ਇਸ ਬੈਂਕ ਨੇ ਚਾਰ ਮਹੀਨਿਆਂ ''ਚ ਚੌਥੀ ਵਾਰ ਮਹਿੰਗਾ ਕੀਤਾ ਕਰਜ਼ਾ, ਹੋਰ ਬੈਂਕਾਂ ਨੇ ਵੀ MCLR ''ਚ ਕੀਤਾ ਵਾਧਾ
Thursday, Sep 01, 2022 - 01:05 PM (IST)
ਨਵੀਂ ਦਿੱਲੀ — ਨਿੱਜੀ ਖੇਤਰ ਦੇ ਸਭ ਤੋਂ ਵੱਡੇ ਬੈਂਕਾਂ 'ਚੋਂ ਇਕ ਆਈ.ਸੀ.ਆਈ.ਸੀ.ਆਈ. ਬੈਂਕ ਨੇ ਇਕ ਵਾਰ ਫਿਰ ਲੋਨ ਦਰ ਵਧਾ ਦਿੱਤੀ ਹੈ। ਬੈਂਕ ਨੇ ਸੀਮਾਂਤ ਲਾਗਤ ਅਧਾਰਤ ਉਧਾਰ ਦਰ (MCLR) ਵਿੱਚ 10 ਅਧਾਰ ਅੰਕ ਦਾ ਵਾਧਾ ਕੀਤਾ ਹੈ। ਇਹ ਵਾਧਾ ਸਾਰੇ ਕਾਰਜਕਾਲਾਂ ਲਈ ਕੀਤਾ ਗਿਆ ਹੈ ਅਤੇ ਅੱਜ ਤੋਂ ਭਾਵ 1 ਸਤੰਬਰ, 2022 ਤੋਂ ਲਾਗੂ ਹੋ ਗਿਆ ਹੈ। ਇਸ ਦਾ ਸਿੱਧਾ ਅਸਰ ਵਿਆਜ ਦਰਾਂ 'ਤੇ ਪਵੇਗਾ। ਬੈਂਕ ਨੇ ਚਾਰ ਮਹੀਨਿਆਂ ਵਿੱਚ ਚੌਥੀ ਵਾਰ MCLR ਵਿੱਚ ਵਾਧਾ ਕੀਤਾ ਹੈ। ਇਸ ਤੋਂ ਪਹਿਲਾਂ ਬੈਂਕ ਨੇ ਜੂਨ, ਜੁਲਾਈ ਅਤੇ ਅਗਸਤ 'ਚ ਵੀ ਇਸ 'ਚ ਵਾਧਾ ਕੀਤਾ ਸੀ। 1 ਅਗਸਤ ਨੂੰ ਇਸ 'ਚ 15 ਆਧਾਰ ਅੰਕਾਂ ਦਾ ਵਾਧਾ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਗੌਤਮ ਅਡਾਨੀ ਦੀ ਵੱਡੀ ਛਾਲ, ਪਹਿਲੀ ਵਾਰ ਦੁਨੀਆ ਦੇ ਟਾਪ-3 ਅਰਬਪਤੀਆਂ ਦੀ ਸੂਚੀ 'ਚ ਪਹੁੰਚਿਆ ਕੋਈ ਭਾਰਤੀ
ਆਈਸੀਆਈਸੀਆਈ ਬੈਂਕ ਦੀ ਵੈੱਬਸਾਈਟ ਦੇ ਅਨੁਸਾਰ ਇੱਕ ਮਹੀਨੇ ਦੀ MCLR ਦਰ ਨੂੰ 7.65 ਫੀਸਦੀ ਤੋਂ ਵਧਾ ਕੇ 7.75 ਫੀਸਦੀ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਤਿੰਨ ਮਹੀਨਿਆਂ ਲਈ ਦਰ 7.80 ਰੁਪਏ ਅਤੇ ਛੇ ਮਹੀਨਿਆਂ ਲਈ 7.95 ਫੀਸਦੀ ਕਰ ਦਿੱਤੀ ਗਈ ਹੈ। ਇਕ ਸਾਲ ਦੀ MCLR ਦਰ ਨੂੰ 7.90 ਫੀਸਦੀ ਤੋਂ ਵਧਾ ਕੇ 8.00 ਫੀਸਦੀ ਕਰ ਦਿੱਤਾ ਗਿਆ ਹੈ। ਪਿਛਲੇ ਮਹੀਨੇ ਬੈਂਕ ਨੇ MCLR ਵਿੱਚ 15 bps ਦਾ ਵਾਧਾ ਕੀਤਾ ਸੀ। ਇਸ ਤੋਂ ਬਾਅਦ ਇਕ ਸਾਲ ਦੀ MCLR ਦਰ 7.90 ਫੀਸਦੀ 'ਤੇ ਪਹੁੰਚ ਗਈ ਸੀ।
ਹੋਰ ਬੈਂਕਾਂ ਨੇ ਵੀ ਮਹਿੰਗੇ ਕਰ ਦਿੱਤੇ ਹਨ ਕਰਜ਼ੇ
ਪਿਛਲੇ ਕਈ ਮਹੀਨਿਆਂ ਤੋਂ ਕਈ ਬੈਂਕਾਂ ਨੇ ਆਪਣੇ ਕਰਜ਼ੇ ਮਹਿੰਗੇ ਕਰ ਦਿੱਤੇ ਹਨ। ICICI ਬੈਂਕ ਦੇ ਨਾਲ PNB ਅਤੇ ਬੈਂਕ ਆਫ ਬੜੌਦਾ ਨੇ ਵੀ ਅੱਜ ਤੋਂ MCLR ਵਧਾ ਦਿੱਤਾ ਹੈ। ਮਹਿੰਗਾਈ ਨੂੰ ਕਾਬੂ ਕਰਨ ਲਈ ਰਿਜ਼ਰਵ ਬੈਂਕ ਨੇ ਲਗਾਤਾਰ ਤੀਜੀ ਵਾਰ ਰੈਪੋ ਰੇਟ ਵਿੱਚ ਵਾਧਾ ਕੀਤਾ ਸੀ। ਮੰਨਿਆ ਜਾ ਰਿਹਾ ਹੈ ਕਿ ਭਵਿੱਖ 'ਚ ਵੀ ਇਸ 'ਚ ਵਾਧਾ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਤਿਉਹਾਰਾਂ ਦੇ ਸੀਜ਼ਨ 'ਚ ਨਹੀਂ ਹੋਵੇਗੀ ਸੁੱਕੇ ਮੇਵਿਆਂ ਦੀ ਘਾਟ , ਇਹ Dry Fruit ਹੋ ਸਕਦੇ ਹਨ ਸਸਤੇ
MCLR ਕੀ ਹੈ?
MCLR ਘੱਟੋ-ਘੱਟ ਵਿਆਜ ਦਰ ਹੈ ਜਿਸ 'ਤੇ ਕੋਈ ਬੈਂਕ ਉਧਾਰ ਦੇ ਸਕਦਾ ਹੈ। ਇਹ ਰਿਜ਼ਰਵ ਬੈਂਕ ਦੁਆਰਾ ਨਿਰਧਾਰਤ ਪ੍ਰਣਾਲੀ ਹੈ। ਵਪਾਰਕ ਬੈਂਕ ਕਰਜ਼ੇ 'ਤੇ ਵਿਆਜ ਦਰ ਨੂੰ ਤੈਅ ਕਰਨ ਲਈ ਵਰਤਦੇ ਹਨ। ਇਸ ਦੇ ਆਧਾਰ 'ਤੇ ਬੈਂਕ ਫਿਕਸਡ ਜਾਂ ਫਲੋਟਿੰਗ ਵਿਆਜ ਦਰਾਂ 'ਤੇ ਲੋਨ ਦੇ ਸਕਦੇ ਹਨ। MCLR ਅਪ੍ਰੈਲ 2016 ਵਿੱਚ RBI ਦੁਆਰਾ ਪੇਸ਼ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਜਲਦ ਮੰਦੀ ਦੀ ਲਪੇਟ ’ਚ ਆ ਸਕਦੀ ਹੈ ਬ੍ਰਿਟੇਨ ਦੀ ਅਰਥਵਿਵਸਥਾ, ਗੋਲਡਮੈਨ ਸਾਕਸ ਨੇ ਦਿੱਤੀ ਚਿਤਾਵਨੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।