ਜਨਵਰੀ 2020 ਤੋਂ NEFT ਟਰਾਂਜ਼ੈਕਸ਼ਨ ’ਤੇ ਨਹੀਂ ਲੱਗੇਗਾ ਚਾਰਜ
Saturday, Nov 09, 2019 - 10:17 AM (IST)
ਮੁੰਬਈ — ਨਵੇਂ ਸਾਲ ’ਚ ਗਾਹਕਾਂ ਨੂੰ ਬੈਂਕਾਂ ਵੱਲੋਂ ਨਵੀਂ ਸੌਗਾਤ ਮਿਲ ਸਕਦੀ ਹੈ। ਜਨਵਰੀ 2020 ਤੋਂ ਗਾਹਕਾਂ ਨੂੰ ਬੈਂਕਾਂ ਨਾਲ NEFT ਦੇ ਜ਼ਰੀਏ ਕੀਤੇ ਜਾਣ ਵਾਲੇ ਟਰਾਂਜ਼ੈਕਸ਼ਨ (ਲੈਣ-ਦੇਣ) ਲਈ ਕੋਈ ਚਾਰਜ ਨਹੀਂ ਦੇਣਾ ਹੋਵੇਗਾ। ਨੋਟਬੰਦੀ ਦੀ ਤੀਜੀ ਵਰ੍ਹੇਗੰਢ ’ਤੇ ਡਿਜੀਟਲ ਟਰਾਂਜ਼ੈਕਸ਼ਨ ਨੂੰ ਉਤਸ਼ਾਹ ਦੇਣ ਦੇ ਮਕਸਦ ਨਾਲ ਭਾਰਤੀ ਰਿਜ਼ਰਵ ਬੈਂਕ ਨੇ ਇਸ ਸਬੰਧ ’ਚ ਇਕ ਪ੍ਰਸਤਾਵ ਪੇਸ਼ ਕੀਤਾ ਹੈ। ਕੇਂਦਰੀ ਬੈਂਕ ਨੇ ਪਾਰਕਿੰਗ ਅਤੇ ਪੈਟਰੋਲ ਪੰਪਾਂ ’ਤੇ ਭੁਗਤਾਨ ਲਈ ਫਾਸਟਟੈਗ ਦੀ ਵਰਤੋਂ ਕਰਨ ਲਈ ਜ਼ਰੂਰੀ ਵਿਵਸਥਾ ਕੀਤੇ ਜਾਣ ਦਾ ਪ੍ਰਸਤਾਵ ਰੱਖਿਆ ਹੈ। ਅਕਤੂਬਰ 2018 ਤੋਂ ਸਤੰਬਰ 2019 ਦੇ ਦਰਮਿਆਨ ਕੁਲ ਗੈਰ-ਨਕਦ ਛੋਟੇ ਭੁਗਤਾਨਾਂ ’ਚ ਡਿਜੀਟਲ ਭੁਗਤਾਨ ਦੀ ਹਿੱਸੇਦਾਰੀ 96 ਫ਼ੀਸਦੀ ਰਹੀ ਹੈ।
ਇਸ ਮਿਆਦ ’ਚ ਨੈਸ਼ਨਲ ਇਲੈਕਟ੍ਰਾਨਿਕ ਫੰਡ ਟਰਾਂਸਫਰ (ਐੱਨ. ਈ. ਐੱਫ. ਟੀ.) ਅਤੇ ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂ. ਪੀ. ਆਈ.) ਪ੍ਰਣਾਲੀਆਂ ਰਾਹੀਂ ਕ੍ਰਮਵਾਰ 252 ਕਰੋਡ਼ ਅਤੇ 874 ਕਰੋਡ਼ ਰੁਪਏ ਦੀ ਟਰਾਂਜ਼ੈਕਸ਼ਨ ਹੋਈ ਹੈ। ਸਾਲਾਨਾ ਆਧਾਰ ’ਤੇ ਇਨ੍ਹਾਂ ਦੀ ਟਰਾਂਜ਼ੈਕਸ਼ਨ ’ਚ ਕ੍ਰਮਵਾਰ 20 ਫ਼ੀਸਦੀ ਅਤੇ 263 ਫ਼ੀਸਦੀ ਦਾ ਵਾਧਾ ਹੋਇਆ ਹੈ।