ਬਦਲ ਗਏ ਹਨ Life Insurance Policy ਦੇ ਇਹ ਨਿਯਮ, ਜਾਣੋ ਕੀ ਹੋਵੇਗਾ ਅਸਰ

02/04/2020 12:37:16 PM

ਨਵੀਂ ਦਿੱਲੀ — ਜੇਕਰ ਤੁਹਾਡੇ ਕੋਲ ਪਹਿਲਾਂ ਤੋਂ ਹੀ ਜੀਵਨ ਬੀਮਾ ਪਾਲਸੀ ਹੈ ਜਾਂ ਫਿਰ ਕੋਈ ਨਵੀਂ ਪਾਲਸੀ ਲੈਣ ਬਾਰੇ ਸੋਚ ਰਹੇ ਹੋ ਤਾਂ ਇਨ੍ਹਾਂ ਬਦਲੇ ਨਿਯਮਾਂ ਬਾਰੇ ਜ਼ਰੂਰ ਪੜ੍ਹ ਲਓ। ਇਕ ਫਰਵਰੀ ਤੋਂ  Insurance Regulatory and Development Authority of India(IRDAI) ਨੇ Traditional life insurance policies ਅਤੇ ਯੂਲਿਪ 'ਤੇ ਨਵੇਂ ਨਿਯਮ ਲਾਗੂ ਕਰ ਦਿੱਤੇ ਹਨ। ਇਨ੍ਹਾਂ ਨਿਯਮਾਂ ਅਧੀਨ ਕੁਝ ਪਾਲਸੀਆਂ ਦੇ ਟਾਈਮ ਪੀਰੀਅਡ ਨੂੰ ਵਧਾ ਦਿੱਤਾ ਗਿਆ ਹੈ ਅਤੇ ਕਿਸੇ ਪਾਲਸੀ 'ਚ ਕੁਝ ਹੋਰ ਤਰ੍ਹਾਂ ਦੇ ਬਦਲਾਅ ਕੀਤੇ ਗਏ ਹਨ। ਇਸੇ ਤਰ੍ਹਾਂ ਯੁਲਿਪ ਵਿਚ ਵੀ ਕਈ ਤਰ੍ਹਾਂ ਦੇ ਬਦਲਾਅ ਕੀਤੇ ਗਏ ਹਨ।

ਜਾਣੋ ਇਨ੍ਹਾਂ ਬਦਲਾਵਾਂ ਬਾਰੇ

IRDAI ਨੇ ਜੀਵਨ ਬੀਮਾ ਪਾਲਸੀ ਨੂੰ ਰਿਵਾਇਵਲ(ਫਿਰ ਤੋਂ ਐਕਟਿਵ ਕਰਾਉਣਾ) ਕਰਨ ਲਈ ਸਮਾਂ ਵਧਾਉਣ ਲਈ ਕਿਹਾ ਹੈ। ਯੂਲਿਪ ਪਲਾਨ 'ਚ ਪਹਿਲਾਂ ਤੋਂ ਚੁਕਾਏ ਗਏ ਪ੍ਰੀਮੀਅਮ ਦੀ ਤਾਰੀਖ 'ਤੇ 2 ਸਾਲ ਦੀ ਬਜਾਏ 3 ਸਾਲ ਦਾ ਸਮਾਂ ਮਿਲੇਗਾ। ਇਸ ਦੇ ਨਾਲ ਹੀ ਗੈਰ ਲਿੰਕਡ ਇੰਸ਼ੋਰੈਂਸ ਪ੍ਰੋਡਕਟਸ ਲਈ ਪਾਲਸੀ ਫਿਰ ਤੋਂ ਚਾਲੂ ਕਰਵਾਉਣ ਲਈ ਸਮਾਂ ਮਿਆਦ 5 ਸਾਲ ਲਈ ਹੋਵੇਗੀ। 

ਅਸਰ                        

ਜਾਣਕਾਰਾਂ ਦਾ ਮੰਨਣਾ ਹੈ ਕਿ ਇਹ ਇਕ ਬਿਹਤਰ ਬਦਲਾਅ ਹੈ। ਮੰਨ ਲਓ ਜੇਕਰ ਤੁਸੀਂ ਪ੍ਰੀਮੀਅਮ ਦਾ ਪੇਮੈਂਟ ਨਹੀਂ ਕੀਤਾ ਹੈ ਅਤੇ ਕੁਝ ਵਿੱਤੀ ਸਮੱਸਿਆਵਾਂ ਦੇ ਕਾਰਨ ਆਪਣੀ ਜੀਵਨ ਬੀਮਾ ਪਾਲਸੀ ਬੰਦ ਕਰ ਦਿੱਤੀ ਹੈ ਤਾਂ ਹੁਣ ਤੁਹਾਨੂੰ ਇਸ ਪਾਲਸੀ ਨੂੰ ਰੀਵਾਈਵਲ ਕਰਵਾਉਣ ਲਈ ਇਕ ਹੋਰ ਸਾਲ ਦਾ ਸਮਾਂ ਮਿਲੇਗਾ।

ਯੂਲਿਪ ਖਰੀਦਣ ਲਈ ਬਣਾਏ ਨਿਯਮ

1 ਫਰਵਰੀ ਤੋਂ ਯੂਲਿਪ ਖਰੀਦਣ ਦੇ ਨਿਯਮ ਅਤੇ ਸ਼ਰਤਾਂ ਸਾਰੇ ਲੋਕਾਂ ਲਈ ਬਰਾਬਰ ਹੋ ਜਾਣਗੀਆਂ। 1 ਫਰਵਰੀ ਤੋਂ 45 ਸਾਲ ਤੋਂ ਘੱਟ ਉਮਰ ਦੇ ਪਾਲਸੀ ਹੋਲਡਰ ਲਈ ਯੂਲਿਪ ਖਰੀਦਣ ਲਈ ਘੱਟੋ-ਘੱਟ ਰਾਸ਼ੀ ਦਾ ਭੁਗਤਾਨ ਸਾਲਾਨਾ ਪ੍ਰੀਮੀਅਮ ਦੇ 10 ਗੁਣਾ ਤੋਂ ਘਟਾ ਕੇ 7 ਗੁਣਾ ਕਰ ਦਿੱਤਾ ਜਾਵੇਗਾ।
ਮੌਜੂਦਾ ਸਮੇਂ 'ਚ ਸਿਰਫ 45 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ ਹੀ ਸਾਲਾਨਾ ਪ੍ਰੀਮੀਅਮ ਦੇ 10 ਗੁਣਾ ਤੋਂ ਘੱਟ ਅਸ਼ਿਓਰਡ(Assured) ਰਾਸ਼ੀ ਵਾਲੇ ਯੂਲਿਪ ਖਰੀਦ ਸਕਦੇ ਹਨ।

ਅਸਰ - ਘੱਟ ਅਸ਼ਿਓਰਡ(assured) ਰਾਸ਼ੀ ਤੋਂ ਬਿਹਤਰ ਰਿਟਰਨ ਮਿਲ ਸਕਦਾ ਹੈ।

ਪੈਨਸ਼ਨ ਪਾਲਸੀ ਹੋਲਡਰ ਨੂੰ ਲਾਭ

ਪੈਨਸ਼ਨ ਪਲਾਨ 'ਚ ਮਚਿਊਰਿਟੀ ਲਾਭ 'ਤੇ ਦਿੱਤੀ ਜਾ ਰਹੀ ਲਾਜ਼ਮੀ ਗਾਰੰਟੀ ਹੁਣ ਆਪਸ਼ਨਲ ਹੋ ਜਾਵੇਗੀ। ਮੌਜੂਦਾ ਸਮੇਂ 'ਚ ਇੰਸ਼ੋਰੈਂਸ ਕੰਪਨੀਆਂ ਨੂੰ ਮਚਿਊਰਿਟੀ 'ਤੇ ਗਾਰੰਟੀ ਆਫਰ ਕਰਨੀ ਹੁੰਦੀ ਹੈ। ਇਸ ਦਾ ਮਤਲਬ ਇਹ ਹੋਇਆ ਕਿ ਉਨ੍ਹਾਂ ਨੂੰ ਮਚਿਊਰਿਟੀ ਇਨਕਮ 'ਤੇ ਗਾਰੰਟੀ ਦੇਣ ਲਈ Debt instruments 'ਚ ਨਿਵੇਸ਼ ਕਰਨਾ ਪੈਂਦਾ ਹੈ। ਜਿਸ ਨਾਲ ਨਿਵੇਸ਼ ਨਾਲ ਸੰਭਾਵਿਤ ਰਿਟਰਨ ਤਕਰੀਬਨ ਘੱਟ ਹੋ ਜਾਂਦਾ ਹੈ। 

ਜੇਕਰ ਤੁਸੀਂ  ਲੰਮੇ ਸਮੇਂ ਲਈ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕੰਪਨੀ ਕੋਲੋਂ ਇਕੁਇਟੀ 'ਚ ਜ਼ਿਆਦਾ ਰਾਸ਼ੀ ਦਾ ਨਿਵੇਸ਼ ਕਰ ਸਕਦੇ ਹੋ ਅਤੇ ਨੋ ਗਾਰੰਟੀ ਦਾ ਆਪਸ਼ਨ ਵੀ ਚੁਣ ਸਕਦੇ ਹੋ। 

ਪੈਨਸ਼ਨ ਪਲਾਨ ਵਿਚੋਂ 60 ਫੀਸਦੀ ਤੱਕ ਦੀ ਨਿਕਾਸੀ

ਪਾਲਸੀ ਹੋਲਡਰ ਲਈ ਫਲੈਕਸੀਬਿਲਟੀ ਅਤੇ liquidity ਸੁਧਾਰ ਕਰਨ ਲਈ ਬੀਮਾ ਕੰਪਨੀਆਂ ਨੂੰ ਹੁਣ 60 ਫੀਸਦੀ ਤੱਕ ਰਾਸ਼ੀ ਵਾਪਸ ਦੇਣ ਦੀ ਸਹੂਲਤ ਦੇਣੀ ਹੋਵੇਗੀ। ਮੌਜੂਦਾ ਸਮੇਂ 'ਚ ਇਹ 33 ਫੀਸਦੀ ਹੈ। 

ਲਾਭ - ਇਸ ਨਾਲ ਪਾਲਸੀ ਹੋਲਡਰ ਨੂੰ ਲਾਭ ਹੋਵੇਗਾ।

ਸਰੇਂਡਰ ਵੈਲਿਊ ਨਿਯਮਾਂ 'ਚ ਬਦਲਾਅ

ਸਰੇਂਡਰ ਵੈਲਿਊ ਨਾਲ ਜੁੜੇ ਨਿਯਮ ਵੀ ਪਾਲਸੀ ਹੋਲਡਰ ਦੇ ਮੁਤਾਬਕ ਹੋ ਗਏ ਹਨ। ਜਦੋਂ ਤੁਸੀਂ ਯੋਜਨਾ ਤੋਂ ਪ੍ਰੀ ਮੈਚਿਓਰ ਦੇ ਟਾਈਮ ਨਿਕਲਣ ਦਾ ਫੈਸਲਾ ਕਰਦੇ ਹੋ ਤਾਂ ਉਹ ਰਾਸ਼ੀ ਜਿਹੜੀ ਤੁਸੀਂ ਪ੍ਰਾਪਤ ਕਰਦੇ ਹੋ ਉਸ ਨੂੰ ਹੀ ਸਰੇਂਡਰ ਵੈਲਿਊ ਕਿਹਾ ਜਾਂਦਾ ਹੈ। ਲਾਈਫ ਇੰਸ਼ੋਰੈਂਸ ਪਾਲਿਸੀ ਦੇ ਮਾਮਲੇ 'ਚ ਜੇਕਰ ਤੁਸੀਂ ਕਿਸੇ ਕਾਰਨ ਆਪਣੀ ਪਾਲਸੀ ਨੂੰ ਖਤਮ ਕਰਨ ਬਾਰੇ ਸੋਚਦੇ ਹੋ ਤਾਂ ਤੁਹਾਨੂੰ ਗਾਰੰਟੀਡ ਸਰੇਂਡਰ ਵੈਲਿਓ ਹਾਸਲ ਕਰਨ ਲਈ ਤਿੰਨ ਸਾਲ ਦਾ ਇੰਤਜ਼ਾਰ ਨਹੀਂ ਕਰਨਾ ਹੋਵੇਗਾ, ਤੁਸੀਂ ਦੋ ਸਾਲ 'ਚ ਹੀ ਪਾਲਸੀ ਖਤਮ ਕਰ ਸਕੋਗੇ।


Related News