ਅੱਜ ਸਸਤੇ ਹੋਏ ਸੋਨਾ-ਚਾਂਦੀ, ਵੇਖੋ ਨਵੀਆਂ ਕੀਮਤਾਂ

Tuesday, Jul 19, 2022 - 11:54 AM (IST)

ਅੱਜ ਸਸਤੇ ਹੋਏ ਸੋਨਾ-ਚਾਂਦੀ, ਵੇਖੋ ਨਵੀਆਂ ਕੀਮਤਾਂ

ਨਵੀਂ ਦਿੱਲੀ - ਡਾਲਰ ਦੀ ਮਜ਼ਬੂਤੀ ਵਿਚਕਾਰ ਅੱਜ ਫਿਰ ਸੋਨੇ-ਚਾਂਦੀ ਦੀ ਕੀਮਤ 'ਤੇ ਦਬਾਅ ਦੇਖਣ ਨੂੰ ਮਿਲ ਰਿਹਾ ਹੈ। ਘਰੇਲੂ ਬਾਜ਼ਾਰ 'ਚ ਅੱਜ ਸਵੇਰੇ ਸੋਨਾ 61 ਰੁਪਏ ਦੀ ਗਿਰਾਵਟ ਨਾਲ ਖੁੱਲ੍ਹਿਆ। ਅਗਸਤ ਡਿਲੀਵਰੀ ਲਈ ਸੋਨਾ ਸਵੇਰੇ 11 ਵਜੇ ਐਮਸੀਐਕਸ 'ਤੇ 101 ਰੁਪਏ ਦੀ ਗਿਰਾਵਟ ਨਾਲ 50260 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਸੀ। ਅਕਤੂਬਰ 'ਚ ਡਿਲੀਵਰੀ ਲਈ ਸੋਨਾ 72 ਰੁਪਏ ਦੀ ਗਿਰਾਵਟ ਨਾਲ 50515 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਸੀ।

ਚਾਂਦੀ ਦੀ ਗੱਲ ਕਰੀਏ ਤਾਂ ਅੱਜ ਸਵੇਰੇ ਘਰੇਲੂ ਬਾਜ਼ਾਰ 'ਚ ਇਹ 410 ਰੁਪਏ ਸਸਤੀ ਹੋ ਕੇ ਖੁੱਲ੍ਹੀ। ਸਤੰਬਰ ਡਿਲੀਵਰੀ ਲਈ ਚਾਂਦੀ 503 ਰੁਪਏ ਦੀ ਗਿਰਾਵਟ ਨਾਲ 55588 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਖੁੱਲ੍ਹੀ। ਦਸੰਬਰ ਡਿਲੀਵਰੀ ਲਈ ਚਾਂਦੀ 472 ਰੁਪਏ ਦੀ ਗਿਰਾਵਟ ਨਾਲ 56570 ਰੁਪਏ 'ਤੇ ਕਾਰੋਬਾਰ ਕਰ ਰਹੀ ਸੀ।

ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ

ਕੌਮਾਂਤਰੀ ਬਾਜ਼ਾਰ 'ਚ ਸਪਾਟ ਸੋਨਾ 1710.30 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ, ਜਦਕਿ ਚਾਂਦੀ 18.80 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰਦੀ ਨਜ਼ਰ ਆਈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


author

Harinder Kaur

Content Editor

Related News