ਕਿਸਾਨਾਂ ਲਈ ਚੰਗੀ ਖ਼ਬਰ: ਆਉਣ ਵਾਲੇ ਕੁਝ ਹਫ਼ਤਿਆਂ 'ਚ ਪੈ ਸਕਦੈ ਭਾਰੀ ਮੀਂਹ

Thursday, Jun 22, 2023 - 08:20 PM (IST)

ਕਿਸਾਨਾਂ ਲਈ ਚੰਗੀ ਖ਼ਬਰ: ਆਉਣ ਵਾਲੇ ਕੁਝ ਹਫ਼ਤਿਆਂ 'ਚ ਪੈ ਸਕਦੈ ਭਾਰੀ ਮੀਂਹ

ਨਵੀਂ ਦਿੱਲੀ - ਦੱਖਣ-ਪੱਛਮੀ ਮਾਨਸੂਨ ਦੀ ਸ਼ੁਰੂਆਤ ਇਸ ਵਾਰ ਕਮਜ਼ੋਰ ਰਹੀ ਹੈ, ਜਿਸ ਕਾਰਨ ਸਾਉਣੀ ਦੀ ਬਿਜਾਈ ਵਿੱਚ ਦੇਰੀ ਹੋ ਸਕਦੀ ਹੈ। ਸਾਉਣੀ ਦੀ ਬਿਜਾਈ ਸਮੇਂ ਸਿਰ ਨਾ ਹੋ ਪਾਉਣੀ ਇਕ ਚਿੰਤਾ ਦਾ ਵਿਸ਼ਾ ਹੈ। ਮੌਸਮ ਵਿਭਾਗ ਨਾਲ ਜੁੜੇ ਲੋਕਾਂ ਮੁਤਾਬਕ ਚੰਗੀ ਖ਼ਬਰ ਇਹ ਹੈ ਕਿ ਆਉਣ ਵਾਲੇ ਕੁਝ ਹਫ਼ਤਿਆਂ 'ਚ ਚੰਗੀ ਬਾਰਿਸ਼ ਹੋ ਸਕਦੀ ਹੈ।

ਇਹ ਵੀ ਪੜ੍ਹੋ : ਫਲੈਟ ਦੇਣ ’ਚ ਕੀਤੀ 5 ਸਾਲਾਂ ਦੀ ਦੇਰੀ, ਇਸ ਪ੍ਰਮੋਟਰ ’ਤੇ ਲੱਗਾ 16 ਲੱਖ ਰੁਪਏ ਦਾ ਜੁਰਮਾਨਾ

ਜੇਕਰ ਗੱਲ ਜੂਨ ਮਹੀਨੇ ਦੀ ਕੀਤੀ ਜਾਵੇ ਤਾਂ ਜੂਨ ਵਿੱਚ ਘੱਟ ਬਾਰਿਸ਼ ਹੋਈ ਹੈ ਪਰ ਇਸ ਦਾ ਇਹ ਮਤਲਬ ਨਹੀਂ ਕਿ ਪੂਰੇ ਸੀਜ਼ਨ ਵਿੱਚ ਬਾਰਸ਼ ਘੱਟ ਹੋਵੇਗੀ। 2019 ਵਿੱਚ ਦੱਖਣ-ਪੱਛਮੀ ਮਾਨਸੂਨ ਦੀ ਬਾਰਿਸ਼ ਜੂਨ ਦੇ ਮਹੀਨੇ ਵਿੱਚ 32 ਫ਼ੀਸਦੀ ਘੱਟ ਸੀ। ਇਸ ਦਾ ਕਾਰਨ ਇਹ ਸੀ ਕਿ ਮਾਨਸੂਨ ਕਰੀਬ 7 ਦਿਨਾਂ ਦੀ ਦੇਰੀ ਨਾਲ 8 ਜੂਨ ਨੂੰ ਆਇਆ ਸੀ। ਉਸ ਸਮੇਂ ਇਸ ਸਾਲ ਵਾਂਗ ਮੀਂਹ ਦੀ ਗਤੀ ਹੌਲੀ ਸੀ। ਮਾਨਸੂਨ ਵਿੱਚ ਦੇਰੀ ਹੋਣ ਕਾਰਨ ਜੇਕਰ ਇਸ ਸਮੇਂ ਫ਼ਸਲ ਦੀ ਬਿਜਾਈ ਕਰ ਦਿੱਤੀ ਜਾਵੇ ਅਤੇ ਬਾਰਿਸ਼ ਨਾ ਹੋਵੇ ਤਾਂ ਇਹ ਚਿੰਤਾ ਵਾਲੀ ਗੱਲ ਹੈ।

ਇਹ ਵੀ ਪੜ੍ਹੋ : OLX ਗਰੁੱਪ ਨੇ ਦੁਨੀਆ ਭਰ 'ਚ 800 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਬਾਹਰ, ਜਾਣੋ ਕੀ ਹੈ ਕਾਰਨ

ਮੌਸਮ ਵਿਭਾਗ ਦਾ ਮੰਨਣਾ ਹੈ ਕਿ ਕੁਝ ਦਿਨਾਂ ਦੇ ਅੰਦਰ-ਅੰਦਰ ਮਾਨਸੂਨ ਮੁੜ ਬਹਾਲ ਹੋ ਜਾਵੇਗਾ ਅਤੇ ਇਸ ਨਾਲ ਹੁਣ ਤੱਕ ਰੜਕ ਰਹੀ ਮੀਂਹ ਦੀ ਘਾਟ ਦੀ ਪੂਰਤੀ ਹੋ ਜਾਵੇਗੀ। ਦੱਖਣੀ-ਪੱਛਮੀ ਮਾਨਸੂਨ ਦਾ ਦੂਜਾ ਪੜਾਅ ਸ਼ੁਰੂ ਹੋ ਗਿਆ ਹੈ ਅਤੇ ਇਹ ਪੜਾਅ ਅੱਧ ਜੁਲਾਈ ਤੱਕ ਜਾਰੀ ਰਹੇਗਾ। ਪੱਛਮ ਅਤੇ ਉੱਤਰੀ ਭਾਰਤ ਵਿੱਚ ਅਗਲੇ ਹਫ਼ਤੇ ਮੌਨਸੂਨ ਦੀ ਚੰਗੀ ਬਾਰਿਸ਼ ਦੀ ਉਮੀਦ ਕੀਤੀ ਜਾ ਰਹੀ ਹੈ ਅਤੇ ਜੁਲਾਈ ਦੇ ਅੱਧ ਤੱਕ ਪੂਰੇ ਦੇਸ਼ ਵਿੱਚ ਬਾਰਿਸ਼ ਹੋਣੀ ਸ਼ੁਰੂ ਹੋ ਜਾਵੇਗੀ। 

ਇਹ ਵੀ ਪੜ੍ਹੋ : Infosys ਦੇ ਸਹਿ-ਸੰਸਥਾਪਕ ਨੰਦਨ ਨੀਲੇਕਣੀ ਦਾ ਵੱਡਾ ਯੋਗਦਾਨ, IIT Bombay ਨੂੰ ਦਾਨ ਕੀਤੇ 315 ਕਰੋੜ ਰੁਪਏ

6 ਜੂਨ ਤੱਕ ਦੀ ਗੱਲ ਕਰੀਏ ਤਾਂ ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਪਿਛਲੇ ਸਾਲ ਨਾਲੋਂ ਮਾਮੂਲੀ ਘੱਟ ਹੈ। ਇਸ ਦੇ ਨਾਲ ਹੀ ਝੋਨੇ, ਦਾਲਾਂ ਅਤੇ ਤੇਲ ਬੀਜਾਂ ਦੀ ਬਿਜਾਈ ਵੀ ਪਿਛਲੇ ਸਾਲ ਨਾਲੋਂ ਘੱਟ ਹੋਈ ਹੈ। ਦੱਖਣ-ਪੱਛਮੀ ਮਾਨਸੂਨ ਦੀ ਦੇਰੀ ਨਾਲ ਦੇਸ਼ ਵਿੱਚ ਖੇਤੀ ਰਸਾਇਣਾਂ ਦੀ ਮੰਗ 'ਤੇ ਮਾਮੂਲੀ ਅਸਰ ਪਵੇਗਾ, ਪਰ ਇਹ ਅਸਥਾਈ ਹੋਵੇਗਾ। ਦੇਰੀ ਨਾਲ ਮੀਂਹ ਪੈਣ ਕਾਰਨ, ਕਿਸਾਨ ਥੋੜ੍ਹੇ ਸਮੇਂ ਲਈ ਅਤੇ ਘੱਟ ਪਾਣੀ ਵਾਲੀਆਂ ਫਸਲਾਂ ਜਿਵੇਂ ਦਾਲਾਂ, ਮੱਕੀ, ਜਵਾਰ ਅਤੇ ਬਾਜਰੇ ਦੀ ਚੋਣ ਕਰ ਸਕਦੇ ਹਨ।

ਨੋਟ - ਇਸ ਖ਼ਬਰ ਦੇ ਸਬੰਧ ਵਿੱਚ ਕੀ ਹੈ ਤੁਹਾਡੀ ਰਾਏ


author

rajwinder kaur

Content Editor

Related News