ਇਨ੍ਹਾਂ ਨੂੰ ਹਰ ਸਾਲ ਨਹੀਂ ਮਿਲੇਗਾ ਨਵੇਂ ਜਾਂ ਪੁਰਾਣੇ ਟੈਕਸ ਸਿਸਟਮ ''ਚੋਂ ਕਿਸੇ ਇਕ ਨੂੰ ਚੁਣਨ ਦਾ ਵਿਕਲਪ

02/17/2020 12:51:06 PM

ਨਵੀਂ ਦਿੱਲੀ — ਬਜਟ 2020 'ਚ ਟੈਕਸ ਸਿਸਟਮ ਦਾ ਪ੍ਰਸਤਾਵ ਰੱਖਿਆ ਗਿਆ ਹੈ ਜਿਸ ਨੂੰ ਲੈ ਕੇ ਹਰ ਪਾਸੇ ਚਰਚਾ ਹੋ ਰਹੀ ਹੈ। ਟੈਕਸਦਾਤੇ ਨਵੇਂ ਜਾਂ ਪੁਰਾਣੇ ਕਿਸੇ ਵੀ ਸਿਸਟਮ ਨੂੰ ਚੁਣ ਸਕਦੇ ਹਨ। ਪਰ ਨਵੇਂ ਸਿਸਟਮ ਨਾਲ ਕੋਈ ਡਿਡਕਸ਼ਨ ਨਹੀਂ ਲਿਆ ਜਾ ਸਕੇਗਾ। ਟੈਕਸਦਾਤਿਆਂ ਨੂੰ ਦੋਵਾਂ ਟੈਕਸ ਸਿਸਟਮ ਵਿਚੋਂ ਕਿਸੇ ਇਕ ਨੂੰ ਚੁਣਨ ਦਾ ਮੌਕਾ ਮਿਲੇਗਾ ਉਹ ਹਰ ਸਾਲ ਆਪਣੀ ਇਹ ਚੋਣ ਬਦਲ ਸਕਦੇ ਹਨ ਪਰ ਕੁਝ ਟੈਕਸਦਾਤਿਆਂ ਨੂੰ ਇਹ ਸਹੂਲਤ ਨਹੀਂ ਮਿਲੇਗੀ। ਯਾਨੀ ਕਿ ਇਕ ਵਾਰ ਜਿਸ ਸਿਸਟਮ ਨੂੰ ਚੁਣ ਲੈਣਗੇ ਉਨ੍ਹਾਂ ਨੂੰ ਉਸੇ ਸਿਸਟਮ ਨਾਲ ਬਣੇ ਰਹਿਣਾ ਪਵੇਗਾ।

ਆਓ ਜਾਣਦੇ ਹਾਂ ਕਿ ਕਿਸ ਤਰ੍ਹਾਂ ਦੀ ਆਮਦਨ ਗਰੁੱਪ ਵਾਲੇ ਹਰ ਸਾਲ ਇਕ ਤੋਂ ਦੂਜੇ ਸਿਸਟਮ ਵਿਚ ਸਵਿੱਚ ਨਹੀਂ ਕਰ ਸਕਣਗੇ।

ਟੈਕਸ ਸਿਸਟਨ ਚੁਣਨ ਦੀ ਸ਼ਰਤ ਧਿਆਨ ਨਾਲ ਸਮਝੋ

ਵਿੱਤੀ ਬਿੱਲ 2020 ਮੁਤਾਬਕ ਜਿਸ ਟੈਕਸਦਾਤੇ ਦੀ ਬਿਜ਼ਨੈੱਸ ਇਨਕਮ ਨਹੀਂ ਹੈ ਸਿਰਫ ਉਹ ਹੀ ਨਵੀਂ ਤੋਂ ਪੁਰਾਣੀ ਜਾਂ ਪੁਰਾਣੀ ਤੋਂ ਨਵੀਂ ਸਿਸਵਥਾ ਚੁਣ ਸਕਦੇ ਹਨ। ਯਾਨੀ ਕਿ ਸਿਰਫ ਤਨਖਾਹ ਲੈਣ ਵਾਲਿਆਂ ਨੂੰ ਹੀ ਇਕ ਤੋਂ ਦੂਜੇ ਸਿਸਟਮ ਵਿਚ ਸਵਿੱਚ ਕਰਨ ਦਾ ਆਪਸ਼ਨ ਮਿਲੇਗਾ। ਜਿਹੜੇ ਟੈਕਸਦਾਤਿਆਂ ਦੀ ਬਿਜ਼ਨੈੱਸ ਇਨਕਮ ਹੈ ਉਹ ਹਰ ਸਾਲ ਟੈਕਸ ਸਿਸਟਮ ਨਹੀਂ ਬਦਲ ਸਕਣਗੇ। ਇਕ ਵਾਰ ਜਿਹੜੀ ਵਿਵਸਥਾ ਚੁਣ ਲਈ ਉਸੇ ਵਿਵਸਥਾ ਨੂੰ ਹੀ ਅੱਗੇ ਵੀ ਜਾਰੀ ਰੱਖਣਾ ਹੋਵੇਗਾ।

ਸਲਾਹਕਾਰਾਂ ਲਈ ਵਿਕਲਪ

ਸਲਾਹਕਾਰਾਂ ਦੀ ਆਮਦਨੀ ਨੂੰ ਵਪਾਰਕ ਆਮਦਨੀ ਮੰਨਿਆ ਜਾਂਦਾ ਹੈ। ਇਸ ਲਈ ਉਹ ਵੀ ਇਕ ਵਾਰ ਸਿਸਟਮ ਚੁਣ ਲੈਣ ਦੇ ਬਾਅਦ ਉਸੇ ਹੀ ਸਿਸਟਮ ਨਾਲ ਅੱਗੇ ਵਧਣਗੇ। ਉਨ੍ਹਾਂ ਨੂੰ ਇਕ ਸਿਸਟਮ ਤੋਂ ਦੂਜੇ ਸਿਸਟਮ ਵਿਚ ਜਾਣ ਦੀ ਆਗਿਆ ਨਹੀਂ ਹੋਵੇਗੀ।

ਫ੍ਰੀਲਾਂਸ ਤੋਂ ਆਮਦਨੀ ਵਾਲਿਆਂ ਲਈ ਵਿਕਲਪ

ਅਜਿਹੇ ਤਨਖਾਹ ਲੈਣ ਵਾਲੇ ਲੋਕ ਜਿਨ੍ਹਾਂ ਨੂੰ ਫ੍ਰੀਲਾਂਸ ਜਾਂ ਸਲਾਹ-ਮਸ਼ਵਰੇ ਤੋਂ ਵੀ ਕਮਾਈ ਹੁੰਦੀ ਹੈ ਉਨ੍ਹਾਂ ਕੋਲ ਹਰ ਸਾਲ ਟੈਕਸ ਸਿਸਟਮ ਬਦਲਣ ਦਾ ਵਿਕਲਪ ਨਹੀਂ ਹੋਵੇਗਾ।

ਇਨ੍ਹਾਂ ਲੋਕਾਂ ਨੂੰ ਮਿਲੇਗਾ ਸਿਰਫ ਇਕ ਵਾਰ ਮੌਕਾ

ਜੇਕਰ ਵਪਾਰਕ ਆਮਦਨੀ ਵਾਲਾ ਵਿਅਕਤੀ ਇਕ ਵਾਰ ਨਵਾਂ ਸਿਸਟਮ ਚੁਣਦਾ ਹੈ ਅਤੇ ਫਿਰ ਪੁਰਾਣੇ ਤੇ ਵਾਪਸ ਜਾਣਾ ਚਾਹੁੰਦਾ ਹੈ, ਤਾਂ ਉਹ ਸਿਰਫ ਇਕ ਵਾਰ ਅਜਿਹਾ ਕਰ ਸਕਦਾ ਹੈ। ਅਗਲੀ ਵਾਰ ਤੋਂ ਇਸਨੂੰ ਪੁਰਾਣੀ ਪ੍ਰਣਾਲੀ ਵਿਚ ਰਹਿਣਾ ਹੋਵੇਗਾ।

ਜੇਕਰ ਭਵਿੱਖ 'ਚ ਕਾਰੋਬਾਰੀ ਆਮਦਨੀ ਰੁਕ ਜਾਂਦੀ ਹੈ ਤਾਂ ਮਿਲੇਗਾ ਵਿਕਲਪ

ਜੇ ਭਵਿੱਖ ਵਿਚ ਕਿਸੇ ਕਾਰਨ ਕਾਰੋਬਾਰੀ ਆਮਦਨੀ ਰੁਕ ਜਾਂਦੀ ਹੈ, ਤਾਂ ਟੈਕਸਦਾਤੇ ਲਈ ਦੋਵਾਂ ਪ੍ਰਣਾਲੀਆਂ ਵਿਚੋਂ ਕਿਸੇ ਇਕ ਪ੍ਰਣਾਲੀ ਦੀ ਚੋਣ ਕਰਨ ਦਾ ਰਸਤਾ ਖੁੱਲ੍ਹ ਜਾਵੇਗਾ।
 


Related News