11,12,13,14 ਜਨਵਰੀ ਨੂੰ ਰਹੇਗੀ ਛੁੱਟੀ, ਲਿਸਟ ਦੇਖ ਕੇ ਪੂਰੇ ਕਰੋ ਆਪਣੇ ਜ਼ਰੂਰੀ ਕੰਮ
Friday, Jan 10, 2025 - 03:54 PM (IST)
ਨਵੀਂ ਦਿੱਲੀ - ਜੇਕਰ ਤੁਹਾਡਾ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੈ ਤਾਂ ਉਸ ਨੂੰ ਸਮੇਂ ਸਿਰ ਪੂਰਾ ਕਰ ਲਓ ਕਿਉਂਕਿ ਬੈਂਕਾਂ 'ਚ ਲੰਬੀਆਂ ਛੁੱਟੀਆਂ ਹੋਣਗੀਆਂ। 11 ਜਨਵਰੀ ਤੋਂ 15 ਜਨਵਰੀ ਤੱਕ ਬੈਂਕ ਬੰਦ ਰਹਿਣਗੇ। ਤੁਹਾਨੂੰ ਦੱਸ ਦੇਈਏ ਕਿ ਸਾਰੇ ਸੂਬਿਆਂ ਵਿੱਚ ਬੈਂਕ ਛੁੱਟੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਹਨ। ਕੁਝ ਛੁੱਟੀਆਂ ਪੂਰੇ ਦੇਸ਼ ਵਿੱਚ ਵੈਧ ਹੁੰਦੀਆਂ ਹਨ, ਜਦੋਂ ਕਿ ਕੁਝ ਸਿਰਫ਼ ਖਾਸ ਸੂਬਿਆਂ ਵਿੱਚ ਹੀ ਹੁੰਦੀਆਂ ਹਨ। RBI ਵੱਲੋਂ ਜਾਰੀ ਛੁੱਟੀਆਂ ਦੀ ਸੂਚੀ ਮੁਤਾਬਕ, ਜਾਣੋ ਆਉਣ ਵਾਲੇ ਦਿਨਾਂ 'ਚ ਕਿੰਨੇ ਦਿਨ ਬੰਦ ਰਹਿਣਗੇ ਬੈਂਕ।
ਇਹ ਵੀ ਪੜ੍ਹੋ : ਸੜਕ ਹਾਦਸਿਆਂ 'ਚ ਜ਼ਖਮੀਆਂ ਨੂੰ ਮਿਲੇਗਾ ਮੁਫ਼ਤ ਇਲਾਜ, ਕੇਂਦਰੀ ਨੇ ਕਰ 'ਤੀ ਨਵੀਂ ਸਕੀਮ ਸ਼ੁਰੂ
ਇਨ੍ਹਾਂ ਬੈਂਕ ਛੁੱਟੀਆਂ ਨੂੰ ਧਿਆਨ 'ਚ ਰੱਖੋ ਤਾਂ ਕਿ ਤੁਹਾਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਹਾਲਾਂਕਿ, ਛੁੱਟੀ ਦੇ ਦੌਰਾਨ ਤੁਸੀਂ ਡਿਜੀਟਲ ਬੈਂਕਿੰਗ ਸੇਵਾਵਾਂ ਅਤੇ ਏ.ਟੀ.ਐੱਮ. ਦੀ ਵਰਤੋਂ ਕਰ ਸਕਦੇ ਹੋ।
ਇਹ ਵੀ ਪੜ੍ਹੋ : ਬੈਂਕ ਮੁਲਾਜ਼ਮਾਂ ਨੇ ਦੇ'ਤੀ ਧਮਕੀ, ਜੇ ਮੰਗਾਂ ਨਾ ਮੰਨੀਆਂ ਤਾਂ ਜਲਦ ਕਰਾਂਗੇ ਹੜ੍ਹਤਾਲ
ਜਨਵਰੀ 2025 ਵਿੱਚ ਬੈਂਕ ਛੁੱਟੀਆਂ ਦੀ ਪੂਰੀ ਸੂਚੀ
11 ਜਨਵਰੀ 2025 (ਸ਼ਨੀਵਾਰ): ਮਹੀਨੇ ਦੇ ਦੂਜੇ ਸ਼ਨੀਵਾਰ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
12 ਜਨਵਰੀ 2025 (ਐਤਵਾਰ): ਐਤਵਾਰ ਕਾਰਨ ਬੈਂਕ ਬੰਦ ਰਹਿਣਗੇ।
13 ਜਨਵਰੀ, 2025 (ਸੋਮਵਾਰ): ਲੋਹੜੀ ਦੇ ਤਿਉਹਾਰ ਕਾਰਨ ਪੰਜਾਬ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬੈਂਕ ਬੰਦ ਰਹਿਣਗੇ।
14 ਜਨਵਰੀ, 2025 (ਮੰਗਲਵਾਰ): ਮਕਰ ਸੰਕ੍ਰਾਂਤੀ ਅਤੇ ਪੋਂਗਲ ਦੇ ਮੌਕੇ 'ਤੇ ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਵਿੱਚ ਬੈਂਕ ਬੰਦ ਰਹਿਣਗੇ।
15 ਜਨਵਰੀ, 2025 (ਬੁੱਧਵਾਰ): ਤਾਮਿਲਨਾਡੂ, ਪੱਛਮੀ ਬੰਗਾਲ ਅਤੇ ਅਸਾਮ ਵਿੱਚ ਤਿਰੂਵੱਲੂਵਰ ਦਿਵਸ, ਮਾਘ ਬਿਹੂ ਅਤੇ ਤੁਸੂ ਪੂਜਾ ਕਾਰਨ ਬੈਂਕ ਬੰਦ ਰਹਿਣਗੇ।
16 ਜਨਵਰੀ (ਵੀਰਵਾਰ) : ਉਜਾਵਰ ਤਿਰੁਨਾਲ ਦੇ ਮੌਕੇ 'ਤੇ ਬੈਂਕ ਛੁੱਟੀ।
19 ਜਨਵਰੀ (ਐਤਵਾਰ) : ਦੇਸ਼ ਭਰ ਵਿਚ ਐਤਵਾਰ ਨੂੰ ਬੈਂਕ ਬੰਦ ਰਹਿਣਗੇ।
23 ਜਨਵਰੀ 2025 (ਵੀਰਵਾਰ): ਨੇਤਾਜੀ ਸੁਭਾਸ਼ ਚੰਦਰ ਬੋਸ ਜੈਅੰਤੀ ਦੇ ਮੌਕੇ 'ਤੇ ਕੁਝ ਰਾਜਾਂ ਵਿੱਚ ਬੈਂਕ ਬੰਦ ਰਹਿਣਗੇ।
25 ਜਨਵਰੀ 2025 (ਸ਼ਨੀਵਾਰ): ਮਹੀਨੇ ਦੇ ਚੌਥੇ ਸ਼ਨੀਵਾਰ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
26 ਜਨਵਰੀ 2025 (ਐਤਵਾਰ): ਗਣਤੰਤਰ ਦਿਵਸ 'ਤੇ ਦੇਸ਼ ਭਰ ਵਿੱਚ ਬੈਂਕਾਂ ਵਿੱਚ ਛੁੱਟੀ ਰਹੇਗੀ।
30 ਜਨਵਰੀ 2025 (ਵੀਰਵਾਰ): ਸੋਨਮ ਲੋਸਾਰ ਦੇ ਮੌਕੇ 'ਤੇ ਸਿੱਕਮ 'ਚ ਬੈਂਕ ਬੰਦ ਰਹਿਣਗੇ।
ਇਹ ਵੀ ਪੜ੍ਹੋ : ਸਟੀਵ ਜੌਬਸ ਦੀ ਪਤਨੀ ਸਮੇਤ ਕਈ ਮਸ਼ਹੂਰ ਹਸਤੀਆਂ ਸੰਗਮ 'ਚ ਕਰਨਗੀਆਂ ਇਸ਼ਨਾਨ
ਇਹ ਵੀ ਪੜ੍ਹੋ : ਨਾਥਦੁਆਰ ਜੀ ਦੇ ਦਰਬਾਰ 'ਚ ਪਹੁੰਚੀ ਅੰਬਾਨੀ ਦੀ ਨੂੰਹ, ਜਾਣੋ ਕੀ ਹੈ ਇਸ ਮੰਦਿਰ ਦੀ ਖ਼ਾਸਿਅਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8