Tiktok ਨੇ ਕੱਢੇ ਆਪਣੇ ਸਾਰੇ ਭਾਰਤੀ ਮੁਲਾਜ਼ਮ, Yahoo ਵੀ ਕਰੇਗਾ 20 ਫ਼ੀਸਦੀ ਕਾਮਿਆਂ ਦੀ ਛਾਂਟੀ

Friday, Feb 10, 2023 - 11:33 AM (IST)

Tiktok ਨੇ ਕੱਢੇ ਆਪਣੇ ਸਾਰੇ ਭਾਰਤੀ ਮੁਲਾਜ਼ਮ, Yahoo ਵੀ ਕਰੇਗਾ 20 ਫ਼ੀਸਦੀ ਕਾਮਿਆਂ ਦੀ ਛਾਂਟੀ

ਨਵੀਂ ਦਿੱਲੀ - ਆਰਥਿਕ ਮੰਦੀ ਦਰਮਿਆਨ ਦੁਨੀਆ ਭਰ ਦੀਆਂ ਕੰਪਨੀਆਂ ਵਿਚ ਛਾਂਟੀ ਦਾ ਸਿਲਸਿਲਾ ਤੇਜ਼ ਹੁੰਦਾ ਜਾ ਰਿਹਾ ਹੈ। ਇਸ ਸਿਲਸਿਲੇ ਵਿਚ ਐਮਾਜ਼ੋਨ, ਜ਼ੂਮ, ਈਬੇਅ, ਮਾਇਕ੍ਰੋਸਾਫਟ, ਡੈੱਲ, ਡਿਜ਼ਨੀ, ਗੂਗਲ, ਮੇਟਾ ਦੇ ਬਾਅਦ ਹੁਣ ਯਾਹੂ ਤੇ ਟਿਕਟਾਕ ਵੀ ਆਪਣੇ ਮੁਲਾਜ਼ਮਾਂ ਨੂੰ ਨੌਕਰੀ ਵਿਚੋਂ ਕੱਢਣ ਦੀ ਸੂਚੀ ਵਿਚ ਸ਼ਾਮਲ ਹੋ ਗਏ ਹਨ। 

ਇਹ  ਵੀ ਪੜ੍ਹੋ : ਯੂਜ਼ਰਸ ਲਈ ਵੱਡੀ ਖ਼ਬਰ, ਭਾਰਤ 'ਚ ਸ਼ੁਰੂ ਹੋਈ Twitter Blue ਸਰਵਿਸ, ਹਰ ਮਹੀਨੇ ਦੇਣੀ ਪਵੇਗੀ ਇੰਨੀ ਕੀਮਤ

ਟਿਕਟਾਕ ਨੇ ਕੱਢੇ ਆਪਣੇ ਸਾਰੇ ਭਾਰਤੀ ਮੁਲਾਜ਼ਮ

ਟਿਕਟਾਕ ਨੇ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਆਪਣੇ ਸਾਰੇ ਭਾਰਤੀ ਮੁਲਾਜ਼ਮਾਂ ਨੂੰ ਕੱਢ ਦਿੱਤਾ ਹੈ। ਕੰਪਨੀ ਨੇ ਲਗਭਗ 40 ਲੋਕਾਂ ਨੂੰ ਇਕ ਫੋਨ ਕਾਲ ਦੇ ਬਾਅਦ ਪਿੰਤ ਸਲਿੱਪ ਦਿੱਤੀ ਅਤੇ ਉਨ੍ਹਾਂ ਨੂੰ 9 ਮਹੀਨਿਆਂ ਦੀ ਤਨਖਾ਼ਹ ਦੇ ਨਾਲ ਨੌਕਰੀ ਕੱਢਣ ਦਾ ਫੈਸਲਾ ਸੁਣਾਇਆ ਗਿਆ।

ਇਹ  ਵੀ ਪੜ੍ਹੋ : ਹੁਣ Disney ਦੇ ਮੁਲਾਜ਼ਮਾਂ 'ਤੇ ਡਿੱਗੇਗੀ ਗਾਜ਼, ਕੰਪਨੀ ਨੇ 7,000 ਮੁਲਾਜ਼ਮਾਂ ਨੂੰ ਕੱਢਣ ਦਾ ਲਿਆ ਫ਼ੈਸਲਾ

ਯਾਹੂ ਕੱਢੇਗਾ 1,600 ਮੁਲਾਜ਼ਮ

ਯਾਹੂ ਆਪਣੇ 20 ਫ਼ੀਸਦੀ ਮੁਲਾਜ਼ਮਾਂ ਨੂੰ ਕੱਢਣ ਦੀ ਯੋਜਨਾ 'ਤੇ ਕੰਮ ਕਰ ਰਿਹਾ ਹੈ। ਕੰਪਨੀ ਦੇ ਇਸ ਫ਼ੈਸਲੇ ਨਾਲ 1,600 ਲੋਕਾਂ ਦੀ ਨੌਕਰੀ 'ਤੇ ਅਸਰ ਪੈਣ ਵਾਲਾ ਹੈ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਨੇ ਦੱਸਿਆ ਕਿ ਕੰਪਨੀ ਦੇ 12 ਫ਼ੀਸਦੀ ਮੁਲਾਜ਼ਮ ਭਾਵ 1000 ਲੋਕਾਂ ਨੂੰ ਕੰਪਨੀ ਨੇ ਪਹਿਲਾਂ ਹੀ ਕੱਢਣ ਦੀ ਤਿਆਰੀ ਕਰ ਲਈ ਹੈ ਅਤੇ ਅਗਲੇ 6 ਮਹੀਨਿਆਂ ਵਿਚ ਬਾਕੀ ਦੇ 8 ਫ਼ੀਸਦੀ ਭਾਵ 600 ਲੋਕਾਂ ਨੂੰ ਵੀ ਨੌਕਰੀ ਵਿਚੋਂ ਕੱਢ ਦਿੱਤਾ ਜਾਵੇਗਾ।  

ਇਹ  ਵੀ ਪੜ੍ਹੋ : ਨਵਾਂ ਸਾਲ ਆਟੋ ਸੈਕਟਰ ਲਈ ਸ਼ੁੱਭ, 14 ਫੀਸਦੀ ਦਾ ਉਛਾਲ, 18,26,669 ਗੱਡੀਆਂ ਦੀ ਹੋਈ ਵਿਕਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News