ਫਿਰ ਘਟਿਆ ਵਿਦੇਸ਼ੀ ਮੁਦਰਾ ਭੰਡਾਰ, 2.7 ਅਰਬ ਡਾਲਰ ਡਿੱਗ ਕੇ 597.73 ਅਰਬ ਡਾਲਰ ''ਤੇ ਪਹੁੰਚਿਆ

Saturday, May 07, 2022 - 11:15 AM (IST)

ਫਿਰ ਘਟਿਆ ਵਿਦੇਸ਼ੀ ਮੁਦਰਾ ਭੰਡਾਰ, 2.7 ਅਰਬ ਡਾਲਰ ਡਿੱਗ ਕੇ 597.73 ਅਰਬ ਡਾਲਰ ''ਤੇ ਪਹੁੰਚਿਆ

ਮੁੰਬਈ — ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 29 ਅਪ੍ਰੈਲ ਨੂੰ ਖਤਮ ਹਫਤੇ 'ਚ ਲਗਾਤਾਰ ਸੱਤਵੇਂ ਹਫਤੇ 'ਚ 2.7 ਅਰਬ ਡਾਲਰ ਦੀ ਗਿਰਾਵਟ ਨਾਲ 597.73 ਅਰਬ ਡਾਲਰ 'ਤੇ ਆ ਗਿਆ। ਇਸ ਤੋਂ ਪਹਿਲਾਂ 22 ਅਪ੍ਰੈਲ ਨੂੰ ਖਤਮ ਹੋਏ ਹਫਤੇ 'ਚ ਵਿਦੇਸ਼ੀ ਮੁਦਰਾ ਭੰਡਾਰ ਲਗਾਤਾਰ ਛੇਵੇਂ ਹਫਤੇ 3.27 ਅਰਬ ਡਾਲਰ ਡਿੱਗ ਕੇ 600.4 ਅਰਬ ਡਾਲਰ 'ਤੇ ਆ ਗਿਆ ਸੀ। ਇਸੇ ਤਰ੍ਹਾਂ 15 ਅਪ੍ਰੈਲ ਨੂੰ ਖਤਮ ਹੋਏ ਹਫਤੇ 'ਚ ਇਹ 31.1 ਕਰੋੜ ਡਾਲਰ ਘੱਟ ਕੇ 603.7 ਅਰਬ ਡਾਲਰ ਰਹਿ ਗਿਆ, ਜੋ ਕਿ 08 ਅਪ੍ਰੈਲ ਨੂੰ ਖਤਮ ਹੋਏ ਹਫਤੇ 'ਚ 2.47 ਅਰਬ ਡਾਲਰ ਘੱਟ ਕੇ 604 ਅਰਬ ਡਾਲਰ ਰਹਿ ਗਿਆ।

01 ਅਪ੍ਰੈਲ ਨੂੰ ਖਤਮ ਹੋਏ ਹਫਤੇ 'ਚ ਇਹ ਰਿਕਾਰਡ 11.17 ਅਰਬ ਡਾਲਰ ਡਿੱਗ ਕੇ 606.48 ਅਰਬ ਡਾਲਰ ਰਹਿ ਗਿਆ ਅਤੇ 25 ਮਾਰਚ ਨੂੰ ਖਤਮ ਹਫਤੇ 'ਚ ਇਹ ਰਿਕਾਰਡ 2.03 ਅਰਬ ਡਾਲਰ ਡਿੱਗ ਕੇ 617.65 ਅਰਬ ਡਾਲਰ ਰਹਿ ਗਿਆ।

ਸ਼ੁੱਕਰਵਾਰ ਨੂੰ ਰਿਜ਼ਰਵ ਬੈਂਕ ਵੱਲੋਂ ਜਾਰੀ ਹਫਤਾਵਾਰੀ ਅੰਕੜਿਆਂ ਮੁਤਾਬਕ ਵਿਦੇਸ਼ੀ ਮੁਦਰਾ ਭੰਡਾਰ ਦਾ ਸਭ ਤੋਂ ਵੱਡਾ ਹਿੱਸਾ ਫੋਰੈਕਸ ਅਸੈਟ 29 ਅਪ੍ਰੈਲ ਨੂੰ ਖਤਮ ਹਫਤੇ 'ਚ 1.1 ਅਰਬ ਡਾਲਰ ਦੀ ਗਿਰਾਵਟ ਨਾਲ 532.8 ਅਰਬ ਡਾਲਰ ਰਹਿ ਗਿਆ। ਇਸੇ ਤਰ੍ਹਾਂ ਸੋਨੇ ਦਾ ਭੰਡਾਰ 1.2 ਕਰੋੜ ਡਾਲਰ ਘਟ ਕੇ 41.6 ਅਰਬ ਡਾਲਰ ਰਹਿ ਗਿਆ। ਸਪੈਸ਼ਲ ਡਰਾਇੰਗ ਰਾਈਟਸ (SDRs) ਸਮੀਖਿਆ ਅਧੀਨ ਹਫ਼ਤੇ ਵਿੱਚ 362 ਕਰੋੜ ਡਾਲਰ ਦੀ ਗਿਰਾਵਟ ਨਾਲ 18.3 ਅਰ ਡਾਲਰ ਰਹਿ ਗਿਆ। ਇਸੇ ਤਰ੍ਹਾਂ, ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਕੋਲ ਭੰਡਾਰ 5.9 ਕਰੋੜ ਡਾਲਰ ਘਟ ਕੇ 5 ਅਰਬ ਡਾਲਰ ਰਹਿ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


author

Harinder Kaur

Content Editor

Related News