ਹੌਂਡਾ ਮੋਟਰਸਾਈਕਲ ਦੀ ਵਿਕਰੀ 2024 ’ਚ 32% ਵਧ ਕੇ 58.01 ਲੱਖ ਇਕਾਈ ’ਤੇ ਪਹੁੰਚੀ

Sunday, Jan 05, 2025 - 03:43 AM (IST)

ਹੌਂਡਾ ਮੋਟਰਸਾਈਕਲ ਦੀ ਵਿਕਰੀ 2024 ’ਚ 32% ਵਧ ਕੇ 58.01 ਲੱਖ ਇਕਾਈ ’ਤੇ ਪਹੁੰਚੀ

ਨਵੀਂ  ਦਿੱਲੀ (ਭਾਸ਼ਾ) - ਹੌਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ (ਐੱਚ. ਐੱਮ. ਐੱਸ. ਆਈ.) ਦੀ 2024 ’ਚ ਕੁੱਲ ਥੋਕ  ਵਿਕਰੀ ਸਾਲਾਨਾ ਆਧਾਰ ’ਤੇ 32 ਫ਼ੀਸਦੀ ਵਧ ਕੇ 58,01,498 ਇਕਾਈ ਹੋ ਗਈ। 

ਐੱਚ. ਐੱਮ. ਐੱਸ. ਆਈ. ਨੇ ਸ਼ਨੀਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਇਸ ’ਚ 52,92,976 ਇਕਾਈਆਂ ਦੀ ਘਰੇਲੂ ਵਿਕਰੀ ਅਤੇ 5,08,522 ਇਕਾਈਆਂ ਦੀ ਬਰਾਮਦ ਸ਼ਾਮਲ ਹੈ। ਕੰਪਨੀ ਨੇ ਕਿਹਾ ਕਿ  ਪਿਛਲੇ ਮਹੀਨੇ ਕੁੱਲ ਵਿਕਰੀ 3,08,083 ਇਕਾਈ ਰਹੀ, ਜਿਸ ’ਚ 2,70,919 ਇਕਾਈ ਦੀ ਘਰੇਲੂ  ਵਿਕਰੀ ਅਤੇ 37,164 ਇਕਾਈ ਦੀ ਬਰਾਮਦ ਸ਼ਾਮਲ ਹੈ। 
 


author

Inder Prajapati

Content Editor

Related News