ਡਾਲਰ ਤੋਂ ਮਹਿੰਗੀ ਹੈ ਇਹ ਕਰੰਸੀ, ਇਨ੍ਹਾਂ ਦੇਸ਼ਾਂ 'ਚ ਭਾਰਤੀ ਕਮਾਉਂਦੇ ਨੇ ਜ਼ਿਆਦਾ ਨੋਟ!

06/24/2017 7:59:48 AM

ਨਵੀਂ ਦਿੱਲੀ— ਅਮਰੀਕੀ ਡਾਲਰ ਦੁਨੀਆ ਭਰ 'ਚ ਵਪਾਰ ਲਈ ਬਹੁਤ ਅਹਿਮੀਅਤ ਰੱਖਦਾ ਹੈ। ਇਸ ਨੂੰ ਸਭ ਤੋਂ ਮਜ਼ਬੂਤ ਕਰੰਸੀ ਦੇ ਰੂਪ 'ਚ ਦੇਖਿਆ ਜਾਂਦਾ ਹੈ। ਉੱਥੇ ਹੀ ਡਾਲਰ ਦੇ ਮੁਕਾਬਲੇ ਭਾਰਤੀ ਕਰੰਸੀ 64.59 ਦੇ ਨੇੜੇ-ਤੇੜੇ ਪਹੁੰਚ ਗਈ ਹੈ। ਦਿਲਚਸਪ ਗੱਲ ਇਹ ਹੈ ਕਿ ਜਿਸ ਡਾਲਰ ਦੇ ਸਾਹਮਣੇ ਰੁਪਿਆ ਕਮਜ਼ੋਰ ਹੈ, ਉੱਥੇ ਹੀ ਡਾਲਰ ਵੀ ਕਈ ਦੇਸ਼ਾਂ ਦੀ ਕਰੰਸੀ ਨਾਲੋਂ ਕਮਜ਼ੋਰ ਹੈ। ਹਾਲਾਂਕਿ ਅਜਿਹਾ ਨਹੀਂ ਹੈ ਕਿ ਭਾਰਤੀ ਕਰੰਸੀ ਕਿਸੇ ਦੇਸ਼ ਦੀ ਕਰੰਸੀ ਨਾਲੋਂ ਮਜ਼ਬੂਤ ਨਹੀਂ ਹੈ। ਵਿਅਤਨਾਮ, ਸ਼੍ਰੀਲੰਕਾ, ਪਾਕਿਸਤਾਨ, ਨੇਪਾਲ, ਕੰਬੋਡੀਆ ਅਤੇ ਬੇਲਾਰੂਸ ਵਰਗੇ ਕੁਝ ਅਜਿਹੇ ਦੇਸ਼ ਹਨ, ਜਿਨ੍ਹਾਂ ਦੀ ਕਰੰਸੀ ਨਾਲੋਂ ਭਾਰਤੀ ਰੁਪਿਆ ਕਾਫੀ ਗੁਣਾ ਮਜ਼ਬੂਤ ਹੈ। ਆਓ ਜਾਣਦੇ ਹਾਂ ਉਨ੍ਹਾਂ ਦੇਸ਼ਾਂ ਦੀ ਕਰੰਸੀ ਬਾਰੇ ਜੋ ਡਾਲਰ ਤੋਂ ਜ਼ਿਆਦਾ ਮਜ਼ਬੂਤ ਹਨ ਅਤੇ ਭਾਰਤੀ ਕਰੰਸੀ ਤੋਂ ਲਗਭਗ 200 ਗੁਣਾ ਤਕ ਮਹਿੰਗੀ ਹੈ। 
ਕੁਵੈਤ

PunjabKesari
ਦਿਨਾਰ ਕਈ ਦੇਸ਼ਾਂ ਦੀ ਕਰੰਸੀ ਹੈ ਪਰ ਸਭ ਤੋਂ ਮਹਿੰਗਾ ਦਿਨਾਰ ਕੁਵੈਤ ਦਾ ਹੈ। ਇਕ ਕੁਵੈਤੀ ਦਿਨਾਰ 'ਚ ਤਕਰੀਬਨ 3.30 ਅਮਰੀਕੀ ਡਾਲਰ ਹੁੰਦੇ ਹਨ। ਉੱਥੇ ਹੀ ਇਕ ਕੁਵੈਤੀ ਦਿਨਾਰ 'ਚ ਲਗਭਗ 213 ਭਾਰਤੀ ਰੁਪਏ ਹੁੰਦੇ ਹਨ। ਇਸ ਦੇਸ਼ ਦੀ ਸਰਹੱਦ ਸਾਊਦੀ ਅਰਬ ਅਤੇ ਇਰਾਕ ਨਾਲ ਲੱਗਦੀ ਹੈ। ਕੌਮਾਂਤਰੀ ਬਾਜ਼ਾਰ 'ਚ ਸਭ ਤੋਂ ਜ਼ਿਆਦਾ ਕਾਰੋਬਾਰ ਇਰਾਕੀ ਦਿਨਾਰ 'ਚ ਹੁੰਦਾ ਹੈ। ਤੇਲ ਭੰਡਾਰਣ ਦੇ ਮਾਮਲੇ 'ਚ ਕੁਵੈਤ ਦੁਨੀਆ ਦਾ ਪੰਜਵਾ ਸਭ ਤੋਂ ਵੱਡਾ ਦੇਸ਼ ਹੈ। ਉੱਥੇ ਹੀ ਪ੍ਰਤੀ ਵਿਅਕਤੀ ਆਮਦਨ ਦੇ ਹਿਸਾਬ ਨਾਲ ਇਹ ਦੁਨੀਆ ਦਾ 11ਵਾਂ ਸਭ ਤੋਂ ਅਮੀਰ ਦੇਸ਼ ਹੈ। ਕੁਵੈਤ ਦੀ ਕਮਾਈ ਦਾ ਜ਼ਿਆਦਾਤਰ ਹਿੱਸਾ ਤੇਲ ਤੋਂ ਬਣੇ ਉਤਪਾਦਾਂ ਤੋਂ ਆਉਂਦਾ ਹੈ। 
ਬਹਿਰੀਨ

PunjabKesari
ਬਹਿਰੀਨ 'ਚ ਦਿਨਾਰ ਨੂੰ 1965 'ਚ ਰਾਸ਼ਟਰੀ ਕਰੰਸੀ ਐਲਾਨ ਕੀਤਾ ਗਿਆ ਸੀ। ਉਸ ਸਮੇਂ ਸਿੱਕੇ ਅਤੇ ਨੋਟ ਇਕੋ ਵੇਲੇ ਲਾਂਚ ਹੋਏ ਸਨ। 1992 ਤਕ ਕਾਂਸੇ ਦੇ ਸਿੱਕੇ ਬਣੇ। ਫਿਰ ਉਹ ਮਹਿੰਗੇ ਪੈਣ ਲੱਗੇ ਤਾਂ ਕਾਂਸੇ ਦੀ ਜਗ੍ਹਾ ਪਿਤਲ ਦੀ ਵਰਤੋਂ ਹੋਣ ਲੱਗੀ। 15 ਅਗਸਤ 1971 ਨੂੰ ਬਹਿਰੀਨ ਬ੍ਰਿਟਿਸ਼ ਸਾਮਰਾਜ ਤੋਂ ਆਜ਼ਾਦ ਹੋਇਆ। ਬਹਿਰੀਨ ਦਾ ਇਕ ਦਿਨਾਰ ਲਗਭਗ 172 ਰੁਪਏ ਦੇ ਬਰਾਬਰ ਹੈ। 
ਓਮਾਨ

PunjabKesari
ਓਮਾਨ ਅਰਬੀ ਮੁਲਕ ਹੈ, ਜਿਸ ਨੂੰ ਅਧਿਕਾਰਤ ਤੌਰ 'ਤੇ ਸਲਤਨਤ ਓਮਾਨ ਨਾਲ ਜਾਣਿਆ ਜਾਂਦਾ ਹੈ। ਇਸ ਦੀ ਰਾਜਧਾਨੀ ਮਸਕਟ ਹੈ। ਇਹ ਸਾਊਦੀ ਅਰਬ ਦੇ ਪੂਰਬ ਅਤੇ ਦੱਖਣੀ 'ਚ ਅਰਬ ਸਾਗਰ ਦੇ ਨਾਲ ਲੱਗਦਾ ਹੈ। ਇਸ ਦੇਸ਼ ਦੀ ਪੂਰੀ ਜਨ ਸੰਖਿਆ ਲਗਭਗ ਮੁਸਲਿਮ ਹੈ। ਰਿਆਲ ਈਰਾਨ, ਅਰਬ ਦੇ ਨਾਲ ਕੁਝ ਹੋਰ ਦੇਸ਼ਾਂ ਦੀ ਵੀ ਕਰੰਸੀ ਹੈ ਪਰ ਇਨ੍ਹਾਂ 'ਚੋਂ ਸਭ ਤੋਂ ਮਹਿੰਗਾ ਹੈ ਓਮਾਨ ਦਾ ਰਿਆਲ। ਇਸ ਦੀ ਕੀਮਤ ਤਕਰੀਬਨ 167 ਰੁਪਏ ਦੇ ਬਰਾਬਰ ਹੈ। 
ਲਾਤਵੀਆ

PunjabKesari
ਇਹ ਯੂਰਪ ਦਾ ਇਕ ਛੋਟਾ ਜਿਹਾ ਦੇਸ਼ ਹੈ ਜਿਸ ਦੀ ਕਰੰਸੀ ਲਾਤਵੀਅਨ ਲਾਟਸ ਹੈ। ਸਾਲ 2014 ਤੋਂ ਪਹਿਲਾਂ ਇੱਥੇ ਯੂਰੋ ਚੱਲਦਾ ਸੀ। ਇਹ ਦੇਸ਼ ਉੱਤਰੀ-ਪੂਰਬੀ ਯੂਰਪ 'ਚ ਸਥਿਤ ਹੈ ਅਤੇ ਤਿੰਨ ਬਾਲਟਿਕ ਗਣਰਾਜਾਂ 'ਚੋਂ ਇਕ ਹੈ, ਜਿਨ੍ਹਾਂ ਦਾ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸੋਵੀਅਤ ਸੰਘ 'ਚ ਰਲੇਵਾਂ ਕਰ ਦਿੱਤਾ ਗਿਆ ਸੀ। ਇਸ ਦੀਆਂ ਸਰਹੱਦਾਂ ਲਿਥੁਆਨਿਆ, ਐਸਟੋਨੀਆ, ਬੇਲਾਰੂਸ ਅਤੇ ਰੂਸ ਨਾਲ ਲੱਗਦੀਆਂ ਹਨ। ਇਹ ਖੇਤਰਫਲ ਪੱਖੋਂ ਛੋਟਾ ਦੇਸ਼ ਹੈ ਅਤੇ ਇਸ ਦਾ ਕੁੱਲ ਖੇਤਰਫਲ 64,589 ਵਰਗ ਕਿਲੋਮੀਟਰ ਹੈ। ਇਸ ਦੀ ਰਾਜਧਾਨੀ ਰੀਗਾ ਅਤੇ ਕਰੰਸੀ ਲਾਤਵੀਅਨ ਲਾਟਸ ਹੈ, ਇਕ ਲਾਟਸ ਦੀ ਕੀਮਤ ਲਗਭਗ 104 ਰੁਪਏ ਦੇ ਬਰਾਬਰ ਹੈ। ਇਸ ਤੋਂ ਇਲਾਵਾ ਇਕ ਬ੍ਰਿਟਿਸ਼ ਪੌਂਡ 'ਚ ਲਗਭਗ 82 ਭਾਰਤੀ ਰੁਪਏ ਅਤੇ ਇਕ ਡਾਲਰ 'ਚ ਤਕਰੀਬਨ 65 ਭਾਰਤੀ ਰੁਪਏ ਮਿਲਦੇ ਹਨ। ਉੱਥੇ ਹੀ ਖਾੜੀ ਦੇਸ਼ਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਦੇਸ਼ਾਂ 'ਚ ਕਤਰ ਨੂੰ ਲੈ ਕੇ ਫਿਲਹਾਲ ਵਿਵਾਦ ਚੱਲ ਰਿਹਾ ਹੈ। 


Related News