McDonalds ਦੇ ਬਰਗਰ 'ਚੋਂ ਗਾਇਬ ਹੋਇਆ ਟਮਾਟਰ, ਵਧਦੀਆਂ ਕੀਮਤਾਂ ਵਿਚਾਲੇ ਲਿਆ ਗਿਆ ਇਹ ਫੈਸਲਾ
Friday, Jul 07, 2023 - 05:54 PM (IST)
ਨਵੀਂ ਦਿੱਲੀ - ਭਾਰਤ 'ਚ ਮਾਨਸੂਨ ਸ਼ੁਰੂ ਹੋਣ ਨਾਲ ਸਬਜ਼ੀਆਂ ਖਾਸ ਕਰਕੇ ਟਮਾਟਰ ਦੀਆਂ ਕੀਮਤਾਂ 'ਚ ਕਾਫੀ ਵਾਧਾ ਹੋਇਆ ਹੈ। ਦੇਸ਼ ਦੇ ਕਈ ਹਿੱਸਿਆਂ ਵਿੱਚ ਟਮਾਟਰ ਦੀ ਕੀਮਤ 150 ਰੁਪਏ ਪ੍ਰਤੀ ਕਿਲੋ ਦੇ ਪਾਰ ਪਹੁੰਚ ਗਈ ਹੈ। ਇਸ ਦਾ ਅਸਰ ਆਮ ਆਦਮੀ 'ਤੇ ਹੀ ਨਹੀਂ, ਰੈਸਟੋਰੈਂਟਾਂ 'ਤੇ ਵੀ ਪੈ ਰਿਹਾ ਹੈ। ਅਜਿਹੇ 'ਚ ਤੁਹਾਡੇ ਪਸੰਦੀਦਾ ਬਰਗਰ ਆਊਟਲੇਟ ਮੈਕਡੋਨਲਡਜ਼ ਨੇ ਇਕ ਵੱਡਾ ਐਲਾਨ ਕੀਤਾ ਹੈ, ਜਿਸ ਕਾਰਨ ਤੁਹਾਡੇ ਬਰਗਰ ਦਾ ਸਵਾਦ ਖਰਾਬ ਹੋ ਗਿਆ ਹੈ। ਰੈਸਟੋਰੈਂਟ ਦੇ ਬਰਗਰਾਂ ਵਿੱਚੋਂ ਹੁਣ ਟਮਾਟਰ ਗਾਇਬ ਹੋ ਗਏ ਹਨ।
ਇਹ ਵੀ ਪੜ੍ਹੋ : ਹਲਵਾ ਕੱਦੂ ਦੀ ਬਰਸਾਤ ਰੁੱਤ ਦੀ ਸਫਲ ਕਾਸ਼ਤ ਲਈ ਜ਼ਰੂਰੀ ਨੁਕਤੇ
ਨਹੀਂ ਮਿਲ ਰਹੇ ਚੰਗੀ ਗੁਣਵੱਤਾ ਵਾਲੇ ਟਮਾਟਰ
ਮੈਕਡੋਨਲਡਜ਼ ਨੇ ਕਿਹਾ ਹੈ ਕਿ ਮੌਸਮ ਵਿੱਚ ਬਦਲਾਅ ਅਤੇ ਸਾਡੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਸਾਨੂੰ ਚੰਗੀ ਗੁਣਵੱਤਾ ਵਾਲੇ ਟਮਾਟਰ ਨਹੀਂ ਮਿਲ ਰਹੇ ਹਨ। ਇਸ ਕਾਰਨ ਸਾਡੇ ਕੁਝ ਆਊਟਲੈੱਟਸ ਵਿੱਚ ਖਾਣੇ ਵਿੱਚ ਟਮਾਟਰ ਨਹੀਂ ਹਨ। ਇਹ ਸਥਿਤੀ ਸਥਾਈ ਨਹੀਂ ਹੈ। ਭਾਰਤ (ਉੱਤਰੀ ਅਤੇ ਪੂਰਬ) ਵਿੱਚ ਮੈਕਡੋਨਲਡ ਦੇ ਕੁਝ ਰੈਸਟੋਰੈਂਟਾਂ ਵਿੱਚ ਟਮਾਟਰ ਦੀ ਕੀਮਤ ਵਿੱਚ ਭਾਰੀ ਵਾਧੇ ਕਾਰਨ ਮੀਨੂ ਤੋਂ ਟਮਾਟਰ ਗਾਇਬ ਹੋ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਮੌਸਮ 'ਚ ਬਦਲਾਅ ਕਾਰਨ ਗੁਣਵੱਤਾ ਵਾਲੇ ਟਮਾਟਰ ਉਪਲਬਧ ਨਹੀਂ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨਾਂ ਨੂੰ 2-ਫਸਲਾਂ ਦੇ ਚੱਕਰ 'ਚ ਲੱਭਿਆ ਤੀਜਾ ਵਿਕਲਪ, ਖ਼ੇਤੀ ਮਾਹਰਾਂ ਨੇ ਦਿੱਤੀ ਇਹ ਸਲਾਹ
ਕਿਉਂ ਵਧੀ ਟਮਾਟਰ ਦੀ ਕੀਮਤ
ਦਰਅਸਲ ਕੁਝ ਸਮਾਂ ਪਹਿਲਾਂ ਤੱਕ ਕਿਸਾਨਾਂ ਨੂੰ ਟਮਾਟਰ ਦੀ ਫ਼ਸਲ ਦਾ ਮੁੱਲ ਵੀ ਨਹੀਂ ਮਿਲ ਰਿਹਾ ਸੀ। ਅਜਿਹੇ 'ਚ ਕਈ ਕਿਸਾਨਾਂ ਨੇ ਨੁਕਸਾਨ ਕਾਰਨ ਆਪਣੀ ਹੀ ਫਸਲ ਖਰਾਬ ਕਰ ਦਿੱਤੀ ਸੀ। ਸਥਿਤੀ ਇਹ ਸੀ ਕਿ ਮਈ ਵਿੱਚ ਮਹਾਰਾਸ਼ਟਰ ਦੇ ਨਾਸਿਕ ਵਿੱਚ ਟਮਾਟਰ ਦੀ ਕੀਮਤ 1 ਰੁਪਏ ਪ੍ਰਤੀ ਕਿਲੋ ਤੱਕ ਡਿੱਗ ਗਈ ਸੀ, ਪਰ ਹੁਣ ਇਸ ਦੀ ਕੀਮਤ ਕਈ ਗੁਣਾ ਵੱਧ ਗਈ ਹੈ।
ਇਸ ਸਾਲ ਦੇਸ਼ ਵਿੱਚ ਮਾਨਸੂਨ ਵਿੱਚ ਦੇਰੀ ਹੋਈ ਪਰ ਬਾਅਦ ਵਿੱਚ ਅਚਾਨਕ ਮਾਨਸੂਨ ਨੇ ਰਫ਼ਤਾਰ ਫੜ ਲਈ। ਇਸ ਕਾਰਨ ਫਸਲ ’ਤੇ ਅਸਰ ਦੇਖਣ ਨੂੰ ਮਿਲਿਆ ਅਤੇ ਕਈ ਥਾਵਾਂ ’ਤੇ ਫਸਲ ਤਬਾਹ ਹੋ ਗਈ। ਮੀਂਹ ਕਾਰਨ ਟਮਾਟਰਾਂ ਦੀ ਸਪਲਾਈ ਵੀ ਕਾਫੀ ਘਟ ਗਈ ਹੈ। ਇਨ੍ਹਾਂ ਸਾਰੇ ਕਾਰਨਾਂ ਕਾਰਨ ਟਮਾਟਰ ਦੀ ਕੀਮਤ ਅਸਮਾਨ ਨੂੰ ਛੂਹ ਗਈ ਹੈ। ਹਾਲਾਂਕਿ ਸਰਕਾਰ ਦਾ ਕਹਿਣਾ ਹੈ ਕਿ ਇਹ ਵਾਧਾ ਅਸਥਾਈ ਹੈ।
ਇਹ ਵੀ ਪੜ੍ਹੋ : ਵਧਦੀ ਲਾਗਤ ਤੇ ਘਟਦੇ ਮੁਨਾਫ਼ੇ ਕਾਰਨ ਪਰੇਸ਼ਾਨ ਹੋਏ ਮਧੂਮੱਖੀ ਪਾਲਕ, ਨਵੇਂ ਰੁਜ਼ਗਾਰ ਦੀ ਕਰ ਰਹੇ ਭਾਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8