ਇਕ ਚਾਰਜ ''ਚ 80KM ਦਾ ਸਫਰ ਤੈਅ ਕਰੇਗਾ ਇਹ ਸ਼ਾਨਦਾਰ ਇਲੈਕਟ੍ਰਾਨਿਕ ਬਾਈਸਾਈਕਲ

02/23/2018 2:17:22 AM

ਜਲੰਧਰ—ਸਾਈਕਲ ਚੱਲਾਉਣ ਵਾਲੇ ਲੋਕਾਂ ਦੀ ਪੂਰੀ ਦੁਨੀਆ 'ਚ ਕੋਈ ਕਮੀ ਨਹੀਂ ਹੈ। ਹਰ ਕੋਈ ਫਿਰ ਚਾਹੇ ਉਹ ਸਕੂਲ 'ਚ ਪੜਨ ਵਾਲਾ ਵਿਦਿਆਰਥੀ ਹੋਵੇ ਜਾਂ ਫਿਰ ਨੌਕਰੀ ਕਰਨ ਵਾਲਾ ਕਰਮਚਾਰੀ ਸਾਰੇ ਇਸ ਪ੍ਰਦੂਸ਼ਣ ਮੁਕਤ ਆਵਾਜਾਈ ਦੇ ਸਾਧਨ ਨੂੰ ਚੱਲਾਉਣਾ ਕਾਫੀ ਪਸੰਦ ਕਰਦੇ ਹਨ। ਸਾਈਕਲ ਤੋਂ ਲੰਬੀ ਦੂਰੀ ਦਾ ਸਫਰ ਤੈਅ ਕਰਨ ਲਈ ਇਕ ਅਜਿਹਾ ਇਲੈਕਟ੍ਰਾਨਿਕ ਬਾਈਸਾਈਕਲ ਬਣਾਇਆ ਗਿਆ ਹੈ ਜੋ ਇਕ ਚਾਰਜ 'ਚ 80 ਕਿਲੋਮੀਟਰ ਤਕ ਦਾ ਸਫਰ ਤੈਅ ਕਰ ਸਕਦਾ ਹੈ। ਇਸ ਸਾਈਕਲ ਨੂੰ 1.5 ਕਿਲੋਗ੍ਰਾਮ ਦੇ ਕਾਰਬਨ ਫਰੇਮ ਨਾਲ ਬਣਾਇਆ ਗਿਆ ਹੈ ਅਤੇ ਇਸ ਦਾ ਵਜ਼ਨ ਸਿਰਫ 15 ਕਿਲੋਗ੍ਰਾਮ ਹੀ ਹੈ ਯਾਨੀ ਤੁਸੀਂ ਇਸ ਨੂੰ ਸੁਵਿਧਜਨਕ ਤਰੀਕੇ ਨਾਲ ਕਿਤੇ ਵੀ ਲਿਆ ਸਕਦੇ ਹਨ। ਇਸ ਇਲੈਕਟ੍ਰਾਨਿਕ ਬਾਈਸਾਈਕਲ ਨੂੰ ਮੰਨੇ-ਪ੍ਰਮੰਨੇ ਇਤਾਲਵੀ ਡਿਜਾਇਨਸ ਮੋਹਮੰਦ 'ਮੈਕਸ' ਸ਼ੋਜਾਈ ਨੇ ਆਪਣੇ ਦੋ ਦੋਸਤਾਂ ਨਾਲ ਮਿਲ ਕੇ ਬਣਾਇਆ ਹੈ। ਉਨ੍ਹਾਂ ਨੇ ਦੱਸਿਆ ਕਿ ਨਾਰੀਕਾ ਨਾਮਕ ਇਸ ਸਾਈਕਲ ਨੂੰ ਚੱਲਾਉਂਦੇ ਸਮੇਂ ਜਦ ਚਾਲਕ ਥੱਕ ਜਾਵੇਗਾ ਤਾਂ ਉਹ ਇਸ ਨੂੰ ਇਲੈਕਟ੍ਰਾਨਿਕ ਮੋਡ 'ਤੇ ਕਰਕੇ ਲੰਬੀ ਦੂਰੀ ਦਾ ਸਫਰ ਤੈਅ ਕਰ ਸਕੇਗਾ ਅਤੇ ਆਪਣੇ ਟੀਚੇ ਤਕ ਆਸਾਨੀ ਨਾਲ ਪਹੁੰਚ ਸਕੇਗਾ। 

ਬਾਈਸਾਈਕਲ 'ਚ ਦਿੱਤੇ ਗਏ ਆਧੁਨਿਕ ਫੀਚਰਸ
ਇਸ ਇਲੈਕਟ੍ਰਾਨਿਕ ਬਾਈਸਾਈਕਲ ਦੇ ਹੈਂਡਲਬਾਰ 'ਤੇ ਸਮਾਰਟਫੋਨ ਨੂੰ ਅਟੈਚ ਕਰਨ ਦੀ ਆਪਸ਼ਨ ਦਿੱਤੀ ਗਈ ਹੈ। ਜਿੱਥੇ ਸਮਾਰਟਫੋਨ ਨੂੰ ਲੱਗਾਉਣ ਤੋਂ ਬਾਅਦ ਚਾਲਕ ਨੂੰ ਇਸ ਦੇ ਲਈ ਬਣਾਈ ਗਈ ਖਾਸ ਐਪ ਨੂੰ ਓਪਨ ਕਰਨਾ ਹੋਵੇਗਾ ਜੋ ਸਪੀਡੋਮੀਟਰ ਨੂੰ ਸ਼ੋਅ ਕਰੇਗੀ। ਰਾਤ ਦੇ ਸਮੇਂ ਸੁਵਿਧਾਜਨਕ ਤਰੀਕੇ ਨਾਲ ਸਫਰ ਕਰਨ ਲਈ ਇਸ ਦੇ ਫਰੰਟ 'ਚ ਹੈਡਲਾਈਟਸ ਅਤੇ ਰਿਅਰ 'ਚ 80 ਡਿਗਰੀ ਟੇਲ ਲਾਈਟ ਨੂੰ ਲੱਗਾਇਆ ਗਿਆ ਹੈ ਜੋ ਪਿੱਛੋ ਆ ਰਹੇ ਵਾਹਨ ਚਾਲਕ ਨੂੰ ਬ੍ਰੇਕ ਲੱਗਾਉਣ 'ਤੇ ਸਿੰਗਲਨ ਦੇਣ 'ਚ ਮਦਦ ਕਰੇਗੀ।

ਮੋਟਰਸਾਈਕਲ ਵਰਗੇ ਸਸਪੈਂਸ਼ਨਸ
ਆਰਾਮਦਾਇਕ ਸਫਰ ਲਈ ਇਸ ਇਲੈਕਟ੍ਰਾਨਿਕ ਬਾਈਸਾਈਕਲ ਦੇ ਦੋਵੇਂ ਪਾਸੇ ਲਾਕੇਬਲ ਫਿਊਜ਼ਨ ਐਕਸ ਸਸਪੈਂਸ਼ਨਸ ਦਿੱਤੇ ਗਏ ਹਨ ਜਿਨ੍ਹਾਂ 'ਚ ਮੋਟਰਸਾਈਕਲ ਵਰਗੇ ਅਲਾਏ ਵ੍ਹੀਲਸ ਨੂੰ ਫਿੱਟ ਕੀਤਾ ਗਿਆ ਹੈ। ਇਸ 'ਚ ਹੈਂਡ ਗਿਅਰ ਨਾਲ ਸ਼ਿਮਾਨੂ ਦੀ ਗਿਅਰ ਕੈਸੇਟ ਲੱਗਾਈ ਗਈ ਹੈ ਵੱਖ-ਵੱਖ ਪਰਿਸਥਿਤੀਆਂ 'ਚ ਸਾਈਕਲ ਚੱਲਾਉਣ ਦੀ ਮਦਦ ਕਰਦੀ ਹੈ।

PunjabKesari
 
USB ਚਾਰਜਿੰਗ ਸਾਕਟ
ਇਸ ਇਲੈਕਟ੍ਰਾਨਿਕ ਬਾਈਸਾਈਕਲ 'ਚ ਲੰਬੇ ਸਫਰ ਦੌਰਾਨ ਸਮਾਰਟਫੋਨ ਨੂੰ ਚਾਰਜ ਕਰਨ ਲਈ ਯੂ.ਐੱਸ.ਬੀ. ਚਾਰਜਿੰਗ ਸਾਕਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਇਸ 'ਚ ਐਂਟੀ ਥੈਫਟ ਟਰੈਕਿੰਗ ਸਿਸਟਮ ਵੀ ਲੱਗਿਆ ਹੈ ਜੋ ਇਸ ਨੂੰ ਚੁੱਕਣ 'ਤੇ ਅਲਾਰਮ ਵਜਾਉਂਦਾ ਹੈ ਜਿਸ ਨਾਲ ਸਾਈਕਲ ਨੂੰ ਚੋਰੀ ਹੋਣ ਤੋਂ ਬਚਾਇਆ ਜਾ ਸਕਦਾ ਹੈ।

3 ਫਰੇਮ ਆਪਸ਼ਨਸ
ਇਸ ਨਾਰੀਕਾ ਸਾਈਕਲ ਨੂੰ ਛੋਟੇ ਅਤੇ ਵੱਡੇ ਕਦ ਵਾਲੇ ਲੋਕਾਂ ਲਈ 17,19 ਅਤੇ 21 ਇੰਚ ਫਰੇਮ ਆਪਸ਼ਨਸ 'ਚ 4 ਵੱਖ-ਵੱਖ ਰੰਗਾਂ ਦੇ ਵਿਕਲਪ 'ਚ ਉਪਲੱਬਧ ਕਰਵਾਇਆ ਜਾਵੇਗਾ। ਇਸ 'ਚ ਖਾਸ ਬੈਟਰੀ ਨੂੰ ਲੱਗਾਇਆ ਗਿਆ ਹੈ ਜਿਸ ਨੂੰ ਵਾਲ ਸਾਕਟ ਨਾਲ 6 ਘੰਟਿਆਂ 'ਚ ਫੁੱਲ ਚਾਰਜ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਫਾਸਟ ਚਾਰਜਰ ਨਾਲ ਇਸ ਨੂੰ 2.5 ਘੰਟਿਆਂ 'ਚ ਚਾਰਜ ਕੀਤਾ ਜਾ ਸਕੇਗਾ। 

PunjabKesari

ਮੋਟਰ ਅਤੇ ਬੈਟਰੀ ਆਪਸ਼ਨਸ
ਇਸ ਇਲੈਕਟ੍ਰਾਨਿਕ ਬਾਈਸਾਈਕਲ ਨੂੰ 3 ਮੋਟਰ ਅਤੇ ਬੈਟਰੀ ਆਪਸ਼ਨਸ 'ਚ ਉਪਲੱਬਧ ਕੀਤਾ ਜਾਵੇਗਾ। ਇਸ ਦੇ 250 ਵਾਟ ਮੋਟਰ ਅਤੇ 6 ਵਾਲਟ, 7.2-ਏ.ਐੱਚ. ਲੀਥਿਅਮ ਆਇਨ ਬੈਟਰੀ ਵਾਲੇ ਸਟਰੀਟ ਮਾਡਲ ਨੂੰ 799 'ਚ ਉਪਲੱਬਧ ਕਰਵਾਇਆ ਜਾਵੇਗਾ। ਇਹ ਮਾਡਲ ਇਕ ਚਾਰਜ 'ਚ 55 ਕਿਲੋਮੀਟਰ ਦਾ ਸਫਰ ਤੈਅ ਕਰ ਸਕੇਗਾ ਅਤੇ ਇਸ ਦੀ ਟਾਪ ਸਪੀਡ 25 ਕਿਲੋਮੀਟਰ ਪ੍ਰਤੀ ਘੰਟਾ ਦੀ ਹੋਵੇਗੀ।

ਸ ਦੇ ਸਟਰੀਟ ਪਲੱਸ ਮਾਡਲ 'ਚ 350 ਵਾਟ ਮੋਟਰ ਅਤੇ 36 ਵਾਲਟ 9-ah ਬੈਟਰੀ ਲੱਗੀ ਹੈ ਜੋ ਇਕ ਚਾਰਜ 'ਚ 30 ਕਿਲੋਮੀਟਰ ਪ੍ਰਤੀ ਘੰਟਾ ਦਾ ਰਸਤਾ ਤੈਅ ਕਰਨ 'ਚ ਮਦਦ ਕਰੇਗੀ ਅਤੇ ਇਸ ਦੀ ਟਾਪ ਸਪੀਡ 30 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਦਾ ਕੀਮਤ 869 ਡਾਲਰ ਹੋਵੇਗੀ।

ਇਸ ਇਲੈਕਟ੍ਰਾਨਿਕ ਬਾਈਸਾਈਕਲ ਦੇ ਟਾਪ ਵੇਰੀਐਂਟ ਹੋਮੀ ਨੂੰ 999 ਡਾਲਰ 'ਚ ਉਪਲੱਬਧ ਕੀਤਾ ਜਾਵੇਗਾ। ਇਸ ਮਾਡਲ 'ਚ 500 ਵਾਟ ਮੋਟਰ ਅਤੇ 36 ਵਾਲਟ 10.8-ah ਐੱਲ.ਜੀ. ਬੈਟਰੀ ਨੂੰ ਲੱਗਾਇਆ ਗਿਆ ਹੈ ਜੋ ਇਕ ਚਾਰਜ 'ਚ 80 ਕਿਲੋਮੀਟਰ ਦਾ ਰਸਤਾ ਤੈਅ ਕਰਨ 'ਚ ਮਦਦ ਕਰਦੀ ਹੈ ਅਤੇ ਇਸ ਦੀ ਟਾਪ ਸਪੀਡ 35 ਕਿਲੋਮੀਟਰ ਪ੍ਰਤੀ ਘੰਟਾ ਦਾ ਦੱਸੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਦੀ ਡਲਿਵਰੀ ਜੂਨ ਮਹੀਨੇ ਤੋਂ ਸ਼ੁਰੂ ਹੋਵੇਗੀ।


Related News