ਰੇਲਵੇ ਦੇ ਇਸ ਐਪ ਨਾਲ ਹੋਵੇਗੀ ਹਵਾਈ ਟਿਕਟ ਦੀ ਬੁਕਿੰਗ, ਮਿਲੇਣਗੀਆਂ ਇਹ ਸੁਵਿਧਾਵਾਂ
Wednesday, Jul 12, 2017 - 11:42 AM (IST)

ਨਵੀਂ ਦਿੱਲੀ-—ਰੇਲਵੇਂ ਇਸ ਹਫਤੇ ਨਵੀਂ ਮੋਬਾਇਲ ਐਪਲੀਕੇਸ਼ਨ ਸ਼ੁਰੂ ਕਰੇਗਾ ਜਿਸ ਵਿਚ ਏਅਰ ਇੰਡੀਆ ਟਿਕਟ ਵੀ ਬੁੱਕ ਕਰਾਈ ਜਾ ਸਕਦੀ ਹੈ। ਏਕੀਕ੍ਰਿਤ ਮੋਬਾਇਲ ਐਪ ਯਾਤਰੀਆਂ ਦੀ ਵਿਭਿੰਨ ਜ਼ਰੂਰਤਾਂ ਨੂੰ ਪੂਰਾ ਕਰੇਗਾ। ਇਸ 'ਚ ਕੁਲੀ, ਰਿਟਾਇਰਿੰਗ ਰੂਮ, ਖਾਣ ਦੇ ਆਡਰ ਦੇ ਨਾਲ ਟ੍ਰੇਨ ਟਿਕਟ ਦੀ ਬੁਕਿੰਗ ਸ਼ਾਮਿਲ ਹੈ।
ਰੇਲ ਬਜ਼ਟ ਵਿਚ ਕੀਤੀ ਸੀ ਐਪ ਦੀ ਘੋਸ਼ਣਾ
ਪਰਿਯੋਜਨਾ ਨਾਲ ਜੁੜੇ ਰੇਲਵੇ ਦੇ ਇੱਕ ਬ੍ਰਰਿਸ਼ਟ ਅਧਿਕਾਰੀ ਨੇ ਦੱਸਿਆ ਕਿ ਇਸ ਐਪਲੀਕੇਸ਼ਨ ਦਾ ਵਿਕਾਸ ਰੇਲਵੇ ਦੀ ਸਾਫਟਵੇਅਰ ਇਕਾਈ ਸੀ.ਆਰ.ਆਈ.ਐਸ. ਕਰ ਰਹੀ ਹੈ। ਇਸ ਉੱਤੇ ਸੱਤ ਕਰੋੜ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ । ਅਧਿਕਾਰੀ ਨੇ ਕਿਹਾ ਕਿ ਰੇਲ ਯਾਤਰਾ ਦੇ ਦੌਰਾਨ ਸਾਫ-ਸਫਾਈ ਸਮੇਤ ਯਾਤਰੀਆਂ ਦੀਆਂ ਵਿਭਿੰਨ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਫਿਲਹਾਲ ਰੇਲਵੇ ਦੇ ਕਈ ਐਪ ਹਨ ਪਰ ਉਨ੍ਹਾਂ ਵਿਚ ਜ਼ਿਆਦਾਤਰ ਇਕ ਹੀ ਸੇਵਾ ਦੀ ਪੇਸ਼ਕਸ਼ ਕਰਦਾ ਹਨ। ਭਾਰਤੀ ਰੇਲਵੇ ਦੀ ਪਰਿਯੋਜਨਾ ਏਕੀਕ੍ਰਿਤ ਰੇਲਵੇ ਮੋਬਾਇਲ ਐਪ ਦੀ ਘੋਸ਼ਣਾ ਰੇਲ ਬਜ਼ਟ 2016-17 ਵਿਚ ਕੀਤੀ ਗਈ ਸੀ।ਂ ਵਨੀਤ ਨੇ ਬਾਂਡ ਕੰਪਨ