੇ 2,98,998.76 ਕਰੋੜ ਰੁਪਏ ਅਤੇ ਹਿੰਦੁਸਤਾਨ ਯੂਨੀਲੀਵਰ ਦਾ ਬਾਜ਼ਾਰ ਪੂੰਜੀਕਰਨ 2,294.7 ਕਰੋੜ ਰੁਪਏ ਡਿੱਗ ਕੇ 4,38,482.68 ਕਰੋੜ ਰੁਪਏ ਰਹਿ ਗਿਆ।


Aarti dhillon

Content Editor

Related News