Cup Noodles ''ਚ ਹੋਣ ਜਾ ਰਿਹੈ ਬਦਲਾਅ , 50 ਸਾਲਾਂ ''ਚ ਪਹਿਲੀ ਵਾਰ ਹੋ ਰਿਹਾ ਅਜਿਹਾ
Sunday, Oct 29, 2023 - 05:16 PM (IST)
ਨਵੀਂ ਦਿੱਲੀ : ਗੈਸ ਉੱਤੇ ਰੱਖੇ ਬਿਨਾਂ ਸਿਰਫ਼ ਗਰਮ ਪਾਣੀ ਪਾਉਣ ਨਾਲ ਹੀ ਇੰਸਟੈਂਟ ਕੱਪ ਨੂਡਲਜ਼ ਖਾਣ ਲਈ ਤਿਆਰ ਹੋ ਜਾਂਦੇ ਹਨ। ਪਰ ਜਲਦ ਹੀ ਕੱਪ ਨੂਡਲਸ ਹਮੇਸ਼ਾ ਲਈ ਬਦਲਣ ਵਾਲਾ ਹੈ। ਇਸ ਨੂੰ ਬਣਾਉਣ ਵਾਲੀ ਕੰਪਨੀ 50 ਸਾਲਾਂ 'ਚ ਪਹਿਲੀ ਵਾਰ ਪੈਕੇਜਿੰਗ 'ਚ ਵੱਡਾ ਬਦਲਾਅ ਕਰਨ ਜਾ ਰਹੀ ਹੈ। ਪਰਿਵਰਤਨ ਬਹੁਤ ਵੱਡਾ ਹੈ ਪਰ ਸੰਭਵ ਹੈ ਕਿ ਗਾਹਕ ਇਸ ਨੂੰ ਤੁਰੰਤ ਨੋਟਿਸ ਵੀ ਨਾ ਕਰੇ। ਕੰਪਨੀ ਨੇ ਅਗਲੇ ਸਾਲ ਯਾਨੀ 2024 ਤੋਂ ਅਮਰੀਕਾ 'ਚ ਕਾਗਜ਼ ਦੀ ਬਜਾਏ ਸਟਾਇਰੋਫੋਮ ਤੋਂ ਕੱਪ ਬਣਾਉਣ ਦਾ ਫੈਸਲਾ ਕੀਤਾ ਹੈ। ਸਟਾਇਰੋਫੋਮ ਨੂੰ ਪੋਲੀਸਟੀਰੀਨ ਵੀ ਕਿਹਾ ਜਾਂਦਾ ਹੈ। ਇਹ ਪੈਕੇਜਿੰਗ ਨੂੰ ਵਧੇਰੇ ਵਾਤਾਵਰਣ ਅਨੁਕੂਲ ਬਣਾਉਂਦਾ ਹੈ।
ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ 'ਚ ਛੁੱਟੀਆਂ ਦੀ ਭਰਮਾਰ, ਨਵੰਬਰ ਮਹੀਨੇ ਦੇਸ਼ 'ਚ 15 ਦਿਨ ਬੰਦ ਰਹਿਣਗੇ ਬੈਂਕ
ਕੰਪਨੀ ਨੇ ਜਾਰੀ ਕੀਤਾ ਇਹ ਬਿਆਨ
ਕੰਪਨੀ ਦੇ ਸੀਈਓ ਮਾਈਕਲ ਪ੍ਰਾਈਸ ਨੇ ਇਕ ਬਿਆਨ 'ਚ ਕਿਹਾ ਕਿ ਕੰਪਨੀ ਖਪਤਕਾਰਾਂ, ਵਾਤਾਵਰਣ ਅਤੇ ਦੁਨੀਆ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਨਵੇਂ ਤਰੀਕੇ ਲੱਭ ਰਹੀ ਹੈ। ਉਨ੍ਹਾਂ ਕਿਹਾ ਕਿ ਨਵੇਂ ਪੇਪਰ ਕੱਪ ਇੱਕ ਚੰਗੀ ਪਹਿਲ ਹੈ ਅਤੇ ਵਾਤਾਵਰਨ ਪ੍ਰਤੀ ਕੰਪਨੀ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਖਪਤਕਾਰ ਲੰਬੇ ਸਮੇਂ ਤੋਂ ਫੂਡ ਕੰਪਨੀਆਂ ਤੋਂ ਵਾਤਾਵਰਣ ਅਨੁਕੂਲ ਉਤਪਾਦ ਬਣਾਉਣ ਦੀ ਮੰਗ ਕਰ ਰਹੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਕੱਪ ਨੂਡਲਜ਼ ਦੀ ਪਹਿਲ ਚੰਗੀ ਹੈ ਪਰ ਇਹ ਕਾਫ਼ੀ ਨਹੀਂ ਹੈ। ਕਈ ਹੋਰ ਕੰਪਨੀਆਂ ਨੇ ਵੀ ਇਸ ਦਿਸ਼ਾ ਵਿੱਚ ਕਦਮ ਚੁੱਕੇ ਹਨ। ਕੱਪ ਨੂਡਲਜ਼ 'ਤੇ ਪਲਾਸਟਿਕ ਦੀ ਰੈਪ ਨੂੰ ਹਟਾਉਣ ਦੇ ਨਾਲ-ਨਾਲ ਉਨ੍ਹਾਂ 'ਤੇ ਬਾਹਰੋਂ ਰੱਖੇ ਸਲੀਵਜ਼ ਨੂੰ ਵੀ 100 ਫੀਸਦੀ ਰੀਸਾਈਕਲ ਕੀਤੇ ਕਾਗਜ਼ ਤੋਂ ਬਣਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, 20 ਕਰੋੜ ਦੀ ਮੰਗੀ ਫਿਰੌਤੀ
ਜਾਪਾਨੀ ਕੰਪਨੀ ਹੈ ਨਿਸਿਨ ਫੂਡਸ
ਨਿਸਿਨ ਫੂਡਸ ਇੱਕ ਜਾਪਾਨੀ ਕੰਪਨੀ ਹੈ। ਇਹ ਮੋਮੋਫੁਕੂ ਐਂਡੋ ਦੁਆਰਾ 1948 ਵਿੱਚ ਇਜ਼ੁਮੀਯੋਤਸੂ, ਜਾਪਾਨ ਵਿੱਚ ਸਥਾਪਿਤ ਕੀਤਾ ਗਿਆ ਸੀ। 1958 ਵਿੱਚ ਉਸਨੇ ਦੁਨੀਆ ਦਾ ਪਹਿਲਾ ਇੰਸਟੈਂਟ ਰੈਮਨ ਬਣਾਇਆ। ਇਸੇ ਤਰ੍ਹਾਂ, 1971 ਵਿੱਚ, ਉਸਨੇ ਕੱਪ ਨੂਡਲਜ਼ ਬਣਾਇਆ, ਜੋ ਕਿ ਵਿਸ਼ਵ ਦਾ ਪਹਿਲਾ ਰੈਮਨ ਸੀ ਜੋ ਇੱਕ ਕੱਪ ਵਿੱਚ ਪਰੋਸਿਆ ਜਾਂਦਾ ਹੈ। ਰਾਮੇਨ ਕਣਕ ਦੇ ਆਟੇ ਤੋਂ ਬਣੇ ਨੂਡਲਜ਼ ਹਨ। ਇਸ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ, ਮੀਟ ਅਤੇ ਸੁਆਦੀ ਗ੍ਰੇਵੀਜ਼ ਨਾਲ ਖਾਧਾ ਜਾਂਦਾ ਹੈ। ਇਹ ਤੇਜ਼ੀ ਨਾਲ ਤਿਆਰ ਕੀਤਾ ਜਾਂਦਾ ਹੈ। ਭਾਰਤ ਵਿੱਚ ਇਸ ਦੇ 13 ਤਰ੍ਹਾਂ ਦੇ ਫਲੇਵਰ ਉਪਲਬਧ ਹਨ।
ਇਹ ਵੀ ਪੜ੍ਹੋ : ਵਿਦੇਸ਼ਾਂ 'ਚ ਵਧੀ ਭਾਰਤੀ ਅੰਬ ਦੀ ਮੰਗ, 19 ਫ਼ੀਸਦੀ ਵਧਿਆ ਭਾਰਤ ਤੋਂ ਨਿਰਯਾਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8