ਭਾਰਤ ਤੇ EFTA ਵਿਚਾਲੇ ਸਮਝੌਤੇ ''ਚ ਹੋਵੇਗਾ 100 ਅਰਬ ਡਾਲਰ ਦਾ ਨਿਵੇਸ਼, ਲੱਗੇਗੀ ਵਪਾਰਕ ਡੀਲ ''ਤੇ ਮੋਹਰ
Saturday, Mar 09, 2024 - 03:23 PM (IST)
ਨਵੀਂ ਦਿੱਲੀ - ਭਾਰਤ ਅਤੇ ਯੂਰਪੀਅਨ ਫ੍ਰੀ ਟਰੇਡ ਐਸੋਸੀਏਸ਼ਨ (ਈਐਫਟੀਏ) ਦੇ ਚਾਰ ਮੈਂਬਰ ਦੇਸ਼ਾਂ ਵਿਚਕਾਰ ਐਤਵਾਰ (10 ਮਾਰਚ) ਨੂੰ ਇੱਕ ਵਪਾਰਕ ਸਮਝੌਤੇ 'ਤੇ ਹਸਤਾਖਰ ਕੀਤੇ ਜਾਣਗੇ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਨੇ ਕਿਹਾ ਕਿ ਇਹ ਆਪਣੀ ਕਿਸਮ ਦਾ ਪਹਿਲਾ ਅਜਿਹਾ ਸਮਝੌਤਾ ਹੋਵੇਗਾ ਜਿਸ ਵਿੱਚ 15 ਸਾਲਾਂ ਦੀ ਮਿਆਦ ਲਈ 100 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾਵੇਗਾ। ਇਸ ਨਿਵੇਸ਼ ਨਾਲ ਭਾਰਤ ਵਿੱਚ 10 ਲੱਖ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।
ਇਹ ਵੀ ਪੜ੍ਹੋ : LPG ਰਸੋਈ ਗੈਸ ਦੀਆਂ ਕੀਮਤਾਂ 'ਚ ਭਾਰੀ ਕਟੌਤੀ, PM ਮੋਦੀ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਦਿੱਤਾ
ਇਸ ਮਾਮਲੇ ਤੋਂ ਜਾਣੂ ਵਿਅਕਤੀ ਨੇ ਕਿਹਾ, “ਇਸ ਨਿਵੇਸ਼ ਨੂੰ ਪ੍ਰਾਪਤ ਕਰਨ ਲਈ ਵਿਧੀ ਅਤੇ ਇੱਕ ਰੋਡਮੈਪ ਤਿਆਰ ਕੀਤਾ ਜਾਵੇਗਾ।” ਇਹ ਵਚਨਬੱਧਤਾ ਪ੍ਰਸਤਾਵਿਤ ਵਪਾਰ ਸਮਝੌਤੇ ਦੇ ਨਿਵੇਸ਼ ਅਧਿਆਏ ਦਾ ਹਿੱਸਾ ਹੋ ਸਕਦੀ ਹੈ ਅਤੇ ਇਸ ਲਈ ਵੱਖਰੇ ਨਿਵੇਸ਼ ਸਮਝੌਤੇ ਦੀ ਲੋੜ ਨਹੀਂ ਹੋਵੇਗੀ। EFTA ਦੇਸ਼ਾਂ - ਆਈਸਲੈਂਡ, ਸਵਿਟਜ਼ਰਲੈਂਡ, ਨਾਰਵੇ ਅਤੇ ਲਿਕਟੇਂਸਟਾਈਨ ਦੇ ਅਧਿਕਾਰੀਆਂ ਦੀ ਇੱਕ ਟੀਮ ਵਪਾਰ ਅਤੇ ਆਰਥਿਕ ਭਾਈਵਾਲੀ ਸਮਝੌਤੇ (TEPA) 'ਤੇ ਅਧਿਕਾਰਤ ਤੌਰ 'ਤੇ ਹਸਤਾਖਰ ਕਰਨ ਲਈ ਇਸ ਹਫਤੇ ਦੇ ਅੰਤ ਵਿੱਚ ਦਿੱਲੀ ਪਹੁੰਚ ਸਕਦੇ ਹਨ।
ਭਾਰਤ ਵੱਲੋਂ ਕਿਸੇ ਯੂਰਪੀ ਦੇਸ਼ ਜਾਂ ਸੰਸਥਾ ਨਾਲ ਇਹ ਪਹਿਲਾ ਅਤੇ ਪਿਛਲੇ ਦਹਾਕੇ ਵਿੱਚ ਚੌਥਾ ਵਪਾਰਕ ਸਮਝੌਤਾ ਹੋਵੇਗਾ। ਫਰਵਰੀ 2021 ਵਿੱਚ, ਭਾਰਤ ਨੇ ਮਾਰੀਸ਼ਸ ਨਾਲ ਇੱਕ ਮੁਕਤ ਵਪਾਰ ਸਮਝੌਤਾ ਕੀਤਾ। ਇਸ ਤੋਂ ਬਾਅਦ ਪਿਛਲੇ ਸਾਲ ਸੰਯੁਕਤ ਅਰਬ ਅਮੀਰਾਤ (ਯੂਏਈ) ਅਤੇ ਆਸਟ੍ਰੇਲੀਆ ਨਾਲ ਵੀ ਅਜਿਹਾ ਹੀ ਸਮਝੌਤਾ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਵਾਹਨਾਂ ਦੀ ਰਜਿਸਟ੍ਰੇਸ਼ਨ ਹੋਵੇਗੀ ਮਹਿੰਗੀ, ਇਲੈਕਟ੍ਰਿਕ ਕਾਰਾਂ 'ਤੇ ਲੱਗੇਗਾ ਜੀਵਨ ਭਰ ਲਈ ਟੈਕਸ
ਵਪਾਰ ਅਤੇ ਆਰਥਿਕ ਭਾਈਵਾਲੀ ਸਮਝੌਤੇ (TEPA) ਦੇ ਤਹਿਤ, ਦੋਵਾਂ ਦੇਸ਼ਾਂ ਦੇ ਵੱਖ-ਵੱਖ ਸੈਕਟਰਾਂ ਦੇ ਉਤਪਾਦਾਂ ਵਿੱਚ ਡਿਊਟੀ ਮੁਕਤ ਵਪਾਰ ਦੀ ਉਮੀਦ ਹੈ। ਸਮਝੌਤੇ ਤਹਿਤ 100 ਅਰਬ ਡਾਲਰ ਦੇ ਨਿਵੇਸ਼ ਦਾ ਵਾਅਦਾ ਭਾਰਤ ਲਈ ਵੱਡੀ ਜਿੱਤ ਹੋਵੇਗੀ। ਇਹ ਇਸ ਲਈ ਹੈ ਕਿਉਂਕਿ ਈਐਫਟੀਏ ਦੇਸ਼ਾਂ ਵਿੱਚ ਦਰਾਮਦ ਡਿਊਟੀ ਬਹੁਤ ਜ਼ਿਆਦਾ ਨਹੀਂ ਹੈ ਅਤੇ ਭਾਰਤ ਸੀਮਤ ਮਾਰਕੀਟ ਪਹੁੰਚ ਲਾਭ ਪ੍ਰਾਪਤ ਕਰ ਸਕਦਾ ਹੈ।
ਭਾਰਤ ਅਤੇ EFTA ਦੇਸ਼ 15 ਸਾਲਾਂ ਤੋਂ ਵੱਧ ਸਮੇਂ ਤੋਂ ਵਪਾਰ ਅਤੇ ਨਿਵੇਸ਼ ਸਮਝੌਤੇ 'ਤੇ ਗੱਲਬਾਤ ਕਰ ਰਹੇ ਸਨ। ਕਰੀਬ 13 ਦੌਰ ਦੀ ਗੱਲਬਾਤ ਤੋਂ ਬਾਅਦ 2013 ਦੇ ਅੰਤ ਵਿੱਚ ਇਹ ਗੱਲਬਾਤ ਰੁਕ ਗਈ ਸੀ। ਇਸ ਤੋਂ ਬਾਅਦ 2016 'ਚ ਫਿਰ ਗੱਲਬਾਤ ਸ਼ੁਰੂ ਹੋਈ ਅਤੇ ਚਾਰ ਦੌਰ ਦੀ ਗੱਲਬਾਤ ਤੋਂ ਬਾਅਦ 2023 'ਚ ਮਾਮਲਾ ਸੁਲਝਦਾ ਨਜ਼ਰ ਆਇਆ। ਹਾਲਾਂਕਿ 8 ਤੋਂ 13 ਜਨਵਰੀ ਤੱਕ ਨਵੀਂ ਦਿੱਲੀ ਵਿੱਚ 21ਵੇਂ ਦੌਰ ਦੀ ਗੱਲਬਾਤ ਤੋਂ ਬਾਅਦ ਦੋਵੇਂ ਧਿਰਾਂ ਸਮਝੌਤੇ ਦੇ ਨੇੜੇ ਆ ਗਈਆਂ ਸਨ।
ਸਵਿਟਜ਼ਰਲੈਂਡ ਚਾਰ EFTA ਦੇਸ਼ਾਂ ਵਿੱਚੋਂ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। ਈਐਫਟੀਏ ਦੇਸ਼ਾਂ ਨਾਲ ਭਾਰਤ ਦਾ ਵਪਾਰ ਪਿਛਲੇ ਵਿੱਤੀ ਸਾਲ ਦੌਰਾਨ ਘਾਟੇ ਵਿੱਚ ਸੀ। ਵਿੱਤੀ ਸਾਲ 2023 ਵਿੱਚ EFTA ਨਾਲ ਭਾਰਤ ਦਾ ਵਪਾਰ ਘਾਟਾ 14.8 ਅਰਬ ਡਾਲਰ ਦਾ ਸੀ ਕਿਉਂਕਿ ਇਹਨਾਂ ਦੇਸ਼ਾਂ ਨੂੰ 1.9 ਅਰਬ ਡਾਲਰ ਦੀਆਂ ਵਸਤਾਂ ਦੀ ਬਰਾਮਦ ਕੀਤੀ ਗਈ ਸੀ ਜਦੋਂ ਕਿ ਆਯਾਤ 16.7 ਅਰਬ ਡਾਲਰ ਰਿਹਾ ਸੀ। ਸਵਿਟਜ਼ਰਲੈਂਡ ਤੋਂ ਸੋਨੇ ਦੀ ਦਰਾਮਦ ਕਾਰਨ ਵਪਾਰ ਘਾਟਾ ਵਧਿਆ ਹੈ। ਦੇਸ਼ 'ਚ 80 ਫੀਸਦੀ ਸੋਨਾ ਸਵਿਟਜ਼ਰਲੈਂਡ ਤੋਂ ਆਯਾਤ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : ਇਸ ਵੱਡੇ ਸੈਕਟਰ 'ਚ ਨੌਕਰੀਆਂ ਖਾਣ ਲਈ ਤਿਆਰ AI , ਜਾਣੋ ਕਿਵੇਂ ਬਚਾ ਸਕੋਗੇ ਨੌਕਰੀਆਂ?
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8