Bajaj Dominar ਨੂੰ ਟੱਕਰ ਦੇਵੇਗੀ 300CC ਦੀ ਇਹ ਬਾਈਕ
Wednesday, Jan 24, 2018 - 02:26 AM (IST)

ਜਲੰਧਰ—ਦੇਸ਼ ਦੀ ਸਭ ਤੋਂ ਵੱਡੀ ਦੋਪਹੀਆ ਵਾਹਨ ਕੰਪਨੀ ਹੀਰੋ ਮੋਟੋਕਾਰਪ ਆਪਣੀ ਨਵੀਂ ਸਪੋਰਟਸਬਾਈਕ xf3r ਨੂੰ ਆਟੋ ਐਕਸਪੋ 2018 ਚ ਪੇਸ਼ ਕਰਨ ਦੀ ਤਿਆਰੀ ਕਰ ਚੁੱਕੀ ਹੈ। ਇਸ ਬਾਈਕ ਦਾ ਸਿੱਧਾ ਮੁਕਾਬਲਾ ਬਜਾਜ ਡੋਮੀਨਾਰ ਅਤੇ ਜਲਦ ਲਾਂਚ ਹੋਣ ਵਾਲੀ ਬੀ.ਐੱਮ.ਡਬਲਿਊ ਜੀ310ਆਰ ਨਾਲ ਹੋਵੇਗਾ। ਇਹ ਹੀਰੋ ਮੋਟਰਕਾਰਪ ਦੀ ਸਭ ਤੋਂ ਮਹਿੰਗੀ ਬਾਈਕ ਹੋਵੇਗੀ। ਹਾਲਾਂਕਿ ਇਸ ਦੀ ਲਾਂਚਿੰਗ ਸਾਲ ਦੇ ਆਖਿਰ ਤਕ ਹੋਣ ਦੀ ਉਮੀਦ ਹੈ।
ਇੰਜਣ
ਇੰਜਣ ਦੀ ਗੱਲ ਕਰੀਏ ਤਾਂ ਹੀਰੋ ਐਕਸ.ਐੱਫ.3 ਆਰ 'ਚ 300 ਸੀ.ਸੀ. ਦਾ ਸਿੰਗਲ ਸਿਲੰਡਰ ਇੰਜਣ ਦਿੱਤਾ ਹੋਵੇਗਾ। ਇਹ ਇੰਜਣ ਕਿੰਨੀ ਪਾਵਰ ਅਤੇ ਟਾਰਕ ਜਨਰੇਟ ਕਰੇਗਾ ਇਸ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਬਾਈਕ ਦੇ ਨਾਲ ਹੀ 5 ਅਤੇ 6 ਸਪੀਡ ਗਿਅਰਬਾਕਸ ਦਿੱਤਾ ਜਾਵੇਗਾ। ਇਸ 'ਚ ਟਿਊਬਲੈੱਸ ਟਾਇਰ ਅਤੇ ਅਲਾਏ ਵ੍ਹੀਲਜ਼ ਦਿੱਤੇ ਜਾਣਗੇ। ਬਾਈਕ ਦੇ ਦੋਵਾਂ ਵ੍ਹੀਲਜ਼ 'ਚ ਡਿਸਰ ਬ੍ਰੈਕ ਅਤੇ ਏ.ਬੀ.ਐੱਸ. ਦਿੱਤਾ ਜਾਵੇਗਾ।
ਕੀਮਤ
ਕੀਮਤ ਦੀ ਗੱਲ ਕਰੀਏ ਇਹ ਕਰੀਬ 1.5 ਲੱਖ ਰੁਪਏ ਦੀ ਹੋ ਸਕਦੀ ਹੈ।