GST 2.0 : 15 ਲੱਖ ਰੁਪਏ ਤਕ ਸਸਤੀ ਹੋ ਗਈ ਇਹ SUV, ਹੁਣ ਸਿਰਫ 2.90 ਲੱਖ 'ਚ ਮਿਲੇਗੀ ਇਹ ਕਾਰ
Monday, Sep 22, 2025 - 06:36 PM (IST)

ਆਟੋ ਡੈਸਕ- ਅੱਜ ਤੋਂ GST 2.0 ਲਾਗੂ ਹੋ ਗਿਆ ਹੈ, ਜਿਸਦਾ ਸਭ ਤੋਂ ਜ਼ਿਆਦਾ ਅਸਰ ਆਟੋਮੋਬਾਇਲ ਸੈਕਟਰ 'ਚ ਦੇਖਣ ਨੂੰ ਮਿਲ ਰਿਹਾ ਹੈ। ਨਵੇਂ ਜੀਐੱਸਟੀ ਰਿਫਾਰਮ ਤਹਿਤ ਐਂਟਰੀ ਲੈਵਲ ਕਾਰਾਂ ਤੋਂ ਲੈ ਕੇ ਪ੍ਰੀਮੀਅਮ ਕਾਰਾਂ ਤਕ ਦੀਆਂ ਕੀਮਤਾਂ 'ਚ ਲੱਖਾਂ ਰੁਪਏ ਤਕ ਦੀ ਕਟੌਤੀ ਹੋਈ ਹੈ। ਮੱਧ ਪ੍ਰਦੇਸ਼ 'ਚ ਕਾਰਾਂ ਦੀਆਂ ਕੀਮਤਾਂ 50 ਹਜ਼ਾਰ ਰੁਪਏ ਤੋਂ ਲੈ ਕੇ 15 ਲੱਖ ਰੁਪਏ ਤਕ ਘੱਟ ਹੋਈਆਂ ਹਨ। ਛੋਟੀਆਂ ਕਾਰਾਂ 'ਤੇ ਟੈਕਸ ਘਟਾ ਕੇ 28 ਫੀਸਦੀ ਤੋਂ 18 ਫੀਸਦੀ, ਜਦੋਂਕਿ ਵੱਡੀਆਂ ਪ੍ਰੀਮੀਅਮ ਕਾਰਾਂ 'ਤੇ ਟੈਕਸ ਵਧਾ ਕੇ 40 ਫੀਸਦੀ ਕਰ ਦਿੱਤਾ ਗਿਆ ਹੈ।
ਮਾਰੂਤੀ ਸੁਜ਼ੂਕੀ 'ਚ ਕਟੌਤੀ
S-Presso : ਪਹਿਲਾਂ 4,26,500 ਰੁਪਏ, ਹੁਣ 3,49,900 ਰੁਪਏ - 76,600 ਰੁਪਏ ਦੀ ਕਟੌਤੀ।
Swift : ਪਹਿਲਾਂ 6,49,000 ਰੁਪਏ, ਹੁਣ 5,78,900 ਰੁਪਏ - 70,100 ਰੁਪਏ ਦੀ ਕਟੌਤੀ।
Baleno : ਪਹਿਲਾਂ 6,74,000 ਰੁਪਏ, ਹੁਣ 5,98,900 ਰੁਪਏ - 75,100 ਰੁਪਏ ਦੀ ਕਟੌਤੀ।
Grand Vitara : ਪਹਿਲਾਂ 11,42,000 ਰੁਪਏ, ਹੁਣ 10,76,500 ਰੁਪਏ - 66,500 ਰੁਪਏ ਦੀ ਕਟੌਤੀ।
ਇਹ ਵੀ ਪੜ੍ਹੋ- ਸਸਤੀਆਂ ਹੋਈਆਂ ਸਕੂਟਰੀਆਂ! Activa ਤੇ Dio ਦੀਆਂ ਕੀਮਤਾਂ 'ਚ ਹੋਈ ਭਾਰੀ ਕਟੌਤੀ
TATA 'ਚ ਕਟੌਤੀ
Nexon : ਪਹਿਲਾਂ 8,89,990 ਰੁਪਏ, ਹੁਣ 8,14,190 ਰੁਪਏ - 75,800 ਰੁਪਏ ਦੀ ਕਟੌਤੀ।
Safari : ਪਹਿਲਾਂ 27,34,000 ਰੁਪਏ, ਹੁਣ 25,86,290 ਰੁਪਏ - 1,47,710 ਰੁਪਏ ਦੀ ਕਟੌਤੀ।
Harrier : ਪਹਿਲਾਂ 26,69,000 ਰੁਪਏ, ਹੁਣ 25,84,890 ਰੁਪਏ - 84,110 ਰੁਪਏ ਦੀ ਕਟੌਤੀ।
ਟੋਇਟਾ 'ਚ ਕਟੌਤੀ
Fortuner : ਪਹਿਲਾਂ 50,09,000 ਰੁਪਏ, ਹੁਣ 46,75,000 ਰੁਪਏ - ਕੱਟ-ਆਫ 3,34,000 ਰੁਪਏ
Innova : ਪਹਿਲਾਂ 27,08,000 ਰੁਪਏ, ਹੁਣ 25,70,400 ਰੁਪਏ - ਕੱਟ-ਆਫ 1,37,600 ਰੁਪਏ
Land Cruiser : ਪਹਿਲਾਂ 2,31,00,000 ਰੁਪਏ, ਹੁਣ 2,15,60,000 ਰੁਪਏ - ਕੱਟ-ਆਫ 15,40,000 ਰੁਪਏ
ਇਹ ਵੀ ਪੜ੍ਹੋ- ਸਸਤੀ ਹੋ ਗਈ ਮਾਰੂਤੀ ਦੀ ਸਭ ਤੋਂ ਵੱਧ ਵਿਕਣ ਵਾਲੀ ਕਾਰ, ਇਨ੍ਹਾਂ ਕਾਰਾਂ 'ਤੇ ਵੀ ਲੱਖਾਂ ਦੀ ਬਚਤ!
ਇਹ ਵੀ ਪੜ੍ਹੋ- Royal Enfield ਨੇ ਲਾਂਚ ਕੀਤੀ ਨਵੀਂ Meteor 350, GST ਛੋਟ ਦੇ ਚਲਦੇ ਕੀਮਤ ਸਿਰਫ ਇੰਨੀ
2 ਲੱਖ 90 ਹਜ਼ਾਰ 'ਚ ਮਿਲੇਗੀ ਇਹ ਕਾਰ
ਜੀਐੱਸਟੀ ਕਟੌਤੀ ਤੋਂ ਬਾਅਦ ਛੋਟੀ ਕਾਰ S-Presso ਦੀ ਸ਼ੁਰੂਆਤੀ ਕੀਮਤ ਹੁਣ 3.49 ਲੱਖ ਰੁਪਏ ਹੋ ਗਈ ਹੈ, ਜੋ ਜਨਵਰੀ 202 'ਚ ਲਾਂਚ ਹੋਈ ਕੀਮਤ 3.70 ਲੱਖ ਰੁਪਏ ਤੋਂ ਵੀ ਘੱਟ ਹੈ। ਇਸਦੇ ਨਾਲ ਹੀ ਫੈਸਟਿਵ ਆਫਰ 60,000 ਰੁਪਏ ਦਾ ਉਪਲੱਬਧ ਹੈ, ਜਿਸ ਨਾਲ ਅਸਲ ਕੀਮਤ ਘੱਟ ਕੇ 3.9 ਲੱਖ ਰੁਪਏ ਰਹਿ ਜਾਂਦੀ ਹੈ।
ਜੀਐੱਸਟੀ ਕਾਊਂਸਿਲ ਨੇ ਇਸ ਬਦਲਾਅ ਦੇ ਨਾਲ ਆਟੋਮੋਬਾਇਲ ਸੈਕਟਰ 'ਚ ਵੱਡੇ ਪੱਧਰ 'ਤੇ ਕੀਮਤਾਂ ਨੂੰ ਘੱਟ ਕੀਤਾ ਹੈ। ਐਂਟਰੀ ਲੈਵਲ ਕਾਰਾਂ ਲਈ ਟੈਕਸ ਘਟਾਇਆ ਗਿਆ ਹੈ, ਜਦੋਂਕਿ ਪ੍ਰੀਮੀਅਮ ਅਤੇ ਲਗਜ਼ਰੀ ਕਾਰਾਂ 'ਤੇ ਟੈਕਸ ਵਧਾਇਆ ਗਿਆ ਹੈ। ਇਸਦੇ ਚਲਦੇ ਖਰੀਦਦਾਰਾਂ ਨੂੰ ਨਵੀਆਂ ਕੀਮਤਾਂ 'ਚ ਭਾਰੀ ਬਚਤ ਦਾ ਲਾਭ ਮਿਲੇਗਾ।
ਇਹ ਵੀ ਪੜ੍ਹੋ- ਪੁਰਾਣੇ ਫੋਨ ਵੀ ਹੋ ਜਾਣਗੇ ਨਵੇਂ! ਇਸ ਅਪਡੇਟ ਤੋਂ ਬਾਅਦ ਬਦਲ ਜਾਵੇਗਾ ਯੂਜ਼ਰਜ਼ ਦਾ ਅਨੁਭਵ