10 ਕਰੋੜ 'ਚ ਵਿਕਿਆ 1 ਰੁਪਏ ਦਾ ਦੁਰਲੱਭ ਸਿੱਕਾ, ਜਾਣੋ ਖ਼ਾਸੀਅਤ

Friday, Sep 24, 2021 - 05:43 PM (IST)

10 ਕਰੋੜ 'ਚ ਵਿਕਿਆ 1 ਰੁਪਏ ਦਾ ਦੁਰਲੱਭ ਸਿੱਕਾ, ਜਾਣੋ ਖ਼ਾਸੀਅਤ

ਨਵੀਂ ਦਿੱਲੀ : ਜੇਕਰ ਤੁਸੀਂ ਵੀ ਪੁਰਾਣੇ ਸਿੱਕੇ ਅਤੇ ਮੁਦਰਾ ਰੱਖਣ ਦੇ ਸ਼ੌਕੀਨ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਇਨ੍ਹਾਂ ਪੁਰਾਣੇ ਸਿੱਕਿਆਂ ਦੀ ਮਦਦ ਨਾਲ ਤੁਸੀਂ ਅਮੀਰ ਬਣ ਸਕਦੇ ਹੋ। ਜੀ ਹਾਂ ਸਿਰਫ 1 ਰੁਪਏ ਦਾ ਇੱਕ ਦੁਰਲੱਭ ਸਿੱਕਾ ਤੁਹਾਨੂੰ ਕਰੋੜਪਤੀ ਬਣਾ ਸਕਦਾ ਹੈ। ਹਾਲ ਹੀ ਵਿੱਚ ਲਗਭਗ 10 ਕਰੋੜ ਦੀ ਬੋਲੀ ਲਗਾ ਕੇ ਇੱਕ ਦੁਰਲੱਭ ਸਿੱਕਾ ਖਰੀਦਿਆ ਗਿਆ ਹੈ। ਰਿਪੋਰਟਾਂ ਅਨੁਸਾਰ ਇੱਕ ਵਿਅਕਤੀ ਨੂੰ 1 ਰੁਪਏ ਦੇ ਪੁਰਾਣੇ ਸਿੱਕੇ ਦੇ ਬਦਲੇ ਵਿੱਚ 10 ਕਰੋੜ ਰੁਪਏ ਮਿਲੇ ਹਨ।

ਇਹ ਵੀ ਪੜ੍ਹੋ : ਕੀ 1000 ਰੁਪਏ 'ਚ ਮਿਲੇਗਾ ਗੈਸ ਸਿਲੰਡਰ? ਜਾਣੋ ਕੀ ਹੈ ਸਰਕਾਰ ਦਾ ਅਗਲਾ ਪਲਾਨ

ਇਸ ਸਿੱਕੇ ਦੀਆਂ ਵਿਸ਼ੇਸ਼ਤਾਵਾਂ ਕੀ ਹਨ?

ਇਹ ਦੁਰਲੱਭ ਸਿੱਕਾ ਇੱਕ ਆਨਲਾਈਨ ਨਿਲਾਮੀ ਵਿੱਚ ਖਰੀਦਿਆ ਗਿਆ ਹੈ। ਇਹ 1 ਰੁਪਏ ਦਾ ਸਿੱਕਾ ਬ੍ਰਿਟਿਸ਼ ਭਾਰਤ ਦੇ ਸਮੇਂ ਦਾ ਹੈ। ਇਹ ਸਾਲ 1885 ਵਿੱਚ ਬਣਾਇਆ ਗਿਆ ਸੀ। ਇਹੀ ਮੁੱਖ ਕਾਰਨ ਹੈ ਕਿ ਇਸਨੂੰ ਇੰਨੀ ਉੱਚ ਕੀਮਤ 'ਤੇ ਖਰੀਦਿਆ ਗਿਆ ਹੈ। ਬਹੁਤ ਘੱਟ ਲੋਕਾਂ ਦੇ ਕੋਲ ਅਜਿਹੇ ਸਿੱਕੇ ਹੋਣਗੇ। ਬਹੁਤ ਪੁਰਾਣਾ ਅਤੇ ਦੁਰਲੱਭ ਹੋਣ ਦੇ ਕਾਰਨ, ਇਸ ਸਿੱਕੇ ਦੀ ਕੀਮਤ ਕਰੋੜਾਂ ਵਿੱਚ ਲਗਾਈ ਗਈ।

ਇਹ ਵੀ ਪੜ੍ਹੋ : ਗੁਪਤ ਰਿਪੋਰਟ ਲੀਕ ਹੋਣ 'ਤੇ ਦਿੱਲੀ ਹਾਈ ਕੋਰਟ ਪਹੁੰਚਿਆ ਗੂਗਲ, ਜਾਣੋ ਕੀ ਹੈ ਪੂਰਾ ਮਾਮਲਾ

ਜਾਣੋ ਕਿੱਥੇ ਵੇਚ ਸਕਦੇ ਹੋ ਪੁਰਾਣੇ ਸਿੱਕੇ

ਤੁਸੀਂ ਆਪਣੇ ਪੁਰਾਣੇ ਨੋਟ ਅਤੇ ਸਿੱਕਿਆ ਨੂੰ quickr, ebay, indiancoinmill,Indiamart ਅਤੇ CoinBazar ਵਰਗੀਆਂ ਕਈ ਵੈਬਸਾਈਟ 'ਤੇ ਖਰੀਦ ਅਤੇ ਵੇਚ ਸਕਦੇ ਹੋ। ਇਨ੍ਹਾਂ ਵੈਬਸਾਈਟਾਂ 'ਤੇ ਤੁਹਾਨੂੰ ਆਪਣਾ ਨਾਮ, ਮੋਬਾਈਲ ਨੰਬਰ, ਈ-ਮੇਲ, ਆਦਿ ਦੇ ਕੇ ਰਜਿਸਟਰ ਹੋਣਾ ਪਏਗਾ, ਫਿਰ ਤੁਸੀਂ ਸਿੱਕੇ ਦੀ ਤਸਵੀਰ ਅਤੇ ਵੇਰਵੇ ਦਰਜ ਕਰਕੇ ਕੀਮਤ ਨਿਰਧਾਰਤ ਕਰ ਸਕਦੇ ਹੋ। ਜਿਵੇਂ ਹੀ ਤੁਹਾਡੀ ਲਿਸਟਿੰਗ ਆਨਲਾਈਨ ਦਰਜ ਹੋਵੇਗੀ ਤਾਂ ਖ਼ਰੀਦਦਾਰ ਤੁਹਾਡੇ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ। ਭਾਵ ਤੁਸੀਂ ਇੱਕ ਝਟਕੇ ਵਿੱਚ ਕਰੋੜਾਂ ਦੇ ਮਾਲਕ ਬਣ ਸਕਦੇ ਹੋ। ਬਹੁਤ ਸਾਰੇ ਲੋਕ ਹਨ ਜੋ ਪੁਰਾਣੇ ਸਿੱਕਿਆਂ ਦੀ ਭਾਲ ਕਰਦੇ ਰਹਿੰਦੇ ਹਨ। ਅਜਿਹੇ ਸਿੱਕਿਆਂ ਦੀ ਨਿਲਾਮੀ ਜ਼ਰੀਏ ਬਹੁਤ ਸਾਰਾ ਪੈਸਾ ਕਮਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਪੁਰਾਣੇ ਸਿੱਕਿਆਂ ਦੀ ਮੰਗ ਹਮੇਸ਼ਾ ਹੀ ਬਣੀ ਰਹਿੰਦੀ ਹੈ।

ਇਹ ਵੀ ਪੜ੍ਹੋ : ਇੱਕ ਸਾਲ 'ਚ ਇੱਕ ਅਰਬ ਖਿਡੌਣੇ ਵੇਚਣ ਵਾਲੇ Mcdonald ਨੇ ਪਲਾਸਟਿਕ ਦੀ ਵਰਤੋਂ ਨੂੰ ਲੈ ਕੇ ਕੀਤਾ ਇਹ ਐਲਾਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News