Zee-Sony ਦੀ ਡੀਲ ਟੁੱਟਣ ਕਾਰਨ ਮੁਸ਼ਕਲਾਂ ਦੇ ਘੇਰੇ 'ਚ ਇਹ ਕੰਪਨੀਆਂ, ਬਚਾਅ ਦਾ ਨਹੀਂ ਕੋਈ ਰਸਤਾ
Tuesday, Jan 23, 2024 - 05:52 PM (IST)
ਬਿਜ਼ਨੈੱਸ ਡੈਸਕ : ਸੋਨੀ ਗਰੁੱਪ ਕਾਰਪੋਰੇਸ਼ਨ ਦੇ ਆਪਣੇ 10 ਅਰਬ ਡਾਲਰ ਦੇ ਭਾਰਤੀ ਮੀਡੀਆ ਰਲੇਵੇਂ ਤੋਂ ਵੱਖ ਹੋਣ ਦਾ ਫ਼ੈਸਲਾ ਯੂਨੀਲੀਵਰ ਪੀਐੱਲਸੀ ਅਤੇ ਪ੍ਰੋਕਟਰ ਐਂਡ ਗੈਂਬਲ ਕੰਪਨੀ ਵਰਗੇ ਵੱਡੇ ਵਿਗਿਆਪਨਦਾਤਾਵਾਂ ਨੂੰ ਮੁਸ਼ਕਲ ਵਾਲੀ ਸਥਿਤੀ ਵਿੱਚ ਪਾ ਦੇਵੇਗਾ। ਦੇਸ਼ ਦੀ 1.4 ਅਰਬ ਆਬਾਦੀ ਤੱਕ ਪਹੁੰਚਣ ਲਈ ਉਸ ਕੋਲ ਸੰਭਾਵੀ ਵਿਰੋਧੀ ਵਿੱਚੋਂ ਲੰਘਣ ਤੋਂ ਇਲਾਵਾ ਕੋਈ ਹੋਰ ਰਸਤਾ ਨਹੀਂ ਹੋਵੇਗਾ।
ਇਹ ਵੀ ਪੜ੍ਹੋ - SpiceJet ਦਾ ਧਮਾਕੇਦਾਰ ਆਫ਼ਰ, ਸਿਰਫ਼ 1622 'ਚ ਲੋਕ ਕਰਨ ਅਯੁੱਧਿਆ ਰਾਮ ਮੰਦਰ ਦੇ ਦਰਸ਼ਨ
ਸੋਨੀ ਨੇ ਜੀ ਨੂੰ ਭੇਜਿਆ ਸਮਾਪਤੀ ਪੱਤਰ
ਜਾਪਾਨੀ ਮੀਡੀਆ ਦਿੱਗਜ ਦੀ ਸਥਾਨਕ ਇਕਾਈ ਨੇ ਜ਼ੀ ਐਂਟਰਟੇਨਮੈਂਟ ਇੰਟਰਪ੍ਰਾਈਜਿਜ਼ ਲਿਮਟਿਡ ਨੂੰ ਇਕ ਸਮਾਪਤੀ ਪੱਤਰ ਭੇਜਿਆ ਹੈ। ਦੱਸ ਦੇਈਏ ਕਿ ਸੰਭਾਵਤ ਤੌਰ 'ਤੇ ਜ਼ੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਪੁਨੀਤ ਗੋਇਨਕਾ ਦੇ ਜ਼ੋਰ ਕਾਰਨ ਇਹ ਸੌਦਾ ਟੁੱਟਿਆ ਹੈ, ਕਿ ਉਸਨੂੰ ਵਿਲੀਨ ਤੋਂ ਬਾਅਦ ਇਕਾਈ ਦੀ ਅਗਵਾਈ ਕਰਨੀ ਚਾਹੀਦੀ ਹੈ। ਭਾਰਤੀ ਨੈੱਟਵਰਕ ਦੇ 73 ਸਾਲਾ ਸੰਸਥਾਪਕ ਸੁਭਾਸ਼ ਚੰਦਰ ਦਾ ਪੁੱਤਰ ਗੋਇਨਕਾ ਅਸਲ ਵਿੱਚ ਸੰਯੁਕਤ ਇਕਾਈ ਦੇ ਸੀਈਓ ਦੇ ਰੂਪ ਵਿਚ ਅਸਲ ਪੰਸਦ ਸੀ।
ਇਹ ਵੀ ਪੜ੍ਹੋ - ਅਯੁੱਧਿਆ ਬਣੇਗਾ ਵੱਡਾ ਸੈਰ-ਸਪਾਟਾ ਸਥਾਨ, ਹਰ ਸਾਲ 5 ਕਰੋੜ ਤੋਂ ਵੱਧ ਸ਼ਰਧਾਲੂਆਂ ਦੇ ਆਉਣ ਦੀ ਉਮੀਦ
ਫੰਡਾਂ ਦੀ ਚੋਰੀ ਕਰਨ ਦਾ ਦੋਸ਼
ਦੇਸ਼ ਦੇ ਸ਼ੇਅਰ ਬਾਜ਼ਾਰ ਰੈਗੂਲੇਟਰ ਨੇ ਉਦੋਂ ਤੋਂ ਪਿਤਾ-ਪੁੱਤਰ ਦੀ ਜੋੜੀ 'ਤੇ ਫੰਡਾਂ ਦੀ ਚੋਰੀ ਕਰਨ ਦਾ ਦੋਸ਼ ਲਗਾਇਆ ਹੈ। ਇਸ ਦੀ ਜਾਂਚ ਅਜੇ ਵੀ ਜਾਰੀ ਹੈ। ਆਪਣੇ ਪੱਤਰ ਵਿੱਚ ਸੋਨੀ ਨੇ ਰਲੇਵੇਂ ਦੇ ਸਮਝੌਤੇ ਦੀਆਂ ਸ਼ਰਤਾਂ ਨੂੰ ਪੂਰਾ ਨਾ ਕਰਨ ਨੂੰ ਸਮਾਪਤੀ ਦਾ ਕਾਰਨ ਦੱਸਿਆ। ਜ਼ੀ ਨੇ ਕਿਹਾ ਕਿ ਗੋਇਨਕਾ ਰਲੇਵੇਂ ਦੇ ਹਿੱਤ ਵਿੱਚ ਅਹੁਦਾ ਛੱਡਣ ਲਈ ਸਹਿਮਤ ਹੋ ਗਏ ਸਨ।
ਇਹ ਵੀ ਪੜ੍ਹੋ - Ram Mandir Ceremony: ਅੱਜ ਯਾਨੀ 22 ਜਨਵਰੀ ਨੂੰ ਪੈਦਾ ਹੋਣ ਵਾਲੇ ਬੱਚਿਆਂ ਦੀ ਰਾਸ਼ੀ ਹੋਵੇਗੀ ਖ਼ਾਸ, ਜਾਣੋ ਕਿਵੇਂ
ਮੁਕੇਸ਼ ਅੰਬਾਨੀ ਅਤੇ ਡਿਜ਼ਨੀ ਦੀ ਡੀਲ
ਇਸ ਦੌਰਾਨ ਇੱਕ ਨਵਾਂ ਖ਼ੁਲਾਸਾ ਹੋਇਆ ਹੈ। ਮੁਕੇਸ਼ ਅੰਬਾਨੀ ਵਾਲਟ ਡਿਜ਼ਨੀ ਕੰਪਨੀ ਦੇ ਸੀਈਓ ਬੌਬ ਇਗਰ ਨਾਲ ਗੱਲ ਕਰ ਰਹੇ ਹਨ, ਜੋ ਚਾਰ ਮੁੱਖ ਖੇਤਰਾਂ-ਸਟ੍ਰੀਮਿੰਗ, ਥੀਮ ਪਾਰਕ, ਸਟੂਡੀਓ ਅਤੇ ਈਐੱਸਪੀਐੱਨ, ਸਪੋਰਟਸ ਨੈਟਵਰਕ 'ਤੇ ਧਿਆਨ ਕੇਂਦਰਿਤ ਕਰਕੇ ਕੰਪਨੀ ਨੂੰ ਸਥਿਰ ਕਰਨਾ ਚਾਹੁੰਦੇ ਹਨ। ਜੇਕਰ ਅੰਬਾਨੀ ਦੀ Viacom18 ਮੀਡੀਆ ਡਿਜ਼ਨੀ ਦੀ ਸਟਾਰ ਫਰੈਂਚਾਈਜ਼ੀ ਨਾਲ ਜੁੜਦੀ ਹੈ ਤਾਂ ਭਾਰਤ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਦਾ ਮਾਲਕ ਅਤੇ ਇਸਦਾ ਸਭ ਤੋਂ ਵੱਡਾ ਰਿਟੇਲਰ ਉੱਤਰੀ ਸ਼ਹਿਰਾਂ ਵਿੱਚ ਹਿੰਦੀ ਆਮ ਮਨੋਰੰਜਨ ਬਾਜ਼ਾਰ ਦੇ ਇੱਕ ਤਿਹਾਈ ਤੋਂ ਵੱਧ ਅਤੇ ਦੱਖਣ ਵਿੱਚ ਤਾਮਿਲ ਬਾਜ਼ਾਰ ਦੇ ਇੱਕ ਚੌਥਾਈ ਹਿੱਸੇ ਨੂੰ ਕੰਟਰੋਲ ਕਰ ਸਕਦਾ ਹੈ। ਇਹ ਵੀਡੀਓ ਸਟ੍ਰੀਮਿੰਗ ਦੇ ਤੀਜਾ ਹਿੱਸੇ 'ਚੇ ਕਬਜ਼ਾ ਕਰ ਸਕਦਾ ਹੈ।
ਇਹ ਵੀ ਪੜ੍ਹੋ - ਰਾਮ ਮੰਦਰ ਦੇ ਨਾਂ 'ਤੇ ਮੁਫ਼ਤ ਰੀਚਾਰਜ ਤੇ ਪ੍ਰਸ਼ਾਦ ਦਾ ਕੀ ਤੁਹਾਨੂੰ ਆਇਆ ਹੈ 'ਲਿੰਕ'? ਤਾਂ ਹੋ ਜਾਵੋ ਸਾਵਧਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8