ਇਸ ਵਾਰ ਅੰਬ ਅਤੇ ਲੀਚੀ ਹੋਣਗੇ ਆਮ ਆਦਮੀ ਦੀ ਪਹੁੰਚ ਤੋਂ ਦੂਰ

05/30/2017 5:30:27 PM

ਪਟਨਾ— ਮੌਸਮ ਦੀ ਬੇਰੁੱਖੀ ਨੇ ਇਸ ਸਾਲ ਬਿਹਾਰ 'ਚ ਅੰਬ ਅਤੇ ਲੀਚੀ ਦੀ ਫਸਲ ਨੂੰ ਬੇਹਾਲ ਕਰ ਦਿੱਤਾ ਹੈ। ਲਗਾਤਾਰ ਤੇਜ ਹਨੇਰੀ ਅਤੇ ਬੇਮੌਸਮੀ ਬਾਰਿਸ਼ ਨਾਲ ਇਨ੍ਹਾਂ ਦੋਹਾਂ ਫਸਲਾਂ ਨੂੰ ਬਹੁਤ ਨੁਕਸਾਨ ਹੋਇਆ ਹੈ। ਇਸ ਵਜ੍ਹਾ ਨਾਲ ਕਰੀਬ 30 ਤੋਂ 40 ਫੀਸਦੀ ਅੰਬ ਅਤੇ ਲੀਚੀ ਦੀ ਫਸਲ ਬਰਬਾਦ ਹੋਣ ਦਾ ਅਨੁਮਾਨ ਹੈ।
ਇਸ ਸਾਲ ਮਾਰਚ ਅਤੇ ਅ੍ਰਪੈਲ 'ਚ  ਬੇਮੌਸਮੀ ਬਾਰਿਸ਼, ਗੜੇ ਅਤੇ ਜ਼ਿਆਦਾ ਗਰਮੀ ਪੈਣ ਨਾਲ ਬਿਹਾਰ 'ਚ ਫਲਾਂ ਦੀ ਪੈਦਾਵਾਰ 'ਤੇ ਬਹੁਤ ਅਸਰ ਪਿਆ ਹੈ। ਖੇਤੀਬਾੜੀ ਵਿਭਾਗ ਦੇ ਮੁਤਾਬਕ ਇਸ ਮਹੀਨੇ ਦੀ ਸ਼ੁਰੂਆਤ ਤੋਂ ਲਗਾਤਾਰ ਗੜਿਆਂ ਦੀ ਵਜ੍ਹਾਂ ਨਾਲ ਵੀ ਅੰਬ ਅਤੇ ਲੀਚੀ ਦੀ ਪੈਦਾਵਾਰ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਸੂਤਰਾਂ ਦੇ ਮੁਤਾਬਕ ਅੰਬ ਦੀ ਪੈਦਾਵਾਰ ਨੂੰ ਇਸ ਵਾਰ ਬਿਹਾਰ 'ਚ ਕਰੀਬ 40 ਤੋਂ 50 ਫੀਸਦੀ ਤੱਕ ਘੱਟ ਰਹਿ ਹੋ ਸਕਦੀ ਹੈ ਜਦਕਿ ਲੀਚੀ ਦਾ ਉਤਪਾਦਨ ਵੀ 20 ਤੋਂ 30 ਫੀਸਦੀ ਤੱਕ ਘੱਟ ਹੋ ਸਕਦਾ ਹੈ।
ੱਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਬਾਰ ਅੰਬ ਦਾ ਉਤਪਾਦਕ ਬੀਤੇ ਸਾਲ ਦੀ ਤੁਲਣਾ 'ਚ ਬਹੁਤ ਘੱਟ ਹੋ ਸਕਦਾ ਹੈ। ਬੀਤੇ ਸਾਲ ਅਨਿਯਮਿਤ ਮੌਨਸੂਨ ਦੇ ਕਾਰਨ ਨਾਲ ਇਸ ਬਾਰ ਵੈਸੇ ਵੀ ਘੱਟ ਉਤਪਾਦ ਦੀ ਉਮੀਦ ਸੀ। ਪਰ ਬੇਮੌਸਮੀ ਬਰਸਾਤ, ਗੜੇ ਅਤੇ ਉਮੀਦ ਤੋਂ ਜ਼ਿਆਦਾ ਪਈ ਗਰਮੀ ਨੇ ਰਹਿੰਦੀ-ਖੂਹਦੀ ਕਸਰ ਕੱਢ ਦਿੱਤੀ। ਲੀਚੀ ਦੀ ਪੈਦਾਵਾਰ ਨੂੰ ਵੀ ਗੜਿਆਂ ਦੇ ਕਾਰਨ ਭਾਰੀ ਨੁਕਸਾਨ ਹੋਇਆ ਹੈ।
ਸ਼ਾਹੀ ਲੀਚੀ ਦੇ ਲਈ ਮਸ਼ਹੂਰ ਮੁਜਫਰਪੁਰ ਦੇ ਕਿਸਾਨਾਂ ਦੇ ਮੁਤਾਬਕ ਇਸ ਸਾਲ ਫਸਲ ਚੰਗੀ ਸੀ ਪਰ ਫਰਵਰੀ ਤੋਂ ਜ਼ਿਆਦਾ ਗਰਮੀ ਦੀ ਵਜ੍ਹਾਂ ਨਾਲ ਜ਼ਿਆਦਾ ਹਾਲਾਤ ਖਰਾਬ ਹੋ ਗਏ। ਤੂਫਾਨ ਅਤੇ ਗੜਿਆਂ ਦੀ ਵਜ੍ਹਾਂ ਨਾਲ ਵੀ ਲੀਚੀ ਦੀ ਫਸਲ ਨੂੰ ਨੁਕਸਾਨ ਹੋਇਆ ਹੈ। ਵਿਭਾਗ ਸੂਤਰਾਂ ਦੇ ਮੁਤਾਬਕ ਬੀਤੇ ਸਾਲ ਦੀ ਤੁਲਣਾ 'ਚ ਇਸ ਬਾਰ ਦੀ ਪੈਦਾਵਾਰ 30 ਫੀਸਦੀ ਤੱਕ ਘੱਟ ਰਹਿ ਸਕਦੀ ਹੈ। ਕਾਰੋਬਾਰੀ ਸੂਤਰਾਂ ਦੇ ਮੁਤਾਬਕ ਇਸ ਬਾਰ ਘੱਟ ਪੈਦਾਵਾਰ ਨੂੰ ਦੇਖਦੇ ਹੋਏ ਲੀਚੀ ਦੀ ਕੀਮਤ 40 ਤੋਂ 50 ਫੀਸਦੀ  ਜ਼ਿਆਦਾ ਰਹਿ ਸਕਦੀ ਹੈ।
ਅਮਰੂਦ,ਪਪੀਤਾ ਅਤੇ ਦੂਸਰੇ ਫਲਾਂ ਦੀ ਪੈਦਾਵਾਰ ਵੀ ਇਸ ਬਾਰ ਆਮ ਤੋਂ ਘੱਟ ਹੋ ਸਕਦੀ ਹੈ। ਹਾਲਾਂਕਿ ਰਾਜ ਸਰਕਾਰ ਨੇ ਇਸ ਬਾਰੇ 'ਚ ਸਮੇਂ-ਸਮੇਂ 'ਤੇ ਕਿਸਾਨਾਂ ਲਈ ਸਲਾਹ ਜਾਰੀ ਕੀਤੀ ਸੀ ਪਰ ਗੜਿਆਂ ਅਤੇ ਗਰਮੀ ਦੀ ਵਜ੍ਹਾਂ ਨਾਲ ਨੁਕਸਾਨ ਨੂੰ ਰੋਕ ਪਾਉਣਾ ਮੁਸ਼ਕਲ ਸੀ। ਹਾਲਾਂਕਿ ਕਿਸਾਨਾਂ ਦੇ ਮੁਤਾਬਕ ਪ੍ਰੋਸੈਸਿੰਗ ਸਮਰੱਥਾ ਦੀ ਕਮੀ ਕਾਰਨ ਵੀ ਫਲ ਉਤਪਾਦਕਾਂ ਨੂੰ ਭਾਰੀ ਨੁਕਸਾਨ ਉਠਾਉਣਾ ਪੈ ਰਿਹਾ ਹੈ।


 


Related News