ਪਿਛਲੇ ਸਾਲ ਦੀ ਤੁਲਣਾ ’ਚ ਚਾਹ ਦੇ ਐਕਸਪੋਰਟ ’ਚ ਹੋਇਆ 431 ਫ਼ੀਸਦੀ ਦਾ ਵਾਧਾ
Thursday, May 11, 2023 - 03:40 PM (IST)
ਜੈਤੋ (ਪਰਾਸ਼ਰ) - ਭਾਰੀ ਉਦਯੋਗ ਮੰਤਰਾਲਾ ਨੇ ਕਿਹਾ ਕਿ ਭਾਰਤੀ ਚਾਹ ਉਦਯੋਗ ਦੁਨੀਆ ’ਚ ਦੂਜਾ ਸਭ ਤੋਂ ਵੱਡਾ ਉਦਯੋਗ ਹੈ। ਚਾਹ ਖੇਤਰ ਨੇ ਦੇਸ਼ ’ਚ ਰੋਜ਼ਗਾਰ ਦੀ ਸਿਰਜਣਾ ’ਚ ਅਹਿਮ ਭੂਮਿਕਾ ਨਿਭਾਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਕੇਂਦਰ ਸਰਕਾਰ ਨੇ ਦੇਸ਼ ’ਚ ਚਾਹ ਉਦਯੋਗ ਨੂੰ ਉਤਸ਼ਾਹ ਦੇਣ ਅਤੇ ਰੋਜ਼ਗਾਰ ਦੇ ਨਵੇਂ ਮੌਕਿਆਂ ਦੀ ਸਿਰਜਣਾ ਕਰਨ ਲਈ ਕਈ ਜ਼ਰੂਰੀ ਕਦਮ ਉਠਾਏ ਹਨ। ਇਸ ਦਾ ਹਾਂਪੱਖੀ ਨਤੀਜਾ ਵੀ ਦੇਸ਼ ਦੇ ਨਾਲ-ਨਾਲ ਇਸ ਉਦਯੋਗ ਜਗਤ ਨੂੰ ਮਿਲਣ ਲੱਗਾ ਹੈ। ਐਂਡ੍ਰਿਊ ਯੂਲ ਐਂਡ ਕੰਪਨੀ ਲਿਮਟਿਡ (ਏ. ਵਾਈ. ਸੀ. ਐੱਲ.) ਨੇ ਪਿਛਲੇ ਸਾਲ ਦੀ ਤੁਲਣਾ ’ਚ ਚਾਹ ਦੇ ਐਕਸਪੋਰਟ ’ਚ 431 ਫ਼ੀਸਦੀ ਦਾ ਵਾਧਾ ਹਾਸਲ ਕੀਤਾ ਹੈ, ਜੋ ਹੁਣ ਤੱਕ ਦਾ ਸਭ ਤੋਂ ਵੱਧ ਹੈ।
ਏ. ਵਾਈ. ਸੀ. ਐੱਲ. ਉੱਚ ਗੁਣਵੱਤਾ ਵਾਲੀ ਆਰਥੋਡਾਕਸ ਅਤੇ ਸੀ. ਟੀ. ਸੀ. ਚਾਹ ਦਾ ਉਤਪਾਦਨ ਕਰਦੀ ਹੈ, ਜਿਸ ’ਚ ਵਿਵੇਸ਼ ਚਾਹ ਜਿਵੇਂ ਮੂਨ ਡ੍ਰਾਪ, ਸਿਲਵਰ ਨੀਡਲ ਅਤੇ ਊਲੋਂਗ ਸ਼ਾਮਲ ਹਨ। ਇਨ੍ਹਾਂ ਚਾਹ ਨੂੰ ਯੂ. ਕੇ., ਯੂ. ਏ. ਈ. ਅਤੇ ਪੋਲੈਂਡ ਵਰਗੇ ਦੇਸ਼ਾਂ ’ਚ ਐਕਸਪੋਰਟ ਕੀਤਾ ਗਿਆ ਹੈ। ਇਨ੍ਹਾਂ ਕਾਰਣ ਵਿੱਤੀ ਸਾਲ 2022-23 ਦੌਰਾਨ ਕੰਪਨੀ ਨੇ ਰਿਕਾਰਡ ਤੋੜ ਐਕਸਪੋਰਟ ’ਚ ਯੋਗਦਾਨ ਮਿਲਿਆ ਹੈ।
ਕੇਂਦਰੀ ਭਾਰੀ ਉਦਯੋਗ ਮੰਤਰੀ ਡਾ. ਮਹਿੰਦਰ ਨਾਲ ਪਾਂਡੇ ਨੇ ਏ. ਵਾਈ. ਸੀ. ਐੱਲ. ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਪ੍ਰਾਪਤੀ ਚਾਹ ਉਦਯੋਗ ’ਚ ਗੁਣਵੱਤਾ ਅਤੇ ਇਨੋਵੇਸ਼ਨ ਪ੍ਰਤੀ ਉਸ ਦੀ ਵਚਨਬੱਧਤਾ ਦਾ ਸਬੂਤ ਹੈ। ਏ. ਵਾਈ. ਸੀ. ਐੱਲ. ਦਾ ਵਿਕਾਸ ਇਸ ਉਦਯੋਗ ਦੀ ਸਮਰੱਥਾ ਦੇ ਇਕ ਵਸੀਅਤਨਾਮੇ ਦੇ ਰੂਪ ’ਚ ਹੈ। ਇਹ ਲਗਾਤਾਰ ਵਿਕਸਿਤ ਹੋ ਰਹੇ ਉਦਯੋਗ ’ਚ ਇਨੋਵੇਸ਼ਨ ਅਤੇ ਅਨੁਕੂਲਨਸ਼ੀਲਤਾ ਦੇ ਮਹੱਤਵ ’ਤੇ ਚਾਨਣਾ ਪਾਉਂਦਾ ਹੈ। ਕੰਪਨੀ ਦੇ ਅਸਾਮ ਅਤੇ ਪੱਛਮੀ ਬੰਗਾਲ ’ਚ 15 ਚਾਹ ਦੇ ਬਾਗ ਹਨ।