ਇਸ ਸਰਕਾਰੀ ਬੈਂਕ 'ਚ ਰਿਹੈ ਖਾਤਾ ਤਾਂ 1 ਜੁਲਾਈ ਤੋਂ ਬਦਲ ਜਾਏਗਾ IFSC ਕੋਡ
Saturday, Jun 05, 2021 - 11:58 AM (IST)
ਨਵੀਂ ਦਿੱਲੀ- ਜੇਕਰ ਤੁਹਾਡਾ ਖਾਤਾ ਪਹਿਲਾਂ ਸਰਕਾਰੀ ਖੇਤਰ ਦੇ ਸਿੰਡੀਕੇਟ ਬੈਂਕ ਵਿਚ ਰਿਹਾ ਹੈ ਤਾਂ ਤੁਹਾਨੂੰ ਜਲਦ ਹੀ ਚੈੱਕ ਬੁੱਕ ਬਦਲ ਲੈਣ ਦੀ ਜ਼ਰੂਰਤ ਹੈ। ਸਿੰਡੀਕੇਟ ਬੈਂਕ ਦੀਆਂ ਸ਼ਾਖਾਵਾਂ ਦੇ ਮੌਜੂਦਾ ਆਈ. ਐੱਫ. ਐੱਸ. ਸੀ. ਕੋਡ 30 ਜੂਨ ਤੱਕ ਹੀ ਕੰਮ ਕਰਨਗੇ। ਇਸ ਕੋਡ ਦਾ ਇਸਤੇਮਾਲ ਖਾਤੇ ਵਿਚੋਂ ਪੈਸੇ ਭੇਜਣ ਜਾਂ ਮੰਗਾਉਣ ਸਮੇਂ ਅਤੇ ਚੈੱਕ ਲਾਉਣ ਵਕਤ ਹੁੰਦਾ ਹੈ। 1 ਜੁਲਾਈ 2021 ਤੋਂ ਨਵੇਂ ਆਈ. ਐੱਫ. ਐੱਸ. ਸੀ. ਕੋਡ ਲਾਗੂ ਹੋਣਗੇ। ਇਸ ਲਈ ਖਾਤਾਧਾਰਕ 30 ਜੂਨ ਤੱਕ ਨਵਾਂ ਕੋਡ ਅਪਡੇਟ ਕਰ ਲੈਣ।
ਸਿੰਡੀਕੇਟ ਬੈਂਕ ਦਾ 1 ਅਪ੍ਰੈਲ 2020 ਤੋਂ ਕੇਨਰਾ ਬੈਂਕ ਵਿਚ ਰੇਲਵਾਂ ਹੋਇਆ ਸੀ। ਹੁਣ ਇਸ ਦੀ ਸਾਰੀਆਂ ਸ਼ਾਖਾਵਾਂ ਕੇਨਰਾ ਬੈਂਕ ਦੀਆਂ ਸ਼ਾਖਾਵਾਂ ਦੇ ਤੌਰ 'ਤੇ ਕੰਮ ਕਰ ਰਹੀਆਂ ਹਨ।
ਇਹ ਵੀ ਪੜ੍ਹੋ- 'ਬ੍ਰੈਂਟ' ਨੇ ਵਧਾਈ ਟੈਂਸ਼ਨ, ਪੰਜਾਬ ਦੇ ਲੋਕਾਂ ਨੂੰ 100 ਰੁ: 'ਚ ਪਵੇਗਾ ਲਿਟਰ ਪੈਟਰੋਲ
ਕੇਨਰਾ ਬੈਂਕ ਨੇ ਕਿਹਾ ਹੈ ਕਿ SYNB ਤੋਂ ਸ਼ੁਰੂ ਹੋਣ ਵਾਲੇ ਆਈ. ਐੱਫ. ਐੱਸ. ਸੀ. ਕੋਡ 1 ਜੁਲਾਈ ਤੋਂ ਕੰਮ ਨਹੀਂ ਕਰਨਗੇ। ਹੁਣ NEFT/RTGS/IMPS ਦੀ ਵਰਤੋਂ ਕਰਦੇ ਸਮੇਂ CNRB ਤੋਂ ਸ਼ੁਰੂ ਹੋਣ ਵਾਲੇ ਨਵੇਂ ਆਈ. ਐੱਫ. ਐੱਸ. ਸੀ. ਕੋਡ ਦਾ ਹੀ ਇਸਤੇਮਾਲ ਹੋਵੇਗਾ। ਉੱਥੇ ਹੀ, ਸਿੰਡੀਕੇਟ ਬੈਂਕ ਵੱਲੋਂ ਜਾਰੀ ਚੈੱਕ 30 ਜੂਨ ਤੱਕ ਹੀ ਵਰਤ ਸਕਦੇ ਹੋ। ਇਹ ਤਾਰੀਖ਼ ਨਿਕਲਣ ਤੋਂ ਪਹਿਲਾਂ ਹੀ ਨਵੀਂ ਚੈੱਕ ਬੁੱਕ ਖਾਤਾਧਾਰਕ ਜਾਰੀ ਕਰਵਾ ਲੈ ਲੈਣ ਨਹੀਂ ਤਾਂ ਅਚਾਨਕ ਜ਼ਰੂਰੀ ਹੋਣ 'ਤੇ ਖੜ੍ਹੀ ਪੈਰੀ ਮੁਸ਼ਕਲ ਹੋ ਸਕਦੀ ਹੈ। ਗੌਰਤਲਬ ਹੈ ਕਿ ਆਈ. ਐੱਫ. ਐੱਸ. ਸੀ. ਯਾਨੀ ਇੰਡੀਅਨ ਫਾਈਨੈਸ਼ਲ ਸਿਸਟਮ ਕੋਡ 11 ਅੰਕਾਂ ਦਾ ਕੋਡ ਹੁੰਦਾ ਹੈ, ਜੋ ਬੈਂਕਾਂ ਦੀ ਚੈੱਕ ਬੁੱਕ ਅਤੇ ਪਾਸਬੁੱਕ 'ਤੇ ਮੌਜੂਦ ਹੁੰਦਾ ਹੈ। ਨੈਫਟ, ਆਰ. ਟੀ. ਜੀ. ਐੱਸ. ਵਰਗੇ ਵੱਖ-ਵੱਖ ਆਨਲਾਈਨ ਮਨੀ ਟਰਾਂਸਫਰ ਸਮੇਂ ਵੀ ਇਸ ਦੀ ਜ਼ਰੂਰਤ ਪੈਂਦੀ ਹੈ।
ਇਹ ਵੀ ਪੜ੍ਹੋ- ਪੰਜਾਬ ਨੈਸ਼ਨਲ ਬੈਂਕ ਨੂੰ ਮਾਰਚ ਤਿਮਾਹੀ 'ਚ 586 ਕਰੋੜ ਰੁਪਏ ਦਾ ਮੁਨਾਫਾ