ਇਸ ਸਾਲ ਬੇਰੋਜ਼ਗਾਰਾਂ ਦੀ ਸੰਖਿਆ ''ਚ 25 ਲੱਖ ਦਾ ਹੋਵੇਗਾ ਵਾਧਾ : ILO

Wednesday, Jan 22, 2020 - 11:41 AM (IST)

ਇਸ ਸਾਲ ਬੇਰੋਜ਼ਗਾਰਾਂ ਦੀ ਸੰਖਿਆ ''ਚ 25 ਲੱਖ ਦਾ ਹੋਵੇਗਾ ਵਾਧਾ : ILO

ਜੇਨੇਵਾ — ਕੌਮਾਂਤਰੀ ਕਿਰਤ ਸੰਗਠਨ (ਆਈ . ਐੱਲ. ਓ.) ਦੀ ਇਕ ਨਵੀਂ ਰਿਪੋਰਟ ਨੇ ਅਨੁਮਾਨ ਜਤਾਇਆ ਹੈ ਕਿ ਇਸ ਸਾਲ ਬੇਰੋਜ਼ਗਾਰੀ ਦਾ ਅੰਕੜਾ ਵਧ ਕੇ ਲਗਭਗ 2.5 ਅਰਬ ਹੋ ਜਾਵੇਗਾ। ਸੋਮਵਾਰ ਨੂੰ ਜਾਰੀ ਹੋਈ ‘ਵਰਲਡ ਇੰਪਲਾਈਮੈਂਟ ਐਂਡ ਸੋਸ਼ਲ ਆਊਟਲੁਕ (ਡਬਲਯੂ. ਈ. ਐੱਸ. ਓ.) ਟਰੈਂਡਸ 2020’ ਰਿਪੋਰਟ ਅਨੁਸਾਰ ਦੁਨੀਆ ਭਰ ’ਚ ਲਗਭਗ ਅੱਧਾ ਅਰਬ ਲੋਕ ਜਿੰਨੇ ਘੰਟੇ ਕੰਮ ਕਰਨਾ ਚਾਹੁੰਦੇ ਹਨ, ਉਸ ਤੋਂ ਘੱਟ ਘੰਟਿਆਂ ਤੱਕ ਤਨਖਾਹ ’ਤੇ ਕੰਮ ਕਰ ਰਹੇ ਹਨ ਜਾਂ ਕਹਿ ਸਕਦੇ ਹਾਂ ਉਨ੍ਹਾਂ ਨੂੰ ਲੋੜੀਂਦੇ ਰੂਪ ’ਚ ਭੁਗਤਾਨ ਮੁਤਾਬਕ ਨੌਕਰੀ ਨਹੀਂ ਮਿਲ ਰਹੀ ਹੈ।

ਸੂਤਰਾਂ ਅਨੁਸਾਰ ਰੋਜ਼ਗਾਰ ਅਤੇ ਸਮਾਜਿਕ ਰੁਝਾਨਾਂ ’ਤੇ ਆਈ. ਐੱਲ. ਓ. ਦੀ ਰਿਪੋਰਟ ਦੱਸਦੀ ਹੈ ਕਿ ਵਧਦੀ ਬੇਰੋਜ਼ਗਾਰੀ ਅਤੇ ਅਸਮਾਨਤਾ ਜਾਰੀ ਰਹਿਣ ਨਾਲ ਸਹੀ ਕੰਮ ਦੀ ਕਮੀ ਕਾਰਣ ਲੋਕਾਂ ਨੂੰ ਆਪਣੇ ਕੰਮ ਦੇ ਮਾਧਿਅਮ ਨਾਲ ਬਿਹਤਰ ਜੀਵਨ ਜਿਊਣਾ ਹੋਰ ਮੁਸ਼ਕਿਲ ਹੋ ਗਿਆ ਹੈ। ਦੁਨੀਆਭਰ ’ਚ ਬੇਰੋਜ਼ਗਾਰ ਮੰਨੇ ਗਏ 18.8 ਕਰੋਡ਼ ਲੋਕਾਂ ’ਚ 16.5 ਕਰੋਡ਼ ਲੋਕਾਂ ਕੋਲ ਨਾਕਾਫੀ ਤਨਖਾਹ ਮੁਤਾਬਕ ਕੰਮ ਹੈ ਅਤੇ 12 ਕਰੋਡ਼ ਲੋਕਾਂ ਨੇ ਜਾਂ ਤਾਂ ਸਰਗਰਮੀ ਨਾਲ ਕੰਮ ਲੱਭਣਾ ਛੱਡ ਦਿੱਤਾ ਹੈ ਜਾਂ ਕਿਰਤ ਬਾਜ਼ਾਰ ਤੱਕ ਉਨ੍ਹਾਂ ਦੀ ਪਹੁੰਚ ਨਹੀਂ ਹੈ।

ਆਈ. ਐੱਲ. ਓ. ਦੇ ਡਾਇਰੈਕਟਰ ਜਨਰਲ ਗਾਇ ਰਾਇਡਰ ਨੇ ਇਥੇ ਸੰਯੁਕਤ ਰਾਸ਼ਟਰ ਸਮਾਚਾਰ ਸੰਮੇਲਨ ’ਚ ਕਿਹਾ ਕਿ ਦੁਨੀਆਭਰ ’ਚ ਜ਼ਿਆਦਾਤਰ ਲੋਕਾਂ ਲਈ ਕਮਾਈ ਦਾ ਸਰੋਤ ਅਜੇ ਵੀ ਕਿਰਤ ਬਾਜ਼ਾਰ ਅਤੇ ਕਿਰਤ ਗਤੀਵਿਧੀ ਬਣਿਆ ਹੋਇਆ ਹੈ ਪਰ ਦੁਨੀਆਭਰ ’ਚ ਭੁਗਤਾਨ ਯੋਗ ਕੰਮ, ਪ੍ਰਕਾਰ ਅਤੇ ਕੰਮ ਦੀ ਸਮਾਨਤਾ ਅਤੇ ਉਨ੍ਹਾਂ ਦੇ ਮਿਹਨਤਾਨੇ ਨੂੰ ਵੇਖਦੇ ਹੋਏ ਮਿਹਨਤ ਬਾਜ਼ਾਰ ਦਾ ਆਊਟਕਮ ਬਹੁਤ ਅਸਮਾਨ ਹੈ।


Related News