ਭਾਰਤੀਆਂ ''ਚ ਲਗਾਤਾਰ ਵਧ ਰਿਹੈ ਕਰਜ਼ਾ ਲੈ ਕੇ ਕਾਰਾਂ ਖਰੀਦਣ ਦਾ ਰੁਝਾਨ

Thursday, Jan 25, 2024 - 12:13 PM (IST)

ਭਾਰਤੀਆਂ ''ਚ ਲਗਾਤਾਰ ਵਧ ਰਿਹੈ ਕਰਜ਼ਾ ਲੈ ਕੇ ਕਾਰਾਂ ਖਰੀਦਣ ਦਾ ਰੁਝਾਨ

ਬਿਜ਼ਨੈੱਸ ਡੈਸਕ : ਅਜੌਕੇ ਸਮੇਂ ਵਿਚ ਲੋਕਾਂ ਵਲੋਂ ਵਾਹਨਾਂ ਦਾ ਇਸਤੇਮਾਲ ਸਭ ਤੋਂ ਵੱਧ ਕੀਤਾ ਜਾ ਰਿਹਾ ਹੈ। ਵਾਹਨ ਅੱਜ ਦੇ ਸਮੇਂ ਵਿਚ ਸਭ ਦੀ ਜ਼ਰੂਤਤ ਬਣ ਗਏ ਹਨ। ਪੈਸੇ ਦੀ ਘਾਟ ਜਾਂ ਕਿਸੇ ਹੋਰ ਕਾਰਨਾਂ ਦੇ ਕਰਕੇ ਭਾਰਤੀਆਂ 'ਚ ਹੁਣ ਲੋਨ ਲੈ ਕੇ ਕਾਰਾਂ ਖਰੀਦਣ ਦਾ ਰੁਝਾਨ ਵਧਦਾ ਜਾ ਰਿਹਾ ਹੈ। ਮਹਾਮਾਰੀ ਤੋਂ ਪਹਿਲਾਂ ਦੇ ਮੁਕਾਬਲੇ ਹੁਣ ਜ਼ਿਆਦਾਤਰ ਭਾਰਤੀ ਲੋਨ ਲੈ ਕੇ ਕਾਰਾਂ ਖਰੀਦਣ ਦੀ ਇੱਛਾ ਰੱਖਦੇ ਹਨ, ਕਿਉਂਕਿ ਕਾਰਾਂ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। 

ਇਹ ਵੀ ਪੜ੍ਹੋ - Air India ਨੂੰ ਸੁਰੱਖਿਆ ਉਲੰਘਣਾ ਕਰਨੀ ਪਈ ਮਹਿੰਗੀ, DGCA ਨੇ ਠੋਕਿਆ 1.10 ਕਰੋੜ ਰੁਪਏ ਦਾ ਜੁਰਮਾਨਾ

ਸੂਤਰਾਂ ਅਨੁਸਾਰ ਜਾਟੋ ਡਾਇਨਾਮਿਕਸ ਦੇ ਅੰਕੜਿਆਂ ਅਨੁਸਾਰ ਸਾਲ 2019 ਵਿੱਚ ਭਾਰਤੀ ਯਾਤਰੀ ਵਾਹਨ ਬਾਜ਼ਾਰ ਵਿੱਚ 72 ਤੋਂ 75 ਫ਼ੀਸਦੀ ਕਾਰਾਂ ਦੀ ਖਰੀਦ ਵਿੱਤ ਦੁਆਰਾ ਕੀਤੀ ਗਈ ਸੀ। ਪਰ 2023 ਵਿੱਚ ਇਹ ਅੰਕੜਾ 77 ਤੋਂ 80 ਫ਼ੀਸਦੀ ਤੱਕ ਵੱਧ ਗਿਆ ਹੈ। ਮਾਰੂਤੀ ਸੁਜ਼ੂਕੀ ਦੇ ਸੀਨੀਅਰ ਕਾਰਜਕਾਰੀ ਅਨੁਸਾਰ ਅੱਜ ਦੇ ਸਮੇਂ ਵਿਚ ਸਾਰੇ ਬੈਂਕਾਂ ਵਲੋਂ ਵਿੱਤੀ ਸੁਵਿਧਾਵਾਂ ਪ੍ਰਦਾਨ ਕਰਨ ਤੋਂ ਇਲਾਵਾ, ਵਿਆਜ ਦਰਾਂ ਵਿੱਚ ਗਿਰਾਵਟ ਅਤੇ ਬੈਂਕਾਂ ਦੁਆਰਾ ਕਾਰ ਖਰੀਦਦਾਰਾਂ ਲਈ ਕੀਤੀਆਂ ਗਈਆਂ ਨਵੀਆਂ ਪੇਸ਼ਕਸ਼ਾਂ ਕਾਰਾਂ ਦੀ ਵਿਕਰੀ ਨੂੰ ਵਧਾ ਰਹੀਆਂ ਹਨ। 

ਇਹ ਵੀ ਪੜ੍ਹੋ - SpiceJet ਦਾ ਧਮਾਕੇਦਾਰ ਆਫ਼ਰ, ਸਿਰਫ਼ 1622 'ਚ ਲੋਕ ਕਰਨ ਅਯੁੱਧਿਆ ਰਾਮ ਮੰਦਰ ਦੇ ਦਰਸ਼ਨ

ਦੱਸ ਦੇਈਏ ਕਿ ਕਾਰਾਂ ਦੀ ਖਰੀਦਦਾਰੀ ਕਰਨ ਤੋਂ ਪਹਿਲਾਂ ਕਈ ਕੰਪਨੀਆਂ ਅਤੇ ਬੈਂਕਾਂ ਵਲੋਂ ਗਾਹਕਾਂ ਨੂੰ ਵੱਖ-ਵੱਖ ਸਹੂਲਤਾਵਾਂ ਦਿੱਤੀਆਂ ਜਾ ਰਹੀਆਂ ਹਨ। ਹੁੰਡਈ ਅਤੇ ਟਾਟਾ ਮੋਟਰਜ਼ ਵਰਗੀਆਂ ਪ੍ਰਮੁੱਖ ਕਾਰ ਨਿਰਮਾਤਾਵਾਂ ਨੇ ਵੀ 2019 ਤੋਂ ਬਾਅਦ ਫਾਈਨੈਂਸ ਦੁਆਰਾ ਵਿਕਰੀ ਵਿੱਚ ਮਹੱਤਵਪੂਰਨ ਵਾਧਾ ਦਰਜ ਕੀਤਾ ਹੈ। 2019 'ਚ ਹੁੰਡਈ ਦੀ ਕੁੱਲ ਵਿਕਰੀ 'ਚ ਫਾਈਨੈਂਸ ਦੀ ਹਿੱਸੇਦਾਰੀ 65 ਤੋਂ 70 ਫ਼ੀਸਦੀ ਸੀ, ਜੋ 2023 'ਚ ਵਧ ਕੇ 77 ਤੋਂ 82 ਫ਼ੀਸਦੀ ਹੋ ਗਈ ਹੈ। ਇਸ ਦੌਰਾਨ ਟਾਟਾ ਮੋਟਰਜ਼ ਦਾ ਅੰਕੜਾ 64 ਤੋਂ 69 ਫ਼ੀਸਦੀ ਤੋਂ ਵਧ ਕੇ 71 ਤੋਂ 76 ਫ਼ੀਸਦੀ ਹੋ ਗਿਆ। 

ਇਹ ਵੀ ਪੜ੍ਹੋ - ਰਾਮ ਮੰਦਰ ਦੇ ਨਾਂ 'ਤੇ ਮੁਫ਼ਤ ਰੀਚਾਰਜ ਤੇ ਪ੍ਰਸ਼ਾਦ ਦਾ ਕੀ ਤੁਹਾਨੂੰ ਆਇਆ ਹੈ 'ਲਿੰਕ'? ਤਾਂ ਹੋ ਜਾਵੋ ਸਾਵਧਾਨ

ਮਾਰੂਤੀ ਕਾਰਾਂ ਦੀ ਖਰੀਦਦਾਰੀ ਕਰਨ ਵਾਲੇ ਲੋਕਾਂ ਨੂੰ ਵਾਹਨ ਲੋਨ ਪ੍ਰਦਾਨ ਕਰਨ ਵਾਲੇ ਬੈਂਕਾਂ ਦੀ ਗਿਣਤੀ 2018 ਦੇ ਮੁਕਾਬਲੇ ਹੁਣ ਦੁੱਗਣੀ ਹੋ ਗਈ ਹੈ। ਲੋਨ ਦੇਣ ਵਾਲੇ ਇਨ੍ਹਾਂ ਬੈਂਕਾਂ ਦੀ ਗਿਣਤੀ 6 ਤੋਂ ਵਧ ਕੇ 13 ਹੋ ਗਈ ਹੈ। ਇਸੇ ਤਰ੍ਹਾਂ NBFC ਦੀ ਗਿਣਤੀ ਵੀ 6 ਤੋਂ ਵਧ ਕੇ 8 ਹੋ ਗਈ ਹੈ। ਕਾਰਾਂ ਦੀ ਮੰਗ ਵੱਧਣ ਦੇ ਕਾਰਨ ਬੈਂਕਾਂ ਨੂੰ ਵੀ ਇਸ ਦਾ ਫ਼ਾਇਦਾ ਹੋ ਰਿਹਾ ਹੈ, ਕਿਉਂਕਿ ਇਸ ਨਾਲ ਉਹਨਾਂ ਦਾ ਗਾਹਕਾਂ ਦੀ ਗਿਣਕੀ ਵਿਚ ਵਾਧਾ ਹੋ ਰਿਹਾ ਹੈ।  

ਇਹ ਵੀ ਪੜ੍ਹੋ - Ram Mandir Ceremony: ਅੱਜ ਯਾਨੀ 22 ਜਨਵਰੀ ਨੂੰ ਪੈਦਾ ਹੋਣ ਵਾਲੇ ਬੱਚਿਆਂ ਦੀ ਰਾਸ਼ੀ ਹੋਵੇਗੀ ਖ਼ਾਸ, ਜਾਣੋ ਕਿਵੇਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News