AI ’ਚ ਗਾਹਕਾਂ ਦੀ ਦਿਲਚਸਪੀ ਵਧੀ, ਨਵੀਂ ਤਕਨੀਕ ਨਾਲ ਛਾਂਟੀ ਦਾ ਖਦਸ਼ਾ ਨਹੀਂ : ਇਨਫੋਸਿਸ
Monday, Aug 26, 2024 - 05:19 PM (IST)
ਨਵੀਂ ਦਿੱਲੀ (ਭਾਸ਼ਾ) - ਇਨਫੋਸਿਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਸਲਿਲ ਪਾਰੇਖ ਨੇ ਕਿਹਾ ਕਿ ਜੈਨਰੇਟਿਵ ਯਾਨੀ ਸਿਰਜਣ ਨਾਲ ਜੁੜੇ ਆਰਟੀਫਿਸ਼ੀਅਲ ਇੰਟੈਲੀਜੈਂਸੀ (ਏ. ਆਈ.) ’ਚ ਗਾਹਕਾਂ ਦੀ ਡੂੰਘੀ ਦਿਲਚਸਪੀ ਹੈ ਅਤੇ ਕੰਪਨੀ ’ਚ ਵੀ ਇਨ੍ਹਾਂ ਦੀ ਭਾਰੀ ਮੰਗ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਇਸ ਨਵੇਂ ਜਮਾਨੇ ਦੀਆਂ ਤਕਨੀਕਾਂ ਕਾਰਨ ਆਪਣੀ ਕੰਪਨੀ ’ਚ ਕਿਸੇ ਛਾਂਟੀ ਦਾ ਖਦਸ਼ਾ ਨਹੀਂ ਹੈ।
ਪਾਰੇਖ ਨੇ 3.9 ਅਰਬ ਡਾਲਰ ਦੀ ਜੀ. ਐੱਸ. ਟੀ. ਟੈਕਸ ਮੰਗ ਦੇ ਬਾਰੇ ’ਚ ਕਿਹਾ ਕਿ ਇਨਫੋਸਿਸ ਨੇ ਪਹਿਲਾਂ ਹੀ ਇਸ ਬਾਰੇ ’ਚ ਦੱਸ ਦਿੱਤਾ ਹੈ ਅਤੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਵੀ ਖੁਲਾਸੇ ਕਰ ਦਿੱਤੇ ਹਨ। ਇਹ ਪੁੱਛੇ ਜਾਣ ’ਤੇ ਕਿ ਕੀ ਕੰਪਨੀ ਕਈ ਸਾਲਾਂ ਤੋਂ ਬਾਕੀ ਟੈਕਸਾਂ ਦੀ ਮੰਗ ਨੂੰ ਵੇਖਦੇ ਹੋਏ ਇਸ ਲਈ ਪ੍ਰਬੰਧ ਕਰੇਗੀ, ਉਨ੍ਹਾਂ ਕਿਹਾ,‘‘ਸਾਡੇ ਕੋਲ ਕੋਈ ਨਵੀਂ ਸੂਚਨਾ ਨਹੀਂ ਹੈ। ਹਾਲਤ ਉਵੇਂ ਹੀ ਹੈ, ਜਿਵੇਂ ਅਸੀਂ ਕੁੱਝ ਦਿਨ ਪਹਿਲਾਂ ਸਾਂਝੀ ਕੀਤੀ ਸੀ।
ਉਨ੍ਹਾਂ ਨੇ ਇਕ ਵਿਸ਼ੇਸ਼ ਗੱਲਬਾਤ ’ਚ ਕਿਹਾ ਕਿ ਜੈਨਰੇਟਿਵ ਏ. ਆਈ. ’ਤੇ ਗਾਹਕਾਂ ਵੱਲੋਂ ਬਹੁਤ ਚੰਗੀ ਪ੍ਰਤੀਕਿਰਿਆ ਮਿਲੀ ਹੈ ਅਤੇ ਉਨ੍ਹਾਂ ਨੇ ਇਸ ਦੀ ਤੁਲਣਾ ਬੀਤੇ ਸਮੇਂ ’ਚ ਡਿਜੀਟਲ ਅਤੇ ਕਲਾਊਡ ਟੈਕਨਾਲੋਜੀਆਂ ਲਈ ਵੇਖੀ ਗਈ ਪ੍ਰਵਿਰਤੀ ਨਾਲ ਕੀਤੀ। ਪਾਰੇਖ ਦਾ ਮੰਨਣਾ ਹੈ ਕਿ ਸਮੇਂ ਦੇ ਨਾਲ ਜੈਨਰੇਟਿਵ ਏ. ਆਈ. ਨੂੰ ਅਪਣਾਉਣ ਦੀ ਪ੍ਰਕਿਰਿਆ ’ਚ ਵਾਧਾ ਹੋਵੇਗਾ ਕਿਉਂਕਿ ਉਦਮੀਆਂ ਨੂੰ ਇਸ ਨਾਲ ਹੋਣ ਵਾਲੇ ਮੁਨਾਫੇ ਅਤੇ ਕਾਰੋਬਾਰੀ ਨਤੀਜੇ ਮਿਲਣਗੇ।
ਐਕਵਾਇਰ ਦੀ ਤਲਾਸ਼ ’ਚ ਇਨਫੋਸਿਸ
ਇਨਫੋਸਿਸ ਇਸ ਸਾਲ 2 ਐਕਵਾਇਰਾਂ ਤੋਂ ਬਾਅਦ ਅਤੇ ਕੰਪਨੀਆਂ ਨੂੰ ਲੈਣ ਦੀ ਤਿਆਰੀ ’ਚ ਹੈ। ਪਾਰੇਖ ਨੇ ਕਿਹਾ ਕਿ ਕੰਪਨੀ ਡਾਟਾ ਐਨਾਲਿਟਿਕਸ, ਸੇਵਾ ਦੇ ਤੌਰ ’ਤੇ ਸਾਫਟਵੇਅਰ (ਐੱਸ. ਏ. ਏ. ਐੱਸ.) ਵਰਗੇ ਖੇਤਰਾਂ ’ਚ ਅੈਕਵਾਇਰ ਦੀ ਇੱਛੁਕ ਹੈ ਅਤੇ ਯੂਰਪ ਅਤੇ ਅਮਰੀਕਾ ਦੇ ਕੁੱਝ ਭੂਗੋਲਿਕ ਖੇਤਰਾਂ ’ਤੇ ਵੀ ਵਿਚਾਰ ਕਰ ਸਕਦੀ ਹੈ।
ਇਹ ਪੁੱਛੇ ਜਾਣ ’ਤੇ ਕਿ ਕੀ ਹੋਰ ਜ਼ਿਆਦਾ ਐਕਵਾਇਰ, ਤਕਨੀਕੀ ਖੇਤਰ ਦੇ ਸਮਾਨ ਪੈਮਾਨੇ ਦੇ ਹੋ ਸਕਦੇ ਹਨ, ਪਾਰੇਖ ਨੇ ਕਿਹਾ,‘‘ਬਿਲਕੁੱਲ, ਮੈਨੂੰ ਲੱਗਦਾ ਹੈ ਕਿ ਅਸੀ ਂ ਪੈਮਾਨੇ ਦੇ ਸੰਦਰਭ ’ਚ ਇਸ ਸਾਈਜ਼ ’ਤੇ ਵਿਚਾਰ ਕਰਾਂਗੇ ਅਤੇ ਸਾਡੇ ਢਾਂਚੇ ਨੂੰ ਵੇਖਦੇ ਹੋਏ ਅਸੀਂ ਇਨ੍ਹਾਂ ’ਚੋਂ ਕੁੱਝ ਅੈਕਵਾਇਰ ਕਰ ਸਕਦੇ ਹਾਂ। ਕੰਪਨੀ ਨੇ ਤਕਨੀਕੀ ਖੇਤਰ ’ਚ 45 ਕਰੋਡ਼ ਯੂਰੋ ਦੇ ਅੈਕਵਾਇਰ ਕੀਤੇ ਹਨ। ਇਨਫੋਸਿਸ ਨੇ ਜਨਵਰੀ ’ਚ ਭਾਰਤ ’ਚ ਮੁੱਖ ਦਫਤਰ ਵਾਲੀ ਸੈਮੀਕੰਡਕਟਰ ਡਿਜ਼ਾਈਨ ਸੇਵਾ ਕੰਪਨੀ ਇਨਸੇਮੀ ਟੈਕਨਾਲੋਜੀ ਸਰਵਿਸਿਜ਼ ’ਚ 100 ਫੀਸਦੀ ਇਕਵਿਟੀ ਸ਼ੇਅਰ ਹਾਸਲ ਕਰਨ ਲਈ ਇਕ ਪੱਕੇ ਸਮਝੌਤੇ ਦਾ ਐਲਾਨ ਕੀਤਾ। ਇਸ ਸੌਦੇ ਦੀ ਕੁਲ ਕੀਮਤ 280 ਕਰੋਡ਼ ਰੁਪਏ ਤੱਕ ਸੀ (ਜਿਸ ’ਚ ਕਮਾਈ, ਮੈਨੇਜਮੈਂਟ ਇਨਸੈਂਟਿਵ ਅਤੇ ਰੀਟੈਨਸ਼ਨ ਬੋਨਸ ਸ਼ਾਮਿਲ ਹਨ)। ਕੰਪਨੀ ਨੇ ਤਿੰਨ ਮਹੀਨੇ ਬਾਅਦ ਇਕ ਹੋਰ ਵੱਡਾ ਅੈਕਵਾਇਰ ਕੀਤਾ।