ਕਿਸਾਨਾਂ ਲਈ ਖ਼ਾਸ ਹੋ ਸਕਦੈ ਇਸ ਵਾਰ ਦਾ ਬਜਟ, 'ਸਮਰੱਥ' ਯੋਜਨਾ ਤਹਿਤ ਵਧੇਗੀ ਆਮਦਨ

Monday, Jan 03, 2022 - 06:18 PM (IST)

ਕਿਸਾਨਾਂ ਲਈ ਖ਼ਾਸ ਹੋ ਸਕਦੈ ਇਸ ਵਾਰ ਦਾ ਬਜਟ, 'ਸਮਰੱਥ' ਯੋਜਨਾ ਤਹਿਤ ਵਧੇਗੀ ਆਮਦਨ

ਨਵੀਂ ਦਿੱਲੀ - ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਬਜਟ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਮਾਹਰਾਂ ਦਾ ਕਹਿਣਾ ਹੈ ਕਿ ਇਸ ਸਾਲ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਬਿਜਲੀ ਉਤਪਾਦਨ ਵਧਾਉਣ , ਪ੍ਰਦੂਸ਼ਣ ਘੱਟ ਕਰਨ ਅਤੇ ਕਿਸਾਨਾਂ ਦੀ ਆਮਦਨੀ ਨੂੰ ਵਧਾਉਣ ਨਾਲ ਸਬੰਧਿਤ ਯੋਜਨਾਵਾਂ ਦਾ ਜ਼ਿਕਰ ਕਰ ਸਕਦੇ ਹਨ।

ਮਾਹਰਾਂ ਮੁਤਾਬਕ ਇਸ ਯੋਜਨਾ ਨੂੰ 'ਸਮਰੱਥ' ਦਾ ਨਾਂ ਦਿੱਤਾ ਗਿਆ ਹੈ ਅਤੇ ਇਸ ਯੋਜਨਾ 'ਚ ਕੋਲੇ ਨਾਲ ਚੱਲਣ ਵਾਲੇ ਬਿਜਲੀ ਪ੍ਰਾਜੈਕਟਾਂ 'ਚ 5 ਫੀਸਦੀ ਬਾਇਓਮਾਸ ਦੀ ਵਰਤੋਂ ਨੂੰ ਲਾਜ਼ਮੀ ਬਣਾਇਆ ਜਾ ਰਿਹਾ ਹੈ। ਸਰਕਾਰ ਦੇ ਇਸ ਕਦਮ ਨਾਲ ਕਿਸਾਨਾਂ ਨੂੰ ਸਾਲਾਨਾ ਕਰੀਬ 15,000 ਕਰੋੜ ਰੁਪਏ ਦੀ ਆਮਦਨ ਹੋਵੇਗੀ। ਇਸ ਪਹਿਲਕਦਮੀ ਦੀ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਜਦੋਂ ਬਿਜਲੀ ਘਰਾਂ ਵਿੱਚ ਪਰਾਲੀ ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਇਹ ਹਰ ਸਾਲ ਦਿੱਲੀ-ਐਨਸੀਆਰ ਵਿੱਚ ਹਵਾ ਪ੍ਰਦੂਸ਼ਣ ਨੂੰ ਵੀ ਘੱਟ ਕਰੇਗਾ। ਇਸ ਤੋਂ ਇਲਾਵਾ ਬਿਜਲੀ ਉਤਪਾਦਨ ਸਮਰੱਥਾ ਵਧੇਗੀ। ਬਿਜਲੀ ਪੈਦਾ ਕਰਨ ਲਈ ਕੋਲੇ ਦੀ ਮੰਗ ਘੱਟ ਹੋਵੇਗੀ।

ਇਹ ਵੀ ਪੜ੍ਹੋ : Term Life Insurance ਪਲਾਨ ਲੈਣਾ ਹੁਣ ਨਹੀਂ ਰਿਹਾ ਸੌਖਾ, ਨਿਯਮ ਹੋਏ ਸਖ਼ਤ

700 ਮਿਲੀਅਨ ਟਨ ਕੋਲੇ ਦੀ ਖਪਤ 

ਭਾਰਤ ਦੇ ਪਾਵਰ ਪਲਾਂਟ ਹਰ ਸਾਲ ਲਗਭਗ 700 ਮਿਲੀਅਨ ਟਨ ਕੋਲੇ ਦੀ ਖਪਤ ਕਰਦੇ ਹਨ। ਇਸ ਤੋਂ ਇਲਾਵਾ ਜੇਕਰ 5 ਫੀਸਦੀ ਪਰਾਲੀ ਜਾਂ ਹੋਰ ਬਾਇਓਮਾਸ ਦੀ ਵਰਤੋਂ ਕੀਤੀ ਜਾਵੇਗੀ ਤਾਂ ਕਰੀਬ 35 ਮਿਲੀਅਨ ਟਨ ਘੱਟ ਕੋਲਾ ਸੜੇਗਾ। ਜੇਕਰ ਕੋਲਾ ਘੱਟ ਜਲਾਇਆ ਜਾਵੇ ਤਾਂ ਕਾਰਬਨ ਦੀ ਨਿਕਾਸੀ ਵੀ ਘੱਟ ਹੋਵੇਗੀ। ਸਰਕਾਰ ਦੀ ਇਹ ਸਕੀਮ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਪਰਾਲੀ ਨੂੰ ਅੱਗ ਲਗਾਉਣ ਲਈ ਉਤਸ਼ਾਹਿਤ ਕਰਨਾ ਹੈ। ਹਰ ਸਾਲ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਦਿੱਲੀ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਵੱਡੇ ਪੱਧਰ 'ਤੇ ਪਰਾਲੀ ਸਾੜੀ ਜਾ ਰਹੀ ਹੈ।

ਇਹ ਵੀ ਪੜ੍ਹੋ : ਭਾਰਤੀਆਂ ਲਈ ਰਾਹਤ ਦੀ ਖ਼ਬਰ, ਬ੍ਰਿਟੇਨ ਜਾਣਾ ਹੋਵੇਗਾ ਹੋਰ ਵੀ ਆਸਾਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News