ਅੱਜ ਤੋਂ ਬਦਲ ਜਾਣਗੇ ਇਹ ਅਹਿਮ ਨਿਯਮ, ਜਾਣਕਾਰੀ ਨਾ ਹੋਣ ਕਾਰਨ ਹੋ ਸਕਦਾ ਹੈ ਭਾਰੀ ਨੁਕਸਾਨ

Thursday, Jun 01, 2023 - 06:49 PM (IST)

ਨਵੀਂ ਦਿੱਲੀ - ਅੱਜ ਤੋਂ ਜੂਨ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਅਤੇ ਆਮ ਲੋਕ ਅੱਜ ਤੋਂ ਬਹੁਤ ਸਾਰੇ ਬਦਲਾਅ ਦੇਖ ਸਕਦੇ ਹਨ। ਬੈਂਕ, ITR ਸਮੇਤ ਕਈ ਨਿਯਮਾਂ 'ਚ ਬਦਲਾਅ ਹੋਣ ਜਾ ਰਹੇ ਹਨ। ਇਸ ਦਾ ਸਿੱਧਾ ਅਸਰ ਤੁਹਾਡੀ ਜੇਬ 'ਤੇ ਪੈ ਸਕਦਾ ਹੈ। ਇਸ ਤੋਂ ਇਲਾਵਾ ਦੇਸ਼ ਦੇ ਕਰੋੜਾਂ EPFO ​​ਖਾਤਾ ਧਾਰਕਾਂ ਲਈ ਨਿਯਮ ਬਦਲਣ ਜਾ ਰਹੇ ਹਨ। ਨਿਯਮਾਂ ਦੇ ਅਨੁਸਾਰ, ਸਾਰੇ ਈਪੀਐਫ ਖਾਤਾ ਧਾਰਕਾਂ ਨੂੰ ਆਪਣੇ ਆਧਾਰ ਕਾਰਡ ਨੂੰ ਆਪਣੇ ਪੀਐਫ ਖਾਤੇ ਨਾਲ ਲਿੰਕ ਕਰਨਾ ਜ਼ਰੂਰੀ ਹੈ।

ਜੇਕਰ ਤੁਸੀਂ 1 ਜੂਨ ਤੱਕ ਆਪਣਾ ਆਧਾਰ PF ਖਾਤੇ ਨਾਲ ਲਿੰਕ ਨਹੀਂ ਕੀਤਾ ਹੈ, ਤਾਂ ਤੁਹਾਨੂੰ ਕਈ ਨੁਕਸਾਨ ਝੱਲਣੇ ਪੈ ਸਕਦੇ ਹਨ। EPFO ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਨਕਮ ਟੈਕਸ ਡਿਪਾਰਟਮੈਂਟ 7 ਜੂਨ ਨੂੰ ITR ਫਾਈਲ ਕਰਨ ਵਾਲਿਆਂ ਲਈ ਇੱਕ ਨਵੀਂ ITR ਵੈੱਬਸਾਈਟ ਵੀ ਲਾਂਚ ਕਰੇਗਾ, ਜਿਸਦਾ ਮਤਲਬ ਹੈ ਕਿ ਤੁਸੀਂ 1 ਤੋਂ 6 ਜੂਨ ਤੱਕ ਇਸ ਵੈੱਬਸਾਈਟ ਦੀ ਵਰਤੋਂ ਨਹੀਂ ਕਰ ਸਕੋਗੇ। ਇਨਕਮ ਟੈਕਸ ਭਰਨ ਲਈ ਤੁਹਾਨੂੰ ਨਵੀਂ ਵੈੱਬਸਾਈਟ incometaxgov.in 'ਤੇ ਜਾਣਾ ਪਵੇਗਾ ਅਤੇ ਤੁਸੀਂ 6 ਦਿਨਾਂ ਤੱਕ ਇਸ ਦੀ ਵਰਤੋਂ ਨਹੀਂ ਕਰ ਸਕਦੇ। ਇਨਕਮ ਟੈਕਸ ਵਿਭਾਗ ਦੀ ਈ-ਫਾਈਲਿੰਗ ਸੇਵਾ 6 ਦਿਨਾਂ ਤੱਕ ਕੰਮ ਨਹੀਂ ਕਰੇਗੀ।

ਇਹ ਵੀ ਪੜ੍ਹੋ : Dubai 'ਚ ਮੋਟਾ ਨਿਵੇਸ਼ ਕਰ ਰਹੇ ਭਾਰਤੀ ਨਿਵੇਸ਼ਕ, ਲਗਾਤਾਰ ਦੂਜੇ ਸਾਲ ਹਾਸਲ ਕੀਤਾ ਇਹ ਮੁਕਾਮ

ਬਦਲ ਰਹੀ ਚੈੱਕ ਭੁਗਤਾਨ ਦੀ ਵਿਧੀ 

ਬੈਂਕ ਆਫ ਬੜੌਦਾ ਵੀ ਨਿਯਮ ਬਦਲਣ ਜਾ ਰਿਹਾ ਹੈ। ਜੇਕਰ ਤੁਹਾਡਾ ਵੀ ਇਸ ਸਰਕਾਰੀ ਬੈਂਕ 'ਚ ਖਾਤਾ ਹੈ ਤਾਂ ਪਹਿਲੀ ਤਰੀਕ ਤੋਂ ਬੈਂਕ ਚੈੱਕ ਭੁਗਤਾਨ ਦਾ ਤਰੀਕਾ ਬਦਲਣ ਜਾ ਰਿਹਾ ਹੈ। ਬੈਂਕ ਆਫ ਬੜੌਦਾ ਦਾ ਕਹਿਣਾ ਹੈ ਕਿ ਜੇਕਰ ਕਿਸੇ ਗਾਹਕ ਨੇ 2 ਲੱਖ ਰੁਪਏ ਦਾ ਚੈੱਕ ਜਾਰੀ ਕੀਤਾ ਹੈ ਤਾਂ ਗਾਹਕ ਨੂੰ ਪਹਿਲਾਂ ਉਸ ਦੇ ਚੈੱਕ ਦੇ ਵੇਰਵੇ ਦੀ ਪੁਸ਼ਟੀ ਕਰਨੀ ਚਾਹੀਦੀ ਹੈ, ਨਹੀਂ ਤਾਂ ਉਹ ਪਰੇਸ਼ਾਨੀ ਵਿੱਚ ਪੈ ਸਕਦਾ ਹੈ।

ਬਚਤ ਸਕੀਮ ਦੀਆਂ ਦਰਾਂ ਵਿੱਚ ਬਦਲਾਅ ਹੋਵੇਗਾ

ਸਰਕਾਰ ਸਮਾਲ ਸੇਵਿੰਗ ਸਕੀਮ ਦੀਆਂ ਵਿਆਜ ਦਰਾਂ ਵਿੱਚ ਵੀ ਬਦਲਾਅ ਕਰ ਸਕਦੀ ਹੈ। ਕੇਂਦਰ ਸਰਕਾਰ ਹਰ ਤਿਮਾਹੀ ਵਿੱਚ ਵਿਆਜ ਦਰਾਂ ਦੀ ਸਮੀਖਿਆ ਕਰਦੀ ਹੈ। 30 ਜੂਨ ਤੋਂ ਨਵੀਂ ਵਿਆਜ ਦਰਾਂ ਫਿਰ ਤੋਂ ਲਾਗੂ ਹੋਣਗੀਆਂ।

ਇਹ ਵੀ ਪੜ੍ਹੋ : 2000 ਨਹੀਂ 500 ਰੁਪਏ ਦੇ ਨਕਲੀ ਨੋਟ ਬਣੇ RBI ਲਈ ਮੁਸੀਬਤ, ਸਾਲਾਨਾ ਰਿਪੋਰਟ 'ਚ ਹੋਇਆ ਖ਼ੁਲਾਸਾ

'100 ਦਿਨ 100 ਭੁਗਤਾਨ' ਮੁਹਿੰਮ ਸ਼ੁਰੂ ਹੋਵੇਗੀ

12 ਮਈ ਨੂੰ, ਕੇਂਦਰੀ ਬੈਂਕ ਨੇ ਬੈਂਕਾਂ ਲਈ '100 ਦਿਨ 100 ਭੁਗਤਾਨ' ਮੁਹਿੰਮ ਦੀ ਘੋਸ਼ਣਾ ਕੀਤੀ ਤਾਂ ਜੋ ਦੇਸ਼ ਦੇ ਹਰੇਕ ਜ਼ਿਲ੍ਹੇ ਵਿੱਚ ਹਰੇਕ ਬੈਂਕ ਦੀ ਵੱਧ ਤੋਂ ਵੱਧ '100 ਲਾਵਾਰਿਸ ਜਮ੍ਹਾਂ ਰਕਮਾਂ' ਨੂੰ '100 ਦਿਨਾਂ' ਦੇ ਅੰਦਰ ਟਰੇਸ ਅਤੇ ਵਾਪਸ ਕੀਤਾ ਜਾ ਸਕੇ। ਇਸ ਮੁਹਿੰਮ ਦੇ ਤਹਿਤ, ਬੈਂਕ 100 ਦਿਨਾਂ ਦੇ ਅੰਦਰ ਦੇਸ਼ ਦੇ ਹਰ ਜ਼ਿਲ੍ਹੇ ਵਿੱਚ ਹਰੇਕ ਬੈਂਕ ਦੀਆਂ ਚੋਟੀ ਦੀਆਂ 100 ਲਾਵਾਰਿਸ ਜਮ੍ਹਾਂ ਰਕਮਾਂ ਦਾ ਪਤਾ ਲਗਾਉਣਗੇ ਅਤੇ ਉਨ੍ਹਾਂ ਦਾ ਨਿਪਟਾਰਾ ਕਰਨਗੇ।

ਡਰੱਗ ਬਰਾਮਦ ਕਰਨ ਵਾਲਿਆਂ ਨੂੰ ਸਰਟੀਫਿਕੇਟ ਦੇਣਾ ਹੋਵੇਗਾ

ਡੀਜੀਐਫਟੀ ਨੇ ਇੱਕ ਨੋਟਿਸ ਵਿੱਚ ਕਿਹਾ ਹੈ ਕਿ ਖੰਘ ਦੀ ਦਵਾਈ ਦੇ ਨਿਰਯਾਤਕਾਂ ਨੂੰ 1 ਜੂਨ ਤੋਂ ਉਤਪਾਦ ਨੂੰ ਨਿਰਯਾਤ ਕਰਨ ਤੋਂ ਪਹਿਲਾਂ ਇੱਕ ਸਰਕਾਰੀ ਪ੍ਰਯੋਗਸ਼ਾਲਾ ਦੁਆਰਾ ਜਾਰੀ ਪ੍ਰਮਾਣ ਪੱਤਰ ਪੇਸ਼ ਕਰਨਾ ਹੋਵੇਗਾ। ਇਹ ਵੱਡਾ ਫੈਸਲਾ ਭਾਰਤੀ ਫਰਮਾਂ ਦੁਆਰਾ ਨਿਰਯਾਤ ਕੀਤੇ ਜਾਣ ਵਾਲੇ ਖੰਘ ਦੇ ਸਿਰਪ ਨੂੰ ਲੈ ਕੇ ਵਿਦੇਸ਼ਾਂ ਵਿੱਚ ਗੁਣਵੱਤਾ ਸੰਬੰਧੀ ਚਿੰਤਾਵਾਂ ਜ਼ਾਹਰ ਕੀਤੇ ਜਾਣ ਦੇ ਬਾਅਦ ਲਿਆ ਗਿਆ ਹੈ।

ਇਹ ਵੀ ਪੜ੍ਹੋ : 1 ਜੂਨ ਤੋਂ ਮਹਿੰਗੇ ਹੋਣ ਜਾ ਰਹੇ ਹਨ ਇਹ ਵਾਹਨ, ਕਾਰ ਦੇ ਨਾਲ EV ਦੀਆਂ ਕੀਮਤਾਂ 'ਚ ਲੱਗੇਗੀ ਅੱਗ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News