ਸੈਂਸੈਕਸ ਦੀਆਂ ਟਾਪ 10 ''ਚੋਂ ਚਾਰ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 55,682 ਕਰੋੜ ਘਟਿਆ

Sunday, Nov 10, 2019 - 12:16 PM (IST)

ਨਵੀਂ ਦਿੱਲੀ—ਸੈਂਸੈਕਸ ਦੀਆਂ ਟਾਪ 10 'ਚੋਂ ਚਾਰ ਕੰਪਨੀਆਂ ਦਾ ਬਾਜਡਾਰ ਪੂੰਜੀਕਰਨ (ਮਾਰਕਿਟ ਕੈਪ) ਬੀਤੇ ਹਫਤੇ 55,681.8 ਕਰੋੜ ਰੁਪਏ ਘੱਟ ਗਿਆ। ਇਸ 'ਚ ਟਾਟਾ ਕੰਸਲਟੈਂਸੀ ਸਰਵਿਸੇਜ਼ (ਟੀ.ਸੀ.ਐੱਸ.) ਅਤੇ ਹਿੰਦੁਸਤਾਨ ਯੂਨੀਲੀਵਰ (ਐੱਚ.ਯੂ.ਐੱਲ.) ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ। ਇਨ੍ਹਾਂ ਦੇ ਇਲਾਵਾ ਰਿਲਾਇੰਸ ਇੰਡਸਟਰੀਜ਼ ਲਿਮਟਿਡ ਅਤੇ ਆਈ.ਟੀ.ਸੀ. ਦਾ ਬਾਜ਼ਾਰ ਪੂੰਜੀਕਰਨ ਵੀ ਇਸ ਦੌਰਾਨ ਘਟਿਆ ਹੈ। ਉੱਧਰ ਆਈ.ਸੀ.ਆਈ.ਸੀ.ਆਈ. ਬੈਂਕ, ਐੱਚ.ਡੀ.ਐੱਫ.ਸੀ. ਲਿਮਟਿਡ, ਐਕਸਿਸ ਬੈਂਕ, ਇੰਫੋਸਿਸ, ਕੋਟਕ ਮਹਿੰਦਰਾ ਬੈਂਕ ਅਤੇ ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਦੇ ਬਾਜ਼ਾਰ ਪੂੰਜੀਕਰਨ 'ਚ ਵਾਧਾ ਹੋਇਆ।
ਹਾਲਾਂਕਿ ਇਨ੍ਹਾਂ ਸਭ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ ਕੁੱਲ 54,875.04 ਕਰੋੜ ਰੁਪਏ ਵਧਿਆ ਹੈ ਜੋ ਬਾਕੀ ਚਾਰ ਨੂੰ ਹੋਏ ਨੁਕਸਾਨ ਤੋਂ ਘੱਟ ਹੈ। ਟੀ.ਸੀ.ਐੱਸ. ਦੇ ਬਾਜ਼ਾਰ ਮੁੱਲਾਂਕਣ 'ਚ ਸਭ ਤੋਂ ਜ਼ਿਆਦਾ ਗਿਰਾਵਟ ਆਈ ਹੈ। ਉਸ ਦਾ ਬਾਜ਼ਾਰ ਪੂੰਜੀਕਰਨ 26,900.6 ਕਰੋੜ ਰੁਪਏ ਘੱਟ ਕੇ 6,22,401.90 ਕਰੋੜ ਰੁਪਏ ਰਹਿ ਗਿਆ। ਹਿੰਦੁਸਤਾਨ ਯੂਨੀਲੀਵਰ ਦਾ ਬਾਜ਼ਾਰ ਪੂੰਜੀਕਰਨ 20,230.2 ਕਰੋੜ ਰੁਪਏ ਘੱਟ ਕੇ 4,51,633.92 ਕਰੋੜ ਰੁਪਏ ਰਹਿ ਗਿਆ ਹੈ। ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਨ 7,383.37 ਕਰੋੜ ਰੁਪਏ ਘੱਟ ਕੇ 9,16,230.34 ਕਰੋੜ ਰੁਪਏ ਅਤੇ ਆਈ.ਟੀ.ਸੀ. ਦਾ ਬਾਜ਼ਾਰ ਮੁੱਲਾਂਕਣ 1,013.61 ਕਰੋੜ ਰੁਪਏ ਮੁੱਲਾਂਕਣ ਸਭ ਤੋਂ ਜ਼ਿਆਦਾ ਵਧਿਆ ਹੈ।
ਬੈਂਕ ਦੀ ਬਾਜ਼ਾਰ ਹੈਸੀਅਤ 17,760.52 ਕਰੋੜ ਰੁਪਏ ਵਧ ਕੇ 3,16,295.56 ਕਰੋੜ ਰੁਪਏ 'ਤੇ ਪਹੁੰਚ ਗਿਆ। ਇਸ ਦੇ ਬਾਅਦ ਐੱਚ.ਡੀ.ਐੱਫ.ਸੀ, ਲਿਮਟਿਡ ਦਾ ਬਾਜ਼ਾਰ ਪੂੰਜੀਕਰਨ 17,594.97 ਕਰੋੜ ਰੁਪਏ ਵਧ ਕੇ 3,85,129.55 ਕਰੋੜ ਰੁਪਏ, ਐੱਚ.ਡੀ.ਐੱਫ.ਸੀ. ਬੈਂਕ ਦਾ 7,854.78 ਕਰੋੜ ਰੁਪਏ ਵਧ ਕੇ 6,86,786.97 ਕਰੋੜ ਰੁਪਏ, ਇੰਫੋਸਿਸ ਦਾ 5,747.24 ਕਰੋੜ ਰੁਪਏ ਵਧ ਕੇ 3,04,282.28 ਕਰੋੜ ਰੁਪਏ, ਕੋਟਕ ਮਹਿੰਦਰਾ ਬੈਂਕ ਦਾ 3,820.24 ਕਰੋੜ ਰੁਪਏ ਵਧ ਕੇ 3,05,657.59 ਕਰੋੜ ਰੁਪਏ ਅਤੇ ਭਾਰਤੀ ਸਟੇਟ ਬੈਂਕ ਦਾ 2,097.29 ਕਰੋੜ ਰੁਪਏ ਵਧ ਕੇ 2,81,883.86 ਕਰੋੜ ਰੁਪਏ 'ਤੇ ਪਹੁੰਚ ਗਿਆ ਹੈ।


Aarti dhillon

Content Editor

Related News