ਦੀਵਾਲੀਆ ਪ੍ਰਕਿਰਿਆ ਤੋਂ ਬਚਣ ਲਈ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਪਟੋ ਐਕਸਚੇਂਜ ਨੇ ਲਾਈ ਅਰਜ਼ੀ, ਜਾਂਚ ਸ਼ੁਰੂ
Monday, Nov 14, 2022 - 01:08 PM (IST)
ਨਿਊਯਾਰਕ (ਭਾਸ਼ਾ) - ਪਹਿਲਾਂ ਤੋਂ ਹੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਕ੍ਰਿਪਟੋਕਰੰਸੀ ਐਕਸਚੇਂਜ ਐੱਫ. ਟੀ. ਐੱਕਸ. ਨੇ ਖਾਤਿਆਂ ਤੱਕ ‘ਅਣ-ਅਧਿਕਾਰਤ ਪਹੁੰਚ’ ਹੋਣ ਨਾਲ ਫੰਡ ਦੀ ਕਮੀ ਕਾਰਨ ਕਾਰੋਬਾਰ ਜਾਂ ਨਿਕਾਸੀ ਦਾ ਬਦਲ ਬੰਦ ਕਰਨ ਦੇ ਨਾਲ ਹੀ ਦੀਵਾਲੀਆ ਪ੍ਰਕਿਰਿਆ ਤੋਂ ਬਚਣ ਦੀ ਅਰਜ਼ੀ ਲਾ ਦਿੱਤੀ ਹੈ। ਐੱਫ. ਟੀ. ਐੱਕਸ. ਦੇ ਨਵੇਂ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਜਾਨ ਕੇ ਤ੍ਰਿਤੀਆ ਨੇ ਸ਼ਨੀਵਾਰ ਨੂੰ ਕਿਹਾ ਕਿ ਐੱਫ. ਟੀ. ਐੱਕਸ. ਆਪਣੇ ਗਾਹਕਾਂ ਨੂੰ ਮੰਚ ’ਤੇ ਕ੍ਰਿਪਟੋਕਰੰਸੀ ਦੇ ਕਾਰੋਬਾਰ ਜਾਂ ਫੰਡ ਨਿਕਾਸੀ ਦੀ ਸਹੂਲਤ ਬੰਦ ਕਰ ਰਿਹਾ ਹੈ।
ਇਹ ਵੀ ਪੜ੍ਹੋ : Jio ਚੁਣਿਆ ਗਿਆ ਦੇਸ਼ ਦਾ ਸਭ ਤੋਂ ਮਜ਼ਬੂਤ ਟੈਲੀਕਾਮ ਬ੍ਰਾਂਡ, ਦੇਖੋ ਦੇਸ਼ ਦੇ ਹੋਰ ਨੰਬਰ ਵਨ ਬ੍ਰਾਂਡਸ ਦੀ ਸੂਚੀ
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਗਾਹਕਾਂ ਦੀਆਂ ਜਾਇਦਾਦਾਂ ਨੂੰ ਸੁਰੱਖਿਅਤ ਕਰਨ ਲਈ ਕਦਮ ਉਠਾਏ ਜਾ ਰਹੇ ਹਨ। ਕੰਪਨੀ ਦੇ ਵਕੀਲ ਰਾਏਨ ਮਿਲਰ ਨੇ ਕਿਹਾ ਕਿ ਐੱਫ. ਟੀ. ਐੱਕਸ. ਕਾਨੂੰਨੀ ਏਜੰਸੀਆਂ ਅਤੇ ਰੈਗੂਲੇਟਰੀ ਸੰਸਥਾਵਾਂ ਦੇ ਨਾਲ ਹੀ ਸਹਿਯੋਗ ਕਰ ਰਹੀ ਹੈ। ਅਜੇ ਇਹ ਨਹੀਂ ਪਤਾ ਲੱਗ ਸਕਿਆ ਹੈ ਕਿ ਐੱਫ. ਟੀ. ਐੱਕਸ. ਦੇ ਖਾਤਿਆਂ ਤੱਕ ਅਣ-ਅਧਿਕਾਰਤ ਪਹੁੰਚ ਹੋਣ ਨਾਲ ਕਿੰਨੀ ਰਕਮ ਖਤਰੇ ’ਚ ਆਈ ਹੈ ਪਰ ਵਿਸ਼ਲੇਸ਼ਕ ਫਰਮ ਏਲਿਪਟਿਕ ਦਾ ਮੰਨਣਾ ਹੈ ਕਿ ਐਕਸਚੇਂਜ ਤੋਂ 47.7 ਕਰੋੜ ਡਾਲਰ ਦੀ ਵੱਡੀ ਰਕਮ ਗਾਇਬ ਹੋ ਚੁੱਕੀ ਹੈ। ਇਸ ਬਾਰੇ ’ਚ ਸੋਸ਼ਲ ਮੀਡੀਆ ’ਤੇ ਅਜਿਹੀਆਂ ਚਰਚਾਵਾਂ ਤੇਜ਼ ਹੋ ਗਈਆਂ ਹਨ ਕਿ ਕਿਤੇ ਐੱਫ. ਟੀ. ਐੱਕਸ. ਦੇ ਖਾਤਿਆਂ ਦੀ ਹੈਕਿੰਗ ਤਾਂ ਨਹੀਂ ਹੋ ਗਈ ਸੀ।
ਇਹ ਵੀ ਪੜ੍ਹੋ : ਭਲਕੇ ਸ਼ੁਰੂ ਹੋ ਰਿਹੈ ਅੰਤਰਰਾਸ਼ਟਰੀ ਵਪਾਰ ਮੇਲਾ, ਦਿੱਲੀ ਦੇ ਇਨ੍ਹਾਂ ਸਥਾਨਾਂ 'ਤੇ ਉਪਲਬਧ ਹੋਣਗੀਆਂ ਟਿਕਟਾਂ
ਇਸ ਤੋਂ ਇਲਾਵਾ ਕਿਸੇ ਅੰਦਰੂਨੀ ਵਿਅਕਤੀ ਦੇ ਹੀ ਇਸ ਗੜਬੜੀ ’ਚ ਸ਼ਾਮਲ ਹੋਣ ਦਾ ਵੀ ਖਦਸ਼ਾ ਜਤਾਇਆ ਜਾ ਰਿਹਾ ਹੈ। ਮਹਿਜ 2 ਹਫਤੇ ਪਹਿਲਾਂ ਤੱਕ ਐੱਫ. ਟੀ. ਐੱਕਸ. ਦੁਨੀਆ ਦਾ ਸਭ ਤੋਂ ਵੱਡਾ ਕ੍ਰਿਪਟੋਕਰੰਸੀ ਐਕਸਚੇਂਜ ਸੀ ਪਰ ਕੁਝ ਦਿਨਾਂ ’ਚ ਹੀ ਇਸ ਦੇ ਜਾਇਦਾਦ ਸਾਈਜ਼ ’ਚ ਭਾਰੀ ਗਿਰਾਵਟ ਆਈ ਅਤੇ ਸ਼ੁੱਕਰਵਾਰ ਨੂੰ ਇਸ ਦੇ ਸੰਸਥਾਪਕ ਅਤੇ ਸੀ. ਈ. ਓ. ਸੈਮ ਬੈਂਕਮੈਨ-ਫ੍ਰਾਈਡ ਨੇ ਅਸਤੀਫਾ ਦੇ ਦਿੱਤਾ। ਇਸ ਦੇ ਨਾਲ ਹੀ ਐਕਸਚੇਂਜ ਨੇ ਦੀਵਾਲੀਆ ਪ੍ਰਕਿਰਿਆ ਤੋਂ ਬਚਣ ਦੀ ਅਰਜ਼ੀ ਵੀ ਲਾ ਦਿੱਤੀ ਹੈ। ਇਸ ਨੇ ਆਪਣੀਆਂ ਜਾਇਦਾਦਾਂ ਦਾ ਮੁੱਲ 10 ਅਰਬ ਡਾਲਰ ਤੋਂ ਲੈ ਕੇ 50 ਅਰਬ ਡਾਲਰ ਤੱਕ ਲਾਇਆ ਹੈ।
ਇਹ ਵੀ ਪੜ੍ਹੋ : Elon Musk ਦੇ ਇਸ ਫ਼ੈਸਲੇ ਕਾਰਨ ਅਮਰੀਕੀ ਕੰਪਨੀ ਨੂੰ ਹੋਇਆ 15 ਅਰਬ ਡਾਲਰ ਦਾ ਨੁਕਸਾਨ, ਜਾਣੋ ਕਿਵੇਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।